ਰਾਣਾ, ਕੰਗ, ਕਟਾਰੀਆ,ਗੜ੍ਹੀ,ਬਿ੍ਗੇਡੀਅਰ, ਮੰਗੂਪੁਰ ਸਮੇਤ ਸੀਨੀਅਰ ਆਗੂ ਨੇ ਭਰੀ ਹਾਜਰੀ ਪੱਟਕੇ ਦੀ ਘੋਲ
ਬਲਾਚੌਰ (ਸਮਾਜ ਵੀਕਲੀ) ( ਜਤਿੰਦਰਪਾਲ ਸਿੰਘ ਕਲੇਰ ) ਦੀਵਾਲੀ ਤੋਂ ਦੂਜੇ ਦਿਨ ਸਿੱਧ ਪੁਰਸ਼ ਸ਼੍ਰੀ ਬਾਬਾ ਬਲਰਾਜ ਜੀ ਦੀ ਯਾਦ ਵਿੱਚ ਲੱਗਦੇ ਛਿੰਜ ਮੇਲੇ ਵਿੱਚ ਇਸ ਵਾਰ ਰਿਕਾਰਡਤੋੜ ਸੰਗਤਾਂ ਪਹੁੰਚੀਆਂ ਅਤੇ ਬਾਬਾ ਬਲਰਾਜ ਮੰਦਰ ਵਿੱਖੇ ਨਤਮਸਤਕ ਹੋਈਆਂ |ਇਸ ਮੌਕੇ ਵੱਖ ਵੱਖ ਧਾਰਮਿਕ ਰਸਮਾਂ ਕੀਤੀਆਂ ਗਈਆ |ਬਾਬਾ ਬਲਰਾਜ ਮੰਦਰ ਵਿੱਖੇ ਸਵੇਰ ਤੋਂ ਹੀ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆ |ਇਸ ਮੌਕੇ ਕਰੀਬ ਹਰ ਸਿਆਸੀਪਾਰਟੀ ਨਾਲ ਸੰਬਧਤ ਆਗੂਆਂ ਨੇ ਹਾਜਰੀ ਭਰੀ |ਇਸ ਮੌਕੇ ਲੋਕ ਸਭਾ ਮੈਂਬਰ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਮਾਲਵਿੰਦਰ ਸਿੰਘ ਕੰਗ, ਹਰਿਆਣਾ ਦੇ ਖੇਤੀਬਾੜੀ ਮੰਤਰੀ ਰਾਣਾ ਸ਼ਾਮ ਸਿੰਘ,ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ, ਸੀਨੀਅਰ ਆਗੂ ਅਸ਼ੋਕ ਕਟਾਰੀਆ, ਐਸ ਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ, ਗੁੱਜਰ ਭਲਾਈ ਬੋਰਡ ਦੇ ਚੇਅਰਮੈਨ ਬਿ੍ਗੇਡੀਅਰ ਰਾਜ ਕੁਮਾਰ, ਜਿਲ੍ਹਾ ਯੋਜਨਾਂ ਬੋਰਡੇ ਦੇ ਚੇਅਰਮੈਨ ਸਤਨਾਮ ਸਿਮਘ ਜਲਾਲਪੁਰ, ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਜੇ ਮੰਗੂਪੁਰ, ਭਾਜਪਾ ਦੇ ਜਿਲ੍ਹਾ ਪ੍ਰਧਾਨ ਰਾਜਵਿੰਦਰ ਲੱਕੀ, ਮਾਰਕੀਟ ਕਮੇਟੀ ਬਲਾਚੌਰ ਦੇ ਚੇਅਰਮੈਨ ਸੇਠੀ ਉਧਨਵਾਲ,ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਮੈਂਬਰ ਸੇਠੀ ਸਰਪੰਚ ਥੋਪੀਆ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਰਮਨ ਨੰਦ ਲਾਲ ਚੌਧਰੀ ਅਤੇ ਹੋਰਨਾਂ ਨੇ ਸ਼੍ਰੀ ਬਾਬਾ ਬਲਰਾਜ ਛਿੰਜ ਮੇਲੇ ਦੀਆਂ ਸ਼ਹਿਰ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਧਾਰਮਿਕ ਸਮਾਗਮ, ਛਿੰਜ ਮੇਲਿਆ ਨਾਲ ਭਾਈਚਾਰਕ ਸਾਂਝ ਮਜਬੂਤ ਹੁੰਦੀ ਹੈ |ਇਸ ਮੌਕੇ ਹਲਕਾ ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ ਦੀ ਅਪੀਲ ਤੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਬਾਬਾ ਬਲਰਾਜ ਖੇਡ ਸਟੇਡੀਅਮ ਲਈ ਆਪਣੇ ਅਖਤਿਆਰੀ ਫੰਡ ਵਿੱਚੋਂ ਅ© ਲੱਖ ਰੁਪਏ ਦੇਣ ਦਾ ਐਲਾਨ ਕੀਤਾ |ਬਾਬਾ ਬਲਰਾਜ ਮੰਦਰ ਕਮੇਟੀ ਦੇ ਪ੍ਰਧਾਨ ਵਿਸ਼ਵ ਰਾਜ ਕੌਸ਼ਲ (ਵਿਸ਼ੂ ਰਾਣਾ), ਨਗਰ ਕੌਂਸਲ ਦੇ ਪ੍ਰਧਾਨ ਲਾਡੀ ਰਾਣਾ, ਸਾਬਕਾ ਪ੍ਰਧਾਨ ਰਾਣਾ ਰਣਦੀਪ ਸਿੰਘ ਕੌਸ਼ਲ ਤੇ ਸਮੁਹ ਕਮੇਟੀ ਮੈਂਬਰ ਅਤੇ ਰਾਜਪੂਤ ਬਰਾਦਰੀ ਦੇ ਪਤਵੰਤਿਆਂ ਵੱਲੋਂ ਮੁੱਖ ਮਹਿਮਾਨ ਮਾਲਵਿੰਦਰ ਸਿੰਘ ਕੰਗ ਅੇਮ ਪੀ, ਸੰਤੋਸ਼ ਕਟਾਰੀਆ ਵਿਧਾਇਕਾ ਸਮੇਤ ਵਿਸ਼ੇਸ਼ ਮਹਿਮਾਨਾਂ ਤੇ ਛਿੰਜ ਮੇਲੇ ਦੇ ਸਹਿਯੋਗੀਆਂ ਦਾ ਸਨਮਾਨ ਕੀਤਾ ਗਿਆ |ਬਾਬਾ ਬਲਰਾਜ ਖੇਡ ਸਟੇਡੀਅਮ ਵਿੱਖੇ ਪਟਕੇ ਦੀ ਹੋਈ ਘੋਲ ਗੌਰਵ ਮਾਛੀਵਾੜਾ ਨੇ ਹੁਸੈਨ ਪਾੜੇਵਾਲਾ ਨੂੰ ਹਰਾ ਕੇ ਜਿੱਤੀ |ਇਸ ਮੌਕੇ ਸਮੂਹ ਮੰਦਰ ਕਮੇਟੀ ਮੈਂਬਰ, ਸਮੂਹ ਕੌਂਸਲਰ ਹਾਜਿਰ ਸਨ |ਇਸ ਮੌਕੇ ਡੀਅੇਸਪੀ ਹੇਮੰਤ ਮਲਹੋਤਰਾ ਦੀ ਅਗਵਾਈ ਹੇਠ ਮੁੱਖ ਥਾਣਾ ਅਫਸਰ ਬਲਾਚੌਰ ਸ਼ਹਿਰੀ ਇੰਸਪੈਕਟਰ ਰਾਜਪਰਵਿੰਦਰ ਕੌਰ, ਥਾਣਾ ਸਦਰ ਬਲਾਚੌਰ ਦੇ ਇੰਸਪੈਕਟਰ ਰਾਕੇਸ਼ਵਿੰਦਰ ਸਿੰਘ ਅਤੇ ਪੁਲਿਸ ਪਾਰਟੀਆਂ ਵੱਲੋਂ ਅਮਨ ਸ਼ਾਂਤੀ ਲਈ ਆਪਣੀ ਬਾਜ ਨਜਰ ਬਣਾਈ ਰੱਖੀ |ਸਟੇਜ ਸਕਤਰ ਦੀ ਭੂਮਿਕਾ ਸੀਨੀਅਰ ਪੱਤਰਕਾਰ ਹੈਪੀ ਰਾਣਾ ਨੇ ਨਿਭਾਈ |



