HOME ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਦੀਵਾਲੀ ਸੰਬੰਧੀ ਸਮਾਗਮ

ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਦੀਵਾਲੀ ਸੰਬੰਧੀ ਸਮਾਗਮ

3
ਕੈਪਸ਼ਨ - ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਦੀਵਾਲੀ ਸਬੰਧੀ ਆਯੋਜਿਤ ਸਮਾਗਮ ਵਿਚ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨਾਲ ਇੰਜੀ. ਹਰਨਿਆਮਤ ਕੌਰ ਅਤੇ ਇੰਜੀ. ਨਿਮਰਤਾ ਕੌਰ ।

ਕਪੂਰਥਲਾ,  (ਸਮਾਜ ਵੀਕਲੀ)   ( ਕੌੜਾ ) – ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਗਰੀਨ ਦਿਵਾਲੀ ਮਨਾਈ ਗਈ । ਸਕੂਲ ਡਾਇਰੈਕਟਰ ਇੰਜੀਨੀਅਰ ਹਰਨਿਆਮਤ ਕੌਰ ਅਤੇ ਪ੍ਰਸਾਸ਼ਕ ਇੰਜੀਨੀਅਰ ਨਿਮਰਤਾ ਕੌਰ ਵਿਸ਼ੇਸ਼ ਤੌਰ ‘ਤੇ ਸਮਾਗਮ ਵਿਚ ਸ਼ਾਮਲ ਹੋਏ । ਦੂਜੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦਰਮਿਆਨ ਕੈਂਡਲ ਤੇ ਦੀਵਾ ਡੈਕੋਰੇਸ਼ਨ ਪ੍ਰਤੀਯੋਗਤਾ ਕਰਵਾਈ ਗਈ । ਜਿਸ ਵਿੱਚ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ । ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵਿਚਕਾਰ ਥਾਲੀ ਮੇਕਿੰਗ ਪ੍ਰਤੀਯੋਗਤਾ ਕਰਵਾਈ ਗਈ । ਜਿਸ ਵਿੱਚ ਛੇਵੀਂ ਜਮਾਤ ‘ਚੋਂ ਜਪਜੀਤ ਕੌਰ ਪਹਿਲੇ, ਏਕਮਜੋਤ ਕੌਰ ਦੂਸਰੇ ਅਤੇ ਰੂਹਾਨ ਤੀਸਰੇ ਸਥਾਨ ‘ਤੇ ਰਿਹਾ । ਸੱਤਵੀਂ ਜਮਾਤ ਹਰਨੂਰ ਕੌਰ ਪਹਿਲੇ, ਰਾਸ਼ੀ ਦੂਸਰੇ ਅਤੇ ਗੁਰਲੀਨ ਕੌਰ ਤੀਸਰੇ ਸਥਾਨ ‘ਤੇ ਰਹੀ । ਅੱਠਵੀਂ ਜਮਾਤ ਮਨਵੀਰ ਕੌਰ ਪਹਿਲੇ, ਵਾਨਿਆ ਦੂਸਰੇ ਅਤੇ ਪੂਰਵੀ ਤੀਸਰੇ ਸਥਾਨ ‘ਤੇ ਰਹੀ । ਨੌਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਵਿਚਕਾਰ ਅੰਤਰ ਹਾਊਸ ਰੰਗੋਲੀ ਪ੍ਰਤੀਯੋਗਿਤਾ ਕਰਵਾਈ ਗਈ । ਜਿਸ ਵਿੱਚ ਭਗਤ ਸਿੰਘ ਹਾਊਸ ਜੇਤੂ ਰਿਹਾ ।  ਨੇਤਾ ਜੀ ਹਾਊਸ ਦੂਸਰੇ ਅਤੇ ਊਧਮ ਸਿੰਘ ਹਾਊਸ ਤੀਸਰੇ ਸਥਾਨ ‘ਤੇ ਰਿਹਾ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ ਨੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ । ਨੂੰ ਸੁਨੇਹਾ ਦਿੰਦੇ ਹੋਏ ਕਿਹਾ ਕਿ ਸਾਨੂੰ ਪ੍ਰਦੂਸ਼ਣ ਰਹਿਤ ਅਤੇ ਸੁਰੱਖਿਤ ਦਿਵਾਲੀ ਮਨਾਉਣੀ ਚਾਹੀਦੀ ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਹੰਤ ਕਰਮਜੀਤ ਸਿੰਘ ‘ਸੇਵਾਪੰਥੀ’ ਦੀ ਸਰਪ੍ਰਸਤੀ ਹੇਠ ਹੋਈ ਮੀਟਿੰਗ
Next articleਏਕਮ ਪਬਲਿਕ ਸਕੂਲ ਮਹਿਤਪੁਰ ਦੇ ਬੱਚਿਆਂ ਨੇ ਜਿਲਾ ਪੱਧਰੀ ਐਥਲੈਟਿਕ ਮੀਟ ਵਿਚ 4 ਗੋਲਡ 10 ਸਿਲਵਰ ਅਤੇ 8 ਬਰੌਂਜ਼ ਮੈਡਲ ਜਿੱਤ ਕੇ ਸਟੇਟ ਲੈਵਲ ‘ਚ ਕੀਤਾ ਪ੍ਰਵੇਸ਼