HOME ਮਿੰਨੀ ਕਹਾਣੀ ਲੇਖ਼ਕ ਦੀ ਹੈਸੀਅਤ

ਮਿੰਨੀ ਕਹਾਣੀ ਲੇਖ਼ਕ ਦੀ ਹੈਸੀਅਤ

ਸੁਖਮਿੰਦਰ ਸੇਖੋਂ
 ਸੁਖਮਿੰਦਰ ਸੇਖੋਂ  (ਸਮਾਜ ਵੀਕਲੀ)   ਉਸ ਲੇਖਕ ਨੂੰ ਸਾਰੇ ਭੰਡਦੇ ਰਹਿੰਦੇ। ਪਰ ਉਹ ਲੇਖਕ ਆਪਣੀ ਨਿਵੇਕਲੀ ਚਾਲ ਨਾ ਛੱਡਦਾ। ਦੂਸਰੇ ਲੇਖਕਾਂ ਦੀ ਨਿੰਦਿਆ -ਚੁਗਲੀ ਨੇ ਆਖ਼ਰ ਉਸਨੂੰ ਵੱਡੇ ਲੇਖਕਾਂ ਦੀ ਕਤਾਰ ਵਿੱਚ ਲਿਆ ਖੜ੍ਹਾ ਕੀਤਾ। ਹੁਣ ਅਜਿਹੇ ਹੀ ਲੇਖਕ ਉਸ ਸਾਹਿਤਕਾਰ ਨਾਲ ਆਪਣੀ ਨੇੜਤਾ ਦੇ ਦਾਅਵੇ ਕਰਨ ਲੱਗੇ ਸਨ। ਉਸਨੂੰ ਆਪਣੀਆਂ ਸੰਸਥਾਵਾਂ ਵਿੱਚ ਬੁਲਾਕੇ ਸਨਮਾਨਿਤ ਵੀ ਕਰਨ ਲੱਗੇ। ਆਲੋਚਕ ਵੀ ਉਸਦੀ ਸ਼ਖ਼ਸੀਅਤ ਤੇ ਉਸਦੀਆਂ ਰਚਨਾਵਾਂ ਦਾ ਗੁਣਗਾਣ ਕਰਦੇ ਨਾ ਥੱਕਦੇ। ਇੱਕ ਰੋਜ਼ ਜਦੋਂ ਇੱਕ ਸਾਹਿਤਕ ਸਮਾਗਮ ‘ਚ ਇੱਕ ਸੱਜਣ-ਲੇਖਕ ਉਸਦੀ ਤਾਰੀਫ਼ ਦੇ ਪੁਲ ਬੰਨ੍ਹਣ ‘ਚ ਮਸਰੂਫ਼ ਸਨ ਤਾਂ ਉਹ ਮਲਕੜੇ ਜਿਹੇ ਉਸ ਅਖੌਤੀ ਲੇਖਕ ਕੋਲ ਪਹੁੰਚੇ ਤੇ ਮੁਸਕਰਾਕੇ ਬੱਸ ਏਨਾ ਹੀ ਬੋਲਿਆ,’ ਇਨ੍ਹਾਂ ਦੀ ਅੰਨ੍ਹੀ ਵਿਰੋਧਤਾ ਨੇ ਹੀ ਮੈਨੂੰ ਇਸ ਮੁਕਾਮ ਤੱਕ ਪਹੁੰਚਾਇਐ! ‘ਏਨਾ ਕਹਿੰਦਿਆਂ ਉਨ੍ਹਾਂ ਆਪਣੇ ਗਲ਼ ਵਿੱਚ ਪਾਇਆ ਹਾਰ ਉਸ ਸੱਜਣ-ਲੇਖਕ ਦੇ ਗਲ਼ ਵਿੱਚ ਪਾ ਦਿੱਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਪੰਜਾਬ ਸਰਕਾਰ ਅਤੇ ਭਾਸ਼ਾ ਵਿਭਾਗ ਦੇ ਧਿਆਨ ਹਿੱਤ ਬੇਨਤੀ
Next articleਵਾਹ ਬੇਬੇ ਮਹਿੰਦਰ ਕੌਰ