HOME ਭਾਈ ਦੂਜ ਮੌਕੇ ਐਸ.ਕੇ.ਟੀ. ਪਲਾਂਟੇਸ਼ਨ ਟੀਮ ਵੱਲੋਂ ਹਰਿਆਲੀ ਦਾ ਸੁਨੇਹਾ – ਭੈਣ...

ਭਾਈ ਦੂਜ ਮੌਕੇ ਐਸ.ਕੇ.ਟੀ. ਪਲਾਂਟੇਸ਼ਨ ਟੀਮ ਵੱਲੋਂ ਹਰਿਆਲੀ ਦਾ ਸੁਨੇਹਾ – ਭੈਣ ਭਰਾ ਨੇ ਬੂਟੇ ਲਗਾ ਕੇ ਲਿਆ ਸੰਕਲਪ ਵਾਤਾਵਰਨ ਸੰਭਾਲ ਦਾ ਪ੍ਰਣ

4

 ਕੁਦਰਤ ਦੀ ਰੱਖਿਆ ਸਾਡੀ ਸਭ ਦੀ ਜ਼ਿੰਮੇਵਾਰੀ : ਕੁਲਵਿੰਦਰ ਸਿੰਘ

ਨਵਾਂਸ਼ਹਿਰ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਭੈਣ – ਭਰਾ ਦੇ ਅਟੂਟ ਪਿਆਰ, ਸਨੇਹ ਅਤੇ ਸੁਰੱਖਿਆ ਦੇ ਪ੍ਰਤੀਕ ਤਿਉਹਾਰ ਭਾਈ ਦੂਜ ਦੇ ਮੌਕੇ ਐਸ.ਕੇ.ਟੀ. ਪਲਾਂਟੇਸ਼ਨ ਟੀਮ ਨੇ ਇਸ ਪਵਿੱਤਰ ਰਿਸ਼ਤੇ ਨੂੰ ਵਾਤਾਵਰਨ ਸੰਭਾਲ ਨਾਲ ਜੋੜਦਿਆਂ ਪਿੰਡ ਬੇਗਮਪੁਰ ਵਿਖੇ ਬੂਟੇ ਲਗਾ ਕੇ ਵਾਤਵਾਰਨ ਸੰਭਾਲ ਦਾ ਸੰਦੇਸ਼ ਦਿੱਤਾ।ਇਸ ਮੌਕੇ ਟੀਮ ਨੇ ਸੁਨੇਹਾ ਦਿੱਤਾ ਕਿ ਜਿਵੇਂ ਭਾਈ ਦੂਜ ‘ਤੇ ਭੈਣ ਆਪਣੇ ਭਰਾ ਦੀ ਲੰਮੀ ਉਮਰ ਦੀ ਕਾਮਨਾ ਕਰਦੀ ਹੈ, ਉਸੇ ਤਰ੍ਹਾਂ ਸਾਨੂੰ ਵੀ ਵਾਤਾਵਰਨ ਦੀ ਸੰਭਾਲ ਲਈ ਹਰਿਆਲੀ ਨੂੰ ਬਰਕਰਾਰ ਰੱਖਣ ਦਾ ਸੰਕਲਪ ਲੈਣਾ ਚਾਹੀਦਾ ਹੈ। ਇਸ ਦੌਰਾਨ ਬੇਗਮਪੁਰ ਦੇ ਨਿਵਾਸੀ ਸੋਹਿਤ ਕੁਮਾਰ ਅਤੇ ਪਾਇਲ ਕੁਮਾਰੀ ਨੇ ਟਿੱਕਾ ਲਗਾਉਣ ਮਗਰੋਂ  ਬੂਟਾ ਲਗਾ ਕੇ ਵਾਤਾਵਰਨ ਸੰਭਾਲ ਦਾ ਸੰਕਲਪ ਲਿਆ। ਉਨ੍ਹਾਂ ਸਭ ਨੂੰ ਭਾਈ ਦੂਜ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਜਿਵੇਂ ਭਰਾ-ਭੈਣ ਦਾ ਰਿਸ਼ਤਾ ਸਨੇਹ ਅਤੇ ਸੁਰੱਖਿਆ ਦਾ ਪ੍ਰਤੀਕ ਹੈ, ਉਸੇ ਤਰ੍ਹਾਂ ਸਾਨੂੰ ਧਰਤੀ ਮਾਂ ਦੀ ਸੁਰੱਖਿਆ ਅਤੇ ਹਰਿਆਲੀ ਨੂੰ ਬਰਕਰਾਰ ਰੱਖਣ ਦਾ ਸੰਕਲਪ ਵੀ ਲੈਣਾ ਚਾਹੀਦਾ ਹੈ। ਟੀਮ ਦੇ ਮੈਂਬਰ ਕੁਲਵਿੰਦਰ ਸਿੰਘ ਨੇ ਕਿਹਾ ਕਿ ਭਾਈ ਦੂਜ ਦਾ ਤਿਉਹਾਰ ਸਿਰਫ ਭਰਾ-ਭੈਣ ਦੇ ਪਿਆਰ ਦਾ ਉਤਸਵ ਨਹੀਂ, ਸਗੋਂ ਆਪਸੀ ਸਹਿਯੋਗ ਅਤੇ ਸਨੇਹ ਦੀ ਭਾਵਨਾ ਦਾ ਪ੍ਰਤੀਕ ਵੀ ਹੈ। ਉਨ੍ਹਾਂ ਦੱਸਿਆ ਕਿ ਪੌਰਾਣਿਕ ਕਥਾ ਅਨੁਸਾਰ, ਭਗਵਾਨ ਸੂਰਜਦੇਵ ਦੀ ਧੀ ਯਮੁਨਾ ਨੇ ਆਪਣੇ ਭਰਾ ਯਮਰਾਜ ਨੂੰ ਘਰ ਬੁਲਾਇਆ, ਉਨ੍ਹਾਂ ਨੂੰ ਤਿਲਕ ਕੀਤਾ ਅਤੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ। ਉਸ ਦਿਨ ਤੋਂ ਭਾਈ ਦੂਜ ਮਨਾਉਣ ਦੀ ਪਰੰਪਰਾ ਸ਼ੁਰੂ ਹੋਈ, ਜੋ ਭਰਾ-ਭੈਣ ਦੇ ਪਿਆਰ, ਆਸ਼ੀਰਵਾਦ ਅਤੇ ਸੁਰੱਖਿਆ ਦਾ ਪ੍ਰਤੀਕ ਬਣ ਗਈ। ਉਨ੍ਹਾਂ ਕਿਹਾ ਕਿ ਕੁਦਰਤ ਸਾਡੀ ਮਾਂ ਵਰਗੀ ਹੈ, ਅਤੇ ਇਸਦੀ ਰੱਖਿਆ ਕਰਨਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ। ਜਦੋਂ ਅਸੀਂ ਭਾਈ ਦੂਜ ਵਰਗੇ ਤਿਉਹਾਰਾਂ ਨੂੰ ਹਰਿਆਲੀ ਅਤੇ ਵਾਤਵਾਰਨ ਸੰਭਾਲ ਨਾਲ ਜੋੜਦੇ ਹਾਂ, ਤਾਂ ਇਹ ਪਰੰਪਰਾ ਹੋਰ ਵੀ ਅਰਥਪੂਰਨ ਬਣ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਐਸ.ਕੇ.ਟੀ. ਪਲਾਂਟੇਸ਼ਨ ਟੀਮ ਸ਼ਹਿਰ ਵਾਸੀਆਂ ਨੂੰ ਪ੍ਰੇਰਿਤ ਕਰਦੀ ਰਹਿੰਦੀ ਹੈ ਕਿ ਉਹ ਆਪਣੇ ਜਨਮਦਿਨ, ਤਿਉਹਾਰ ਜਾਂ ਕਿਸੇ ਵੀ ਖੁਸ਼ੀ ਦੇ ਮੌਕੇ ਨੂੰ ਬੂਟਾ ਲਗਾ ਕੇ ਮਨਾਉਣ। ਇਸੇ ਪ੍ਰੇਰਣਾ ਨਾਲ ਸੋਹਿਤ ਕੁਮਾਰ ਅਤੇ ਪਾਇਲ ਕੁਮਾਰੀ ਨੇ ਭਾਈ ਦੂਜ ਨੂੰ ਹਰਿਆਲੀ ਅਤੇ ਵਾਤਾਵਰਣ  ਸੰਭਾਲ ਲਈ ਸਮਰਪਿਤ ਕੀਤਾ। ਇਸ ਮੌਕੇ ਤੇ ਸੂਮਨ ਕੁਮਾਰੀ, ਅਵਿਨਾਸ਼ ਕੁਮਾਰ, ਹਿਮਾਂਸ਼ੁ ਅਤੇ ਸ਼੍ਰੁਤੀ ਕੁਮਾਰੀ ਵੀ ਮੌਜੂਦ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleबुद्ध, बसावा और आंबेडकर ने एक ही लड़ाई लड़ी—जातिगत उत्पीड़न के विरुद्ध’ : मुदनाकुडु चिन्नास्वामी
Next article84 ਹਜ਼ਾਰ ਤੋਂ ਵੱਧ ਵਿਦਿਆਰਥੀ ਲੈਣਗੇ ਭਾਗ — 25 ਅਕਤੂਬਰ ਨੂੰ ਹੋਵੇਗੀ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਧਾਰਮਿਕ ਅਤੇ ਨੈਤਿਕ ਪ੍ਰੀਖਿਆ