HOME ਤਰਨਤਾਰਨ ਤੋਂ ਜ਼ਿਮਨੀ ਚੋਣਾਂ ਵਿੱਚ ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਭਾਰੀ ਬਹੁਮਤ...

ਤਰਨਤਾਰਨ ਤੋਂ ਜ਼ਿਮਨੀ ਚੋਣਾਂ ਵਿੱਚ ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗਾ : ਸਤਨਾਮ ਜਲਾਲਪੁਰ

1
ਸਤਨਾਮ ਜਲਾਲਪੁਰ
ਨਵਾਂਸ਼ਹਿਰ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ) ਪੰਜਾਬ ਦੇ ਹਲਕਾ ਤਰਨਤਾਰਨ ਵਿਧਾਨ ਸਭਾ ਵਿੱਚ ਜਿੰਮਨੀ ਚੋਣ ਥੋੜੇ ਸਮੇਂ ਵਿੱਚ ਆ ਰਹੀ ਹੈ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਨਵਾਂਸ਼ਹਿਰ ਦੇ ਪਲਾਨਿੰਗ ਬੋਰਡ  ਸ੍ਰੀ ਸਤਨਾਮ ਜਲਾਲਪੁਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਲਕਾ ਤਰਨਤਾਰਨ ਦੀ ਜਿੰਮਨੀ ਚੋਣ ਥੋੜੇ ਸਮੇਂ ਵਿੱਚ ਆ ਰਹੀ ਹੈ। ਆਮ ਆਦਮੀ ਪਾਰਟੀ ਵਲੋਂ ਹਰਮੀਤ ਸਿੰਘ ਸੰਧੂ ਨੂੰ ਆਪਣਾ ਉਮੀਦਵਾਰ ਖੜਾ ਕੀਤਾ ਹੈ। ਅੱਗੋਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਜੋ ਵੀ ਕੰਮ ਪੰਜਾਬ ਸਰਕਾਰ ਨੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਰਹਿਨੁਮਾਈ ਹੇਠ ਹੋਏ ਹਨ।‌ ਉਹਨਾਂ ਮੁਤਾਬਕ ਹੀ ਲੋਕਾਂ ਤੋਂ ਘਰ ਘਰ ਜਾ ਕੇ ਵੋਟਾਂ ਮੰਗਣਗੇ । ਸਤਨਾਮ ਜਲਾਲਪੁਰ ਕਿਹਾ ਕਿ ਤਰਨਤਾਰਨ ਦੀ ਜਿਮਨੀ ਚੋਣ ਸਰਕਾਰ ਦੇ ਲੋਕ ਕਾਲਿਆਣੀ ਕੰਮਾਂ ਦੇ ਅਧਾਰ ਤੇ ਜਿੱਤਿਆ ਜਾਵੇਗਾ ਭਗਵੰਤ ਮਾਨ ਸਰਕਾਰ ਵਲੋਂ ਪੰਜਾਬ ਵਿੱਚ ਲੋਕਾਂ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਜਿਵੇ ਕਿ ਮੁਫ਼ਤ ਬਿਜਲੀ, ਮੁਫ਼ਤ ਪਾਣੀ, ਮੁਫ਼ਤ ਇਲਾਜ ਅਤੇ ਸਿੱਖਿਆ ਵਿੱਚ ਵਧੀਆ ਸੁਧਾਰਾਂ ਨੇ ਲੋਕਾਂ ਦੀ ਜਿੰਦਗੀ ਵਿੱਚ ਅਸਲ ਬਦਲਆ ਲਿਆਂਦਾ ਹੈ ਤਰਨ ਤਾਰਨ ਹਲਕੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੜਕਾਂ ਦੀ ਮੁਰੰਮਤ, ਸਿਹਤ ਕੇਂਦਰਾਂ ਦਾ ਵਧੀਆ ਪ੍ਰਬੰਧ, ਨੌਜਵਾਨਾਂ ਲਈ ਨੌਕਰੀਆਂ ਦੇ ਕੇ ਲੋਕਾਂ ਦਾ ਮਨ ਜਿੱਤਿਆ ਹੈ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੋਟ ਨਾਲ਼ ਇਸ ਵਿਕਾਸ ਨੂੰ ਹੋਰ ਮਜਬੂਤ ਕਰਨ ਅਤੇ ਭ੍ਰਿਸ਼ਟਾਚਾਰ ਵਾਲੀਆਂ ਪਾਰਟੀਆਂ ਨੂੰ ਸਖ਼ਤ ਸਬਕ਼ ਸਿਖਾਉਣ ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਕੋਈ ਵੀ ਅਨੈਤਿਕ ਤਰੀਕੇ ਨਹੀਂ ਅਪਣਾਏ ਜਾਣਗੇ ਚੋਣ ਇਮਾਨਦਾਰੀ ਤੇ ਲੋਕ ਭਾਲਾਈ ਦੇ ਅਧਾਰ ਤੇ ਲੜੀ ਜਾਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨਰਸਿੰਗ ਕਾਲਜ ਢਾਹਾਂ ਕਲੇਰਾਂ ਵਿਖੇ ਦਾਖਲ ਨਵੇਂ ਵਿਦਿਆਰਥੀਆਂ ਲਈ ਜਾਣ ਪਛਾਣ ਸਮਾਗਮ ਦਾ ਆਯੋਜਨ
Next articleਛਿੰਜ ਮੇਲੇ ਮੌਕੇ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਬਾਬਾ ਬਲਰਾਜ ਮੰਦਰ ਵਿੱਖੇ ਸਿੱਜਦਾ ਕੀਤਾ