HOME 84 ਹਜ਼ਾਰ ਤੋਂ ਵੱਧ ਵਿਦਿਆਰਥੀ ਲੈਣਗੇ ਭਾਗ — 25 ਅਕਤੂਬਰ ਨੂੰ ਹੋਵੇਗੀ...

84 ਹਜ਼ਾਰ ਤੋਂ ਵੱਧ ਵਿਦਿਆਰਥੀ ਲੈਣਗੇ ਭਾਗ — 25 ਅਕਤੂਬਰ ਨੂੰ ਹੋਵੇਗੀ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਧਾਰਮਿਕ ਅਤੇ ਨੈਤਿਕ ਪ੍ਰੀਖਿਆ

1
ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਸਿੱਖ ਮਿਸ਼ਨਰੀ ਕਾਲਜ (ਰਜਿਸਟ੍ਰਡ), ਲੁਧਿਆਣਾ ਵੱਲੋਂ ਹਰ ਸਾਲ ਵਾਂਗ ਇਸ ਵਾਰ ਵੀ ਧਾਰਮਿਕ ਅਤੇ ਨੈਤਿਕ ਪ੍ਰੀਖਿਆ ਦਾ ਆਯੋਜਨ 25 ਅਕਤੂਬਰ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਹ ਪ੍ਰੀਖਿਆ ਵਿਦਿਆਰਥੀਆਂ ਵਿੱਚ ਨੈਤਿਕ ਅਤੇ ਧਾਰਮਿਕ ਮੁੱਲ ਪੈਦਾ ਕਰਨ ਦੇ ਉਦੇਸ਼ ਨਾਲ ਕੀਤੀ ਜਾਂਦੀ ਹੈ।
ਇਸ ਪ੍ਰੀਖਿਆ ਨੂੰ ਪੰਜ ਵੱਖ-ਵੱਖ ਗਰੁੱਪਾਂ ਵਿੱਚ ਵੰਡਿਆ ਗਿਆ ਹੈ:
ਜ਼ੀਰੋ ਗਰੁੱਪ: ਨਰਸਰੀ ਤੋਂ ਦੂਜੀ ਕਲਾਸ ਤੱਕ
ਪਹਿਲਾ ਗਰੁੱਪ: ਤੀਜੀ ਤੋਂ ਪੰਜਵੀਂ ਤੱਕ
ਦੂਜਾ ਗਰੁੱਪ: ਛੇਵੀਂ ਤੋਂ ਅੱਠਵੀਂ ਤੱਕ
ਤੀਜਾ ਗਰੁੱਪ: ਨੌਵੀਂ ਤੋਂ ਬਾਰਵੀਂ ਤੱਕ
ਚੌਥਾ ਗਰੁੱਪ: ਸਰਬੱਤ ਸੰਗਤ (ਜਨਰਲ ਪਬਲਿਕ) ਲਈ
ਪ੍ਰੀਖਿਆ ਦੀ ਤਿਆਰੀ ਵਿਦਿਆਰਥੀਆਂ ਨੂੰ ਵੱਖ-ਵੱਖ ਸਕੂਲਾਂ, ਗੁਰਦੁਆਰਿਆਂ ਅਤੇ ਔਨਲਾਈਨ ਮਾਧਿਅਮ ਰਾਹੀਂ ਕਰਵਾਈ ਜਾਂਦੀ ਹੈ, ਜਿਸ ਰਾਹੀਂ ਉਹ ਗੁਰਮਤਿ ਅਤੇ ਨੈਤਿਕ ਜੀਵਨ ਦੀ ਸਿੱਖਿਆ ਲੈ ਕੇ ਚੰਗੇ ਇਨਸਾਨ ਬਣ ਸਕਣ। ਇਸ ਵਾਰ 84,747 ਵਿਦਿਆਰਥੀ ਇਸ ਪ੍ਰੀਖਿਆ ਵਿੱਚ ਭਾਗ ਲੈਣਗੇ, ਜਦ ਕਿ ਪਿਛਲੇ ਸਾਲ ਇਹ ਗਿਣਤੀ 75,893 ਸੀ। ਕੁੱਲ 28 ਜ਼ੋਨਾਂ ਵਿੱਚੋਂ ਵਿਦਿਆਰਥੀ ਹਿੱਸਾ ਲੈ ਰਹੇ ਹਨ, ਜਿਨ੍ਹਾਂ ਲਈ ਲਗਭਗ 7000 ਸੁਪਰਵਾਈਜ਼ਰ ਨਿਸ਼ਕਾਮ ਸੇਵਾ ਨਿਭਾਉਣਗੇ। ਪੰਜਾਬ ਤੋਂ ਇਲਾਵਾ, ਝਾਰਖੰਡ, ਉੱਤਰਾਖੰਡ, ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ, ਦਿੱਲੀ, ਰਾਜਸਥਾਨ, ਹਿਮਾਚਲ ਪ੍ਰਦੇਸ਼, ਮਹਾਂਰਾਸ਼ਟਰ, ਹਰਿਆਣਾ, ਛੱਤੀਸਗੜ੍ਹ ਅਤੇ ਪੱਛਮੀ ਬੰਗਾਲ ਦੇ ਵਿਦਿਆਰਥੀ ਵੀ ਪ੍ਰੀਖਿਆ ਵਿੱਚ ਭਾਗ ਲੈਣਗੇ। ਇਸ ਲਈ 950 ਪ੍ਰੀਖਿਆ ਕੇਂਦਰ ਤੈਅ ਕੀਤੇ ਗਏ ਹਨ, ਜਿਨ੍ਹਾਂ ਵਿੱਚ 1500 ਤੋਂ ਵੱਧ ਸਕੂਲ ਸ਼ਾਮਲ ਹਨ।
ਲਗਭਗ ₹20 ਲੱਖ ਦੀ ਰਕਮ ਦੇ ਇਨਾਮ ਵਿਦਿਆਰਥੀਆਂ ਵਿੱਚ ਵੰਡੇ ਜਾਂਦੇ ਹਨ। ਸਿੱਖ ਮਿਸ਼ਨਰੀ ਕਾਲਜ, ਜੋ 1980 ਤੋਂ ਗੁਰਮਤਿ ਦੇ ਪ੍ਰਚਾਰ ਦੀ ਸੇਵਾ ਨਿਭਾ ਰਿਹਾ ਹੈ, ਅੱਜ 460 ਸਰਗਰਮ ਸਰਕਲਾਂ ਰਾਹੀਂ ਧਾਰਮਿਕ ਅਤੇ ਨੈਤਿਕ ਸਿੱਖਿਆ ਦੇਣ ਦਾ ਕੰਮ ਕਰ ਹਿਹਾ ਹੈ। ਸੰਸਥਾ ਵੱਲੋਂ ਮਾਸਿਕ ਪੱਤਰ “ਸਿੱਖ ਫੁਲਵਾੜੀ” ਅਤੇ ਦੋ ਸਾਲਾ ਕੋਰਸ ਰਾਹੀਂ ਵੀ ਸਿੱਖੀ ਦਾ ਪ੍ਰਚਾਰ ਹੋ ਰਿਹਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਭਾਈ ਦੂਜ ਮੌਕੇ ਐਸ.ਕੇ.ਟੀ. ਪਲਾਂਟੇਸ਼ਨ ਟੀਮ ਵੱਲੋਂ ਹਰਿਆਲੀ ਦਾ ਸੁਨੇਹਾ – ਭੈਣ ਭਰਾ ਨੇ ਬੂਟੇ ਲਗਾ ਕੇ ਲਿਆ ਸੰਕਲਪ ਵਾਤਾਵਰਨ ਸੰਭਾਲ ਦਾ ਪ੍ਰਣ
Next articleਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਭਗਤ ਸੈਣ ਜੀ ਦਾ ਜਨਮ ਦਿਹਾੜਾ ਮਨਾਇਆ