HOME ਪੰਜਾਬ ਸਰਕਾਰ ਅਤੇ ਭਾਸ਼ਾ ਵਿਭਾਗ ਦੇ ਧਿਆਨ ਹਿੱਤ ਬੇਨਤੀ

ਪੰਜਾਬ ਸਰਕਾਰ ਅਤੇ ਭਾਸ਼ਾ ਵਿਭਾਗ ਦੇ ਧਿਆਨ ਹਿੱਤ ਬੇਨਤੀ

ਉਲੀਕੇ ਪਰੋਗਰਾਮਾਂ ਲਈ ਧੰਨਵਾਦ
  (ਸਮਾਜ ਵੀਕਲੀ)  ਪਰ ਇਸ ਸਮਰਪਣ ਵਿੱਚ ਪੰਜਾਬ ਰਾਜ ਭਾਸ਼ਾ ਐਕਟ, ਪੰਜਾਬੀ ਭਾਸ਼ਾ ਹਿਤ ਸਰਕਾਰ ਦੇ ਸਮੇਂ ਸਮੇਂ ਜਾਰੀ ਕੀਤੇ ਹੁਕਮਾਂ, ਬਣਾਏ ਗਏ ਕਾਨੂੰਨਾਂ ਦੀ ਸੁਰੱਖਿਆ ਅਤੇ ਇਹਨਾਂ ਨੂੰ ਇੰਨ ਬਿੰਨ ਲਾਗੂ ਕਰਨ ਦੀ ਨੀਤੀ ਨੂੰ ਵੀ ਜਗ੍ਹਾ ਜਾਂ ਤਰਜੀਹ ਦੇਣ ਲਈ ਸਮਾਂ ਕੱਢਿਆ ਜਾਵੇ। ਹਿੰਦੀ ਵਾਲੇ ਤਾਂ ਹਿੰਦੀ ਦੇ ਪੰਦਰਵਾੜੇ ‘ਚ ਹੀ ਹਿੰਦੀ ਦੇ ਉਸ ਦਰਜੇ ਦੀ ਵੀ ਗੱਲ ਕਰ ਦਿੰਦੇ ਹਨ ਜਿਹੜਾ ਉਸ ਕੋਲ਼ ਹੈ ਹੀ ਨਹੀਂ (ਰਾਸ਼ਟਰ ਭਾਸ਼ਾ ਦਾ), ਪਰ ਆਪਣੇ ਕੋਲ਼ ਤਾਂ ਪੰਜਾਬੀ ਦੇ ਰਾਜ ਭਾਸ਼ਾ ਹੋਣ ਦਾ ਦਰਜਾ ਅਤੇ ਕਾਨੂੰਨ ਹਨ! ਸਰਕਾਰ ਵੱਲੋਂ ਜਾਰੀ ਕੀਤੇ ਹੁਕਮ ਹਨ! ਇਹਨਾਂ ਨੂੰ ਸਹੀ ਅਰਥਾਂ ‘ਚ ਲਾਗੂ ਕਰਵਾਉਣ ਲਈ ਵੀ ਪੂਰਾ ਸਮਾਂ ਦਿੱਤਾ ਜਾਵੇ। ਪੰਜਾਬੀ ਭਾਸ਼ਾ (ਲੁਧਿਆਣਾ) ਨੂੰ, ਸਮਾਰਟ ਸਿਟੀ, ਪ੍ਰਸ਼ਾਸਨ, ਨੈਸ਼ਨਲ ਹਾਈਵੇ ਅਥਾਰਟੀ, ਆਦਿ ਵੱਲੋਂ “ਲudhiana” ਜਿਹੀਆਂ  ਲਿਖਤਾਂ ਨਾਲ ਬੇਇੱਜ਼ਤ ਕਰਨ ਤੋਂ ਰੋਕਣ ਲਈ ਜਵਾਬਦੇਹੀ ਲਈ ਜਾਵੇ, ਰੋਕਿਆ ਜਾਵੇ। ਮਾਂ ਬੋਲੀ ਨੂੰ ਸਮਰਪਿਤ, ਜ਼ਮੀਨੀ ਅਤੇ ਜੰਗੀ ਪੱਧਰ ‘ਤੇ ਕੰਮ ਕਰਨ ਦਾ ਉਪਰਾਲਾ ਕੀਤਾ ਜਾਵੇ। ਇਸ ਦੀ ਪ੍ਰਫੁੱਲਤਾ ਵਧਾਉਣ ਅਤੇ ਇਸ ਪ੍ਰਤੀ ਸਰਕਾਰੀ, ਗ਼ੈਰ ਸਰਕਾਰੀ, ਅਦਾਰਿਆਂ ਵਿੱਚ ਕੀਤੀ ਜਾ ਰਹੀ ਅਣਗਹਿਲੀ ਨੂੰ ਰੋਕਣ ਲਈ ਸਬੰਧਤ ਅਧਿਕਾਰੀਆਂ/ਵਿਭਾਗਾਂ ਨੂੰ ਸਖ਼ਤ ਹਿਦਾਇਤਾਂ ਜਾਰੀ ਕੀਤੀਆਂ ਜਾਣ। ਮਾਂ ਬੋਲੀ/ਮਾਤ ਭਾਸ਼ਾ ਨੂੰ ਪਰਨਾਏ ਅਦਾਰਿਆਂ ਦਾ ਸਹਿਯੋਗ ਵੀ ਲਿਆ ਜਾਵੇ।
ਮਹੀਨਾ ਭਰ ਪੰਜਾਬੀ ਭਾਸ਼ਾ ਸੰਬੰਧੀ ਮੌਜੂਦ ਕਾਨੂੰਨਾਂ ਅਤੇ ਉਹਨਾਂ ਦੀ ਪਾਲਣਾ ਲਈ ਜਨਤਕ ਤੌਰ ‘ਤੇ ਵੱਡੇ-ਵੱਡੇ ਇਸ਼ਤਿਹਾਰ (ਹੋਰਡਿੰਗ) ਲਗਾਏ ਜਾਣ। ਅਖਬਾਰਾਂ ਅਤੇ ਹਰ ਕਿਸਮ ਦੇ ਸਮਾਜਕ ਪ੍ਰਚਾਰ ਸਾਧਨਾਂ ਦੀ ਵਰਤੋਂ ਕੀਤੀ ਜਾਵੇ।  ਇਹ ਮਾਹ ਸਹੀ ਅਰਥਾਂ ਵਿੱਚ ਪੰਜਾਬੀ ਭਾਸ਼ਾ ਨੂੰ ਸਮਰਪਤ ਕੀਤਾ ਜਾਵੇ। ਸਾਹਿਤਕ ਗਤੀਵਿਧੀਆਂ ਦੇ ਨਾਲ ਪੰਜਾਬੀ ਭਾਸ਼ਾ ਦੇ ਹੱਕਾਂ ਲਈ ਵੀ ਜ਼ਮੀਨੀ ਪੱਧਰ ‘ਤੇ ਉਪਰਾਲੇ ਕੀਤੇ ਜਾਣ।
ਸ਼ੁਭ ਇੱਛਾਵਾਂ ਸਹਿਤ ਧੰਨਵਾਦ 
ਮਹਿੰਦਰ ਸਿੰਘ ਸੇਖੋਂ 
ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਲੁਧਿਆਣਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਡਿਪਟੀ ਕਮਿਸ਼ਨਰ ਨੇ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਦੀ ਕੀਤੀ ਸਮੀਖਿਆ
Next articleਮਿੰਨੀ ਕਹਾਣੀ ਲੇਖ਼ਕ ਦੀ ਹੈਸੀਅਤ