HOME ਮਹੰਤ ਕਰਮਜੀਤ ਸਿੰਘ ‘ਸੇਵਾਪੰਥੀ’ ਦੀ ਸਰਪ੍ਰਸਤੀ ਹੇਠ ਹੋਈ ਮੀਟਿੰਗ

ਮਹੰਤ ਕਰਮਜੀਤ ਸਿੰਘ ‘ਸੇਵਾਪੰਥੀ’ ਦੀ ਸਰਪ੍ਰਸਤੀ ਹੇਠ ਹੋਈ ਮੀਟਿੰਗ

2
ਲੁਧਿਆਣਾ  (ਸਮਾਜ ਵੀਕਲੀ)   ( ਕਰਨੈਲ ਸਿੰਘ ਐੱਮ.ਏ.) ਡੇਰਾ ਸੰਤ ਨਿਸ਼ਚਲ ਸਿੰਘ ਜੀ ‘ਸੇਵਾਪੰਥੀ’ ਥੜਾ ਸਾਹਿਬ, ਜੋੜੀਆਂ ਯਮੁਨਾ ਨਗਰ (ਹਰਿਆਣਾ) ਵਿਖੇ ਸ਼੍ਰੀਮਾਨ ਮਹੰਤ ਕਰਮਜੀਤ ਸਿੰਘ ਜੀ ‘ਸੇਵਾਪੰਥੀ’, ਪ੍ਰਧਾਨ ਸੇਵਾਪੰਥੀ ਅੱਡਣ ਸ਼ਾਹੀ ਸਭਾ (ਰਜਿ:) ਅੰਮ੍ਰਿਤਸਰ ਦੀ ਸਰਪ੍ਰਸਤੀ ਹੇਠ ਬੀਤੇ ਦਿਨੀਂ ਮੀਟਿੰਗ ਹੋਈ । ਮੀਟਿੰਗ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਵੱਡੇ ਪੱਧਰ ਤੇ ਮਨਾਉਣ ਲਈ ਵਿਚਾਰਾਂ ਕੀਤੀਆਂ ਗਈਆਂ ।  ਮਹੰਤ ਸੁਰਿੰਦਰ ਸਿੰਘ ਜੀ ਅਤੇ ਮਹੰਤ ਚਮਕੌਰ ਸਿੰਘ ਜੀ ‘ਸੇਵਾਪੰਥੀ’ ਜਨਰਲ ਸਕੱਤਰ ਨੇ ਦੱਸਿਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਨਾਲ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਨੂੰ ਦਿੱਲੀ ਵਿਖੇ ਸ਼ਹੀਦ ਕੀਤਾ ਗਿਆ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਉਪਰੰਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਗੱਦੀ ਤੇ ਬਿਰਾਜਮਾਨ ਹੋਏ । ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ 1702 ਈ: ਤੋਂ ਲੈ ਕੇ 1704 ਈ: ਤੱਕ ਲੜੇ ਗਏ ਜੰਗਾਂ ਯੁੱਧਾਂ ਵਿੱਚ ਬਿਨਾਂ ਕਿਸੇ ਭੇਦ-ਭਾਵ ਦੇ ਭਾਈ ਕਨੱਈਆ ਜੀ ਨੇ ਜਲ ਛਕਾਉਣ ਅਤੇ ਮਲ੍ਹਮ-ਪੱਟੀ ਕਰਨ ਦੀ ਸੇਵਾ ਕੀਤੀ । ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਰ ਸਦਕਾ ਹੀ ਭਾਈ ਕਨੱਈਆ ਜੀ ਤੋਂ ਪ੍ਰਚਲਿਤ ‘ਸੇਵਾਪੰਥੀ’ ਸੰਪਰਦਾਇ ਹੋਂਦ ਵਿੱਚ ਆਈ । ਸੇਵਾਪੰਥੀ ਸੰਪਰਦਾਇ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾਂ ਸ਼ਤਾਬਦੀ ਨੂੰ ਸਮਰਪਿਤ 9 ਨਵੰਬਰ ਨੂੰ ਸਵੇਰੇ ਨਗਰ-ਕੀਰਤਨ ਡੇਰਾ ਸੰਤ ਨਿਸ਼ਚਲ ਸਿੰਘ ਜੀ, ਥੜਾ ਸਾਹਿਬ ਜੋੜੀਆਂ, ਯਮੁਨਾ ਨਗਰ ਤੋਂ ਆਰੰਭ ਹੋਵੇਗਾ। ਜੋ ਵੱਖ-ਵੱਖ ਮਾਰਗਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਸਮਾਪਤ ਹੋਵੇਗਾ । ਉਹਨਾਂ ਦੱਸਿਆ ਕਿ ਸੇਵਾਪੰਥੀ ਸੰਪਰਦਾਇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਵੀ ਸੇਵਾ ਲਈ ਹੁਕਮ ਕੀਤਾ ਜਾਵੇਗਾ , ਸੇਵਾਪੰਥੀ ਮਹਾਂਪੁਰਸ਼ ਉਹ ਸੇਵਾ ਕਰਨਗੇ । ਮੀਟਿੰਗ ਵਿੱਚ ਸ਼੍ਰੀਮਾਨ ਮਹੰਤ ਕਰਮਜੀਤ ਸਿੰਘ ਜੀ ‘ਸੇਵਾਪੰਥੀ’, ਮਹੰਤ ਚਮਕੌਰ ਸਿੰਘ ਜੀ ‘ਸੇਵਾਪੰਥੀ’ ਪਟਿਆਲਾ, ਮਹੰਤ ਸੁਰਿੰਦਰ ਸਿੰਘ ਜੀ ‘ਸੇਵਾਪੰਥੀ’ ਅੰਮ੍ਰਿਤਸਰ, ਮਹੰਤ ਮਹਿੰਦਰ ਸਿੰਘ ਜੀ ‘ਸੇਵਾਪੰਥੀ’ ਦਿੱਲੀ, ਮਹੰਤ ਬਲਵਿੰਦਰ ਸਿੰਘ ਜੀ ‘ਸੇਵਾਪੰਥੀ’ ਜਲੰਧਰ, ਮਹੰਤ ਸਲਵਿੰਦਰ ਸਿੰਘ ਜੀ ‘ਸੇਵਾਪੰਥੀ’ ਰੇਵਾੜੀ, ਮਹੰਤ ਗ਼ਜ਼ਬ ਸਿੰਘ ਜੀ ‘ਸੇਵਾਪੰਥੀ’ ਅੰਮ੍ਰਿਤਸਰ, ਮਹੰਤ ਜਗਦੇਵ ਸਿੰਘ ਜੀ ‘ਸੇਵਾਪੰਥੀ’ ਰੇਵਾੜੀ, ਸੰਤ ਆਸ਼ੀਸ਼ ਸ਼ਾਸਤਰੀ ਜੀ ‘ਸੇਵਾਪੰਥੀ’ ਕੈਥਲ (ਹਰਿਆਣਾ) ਹਾਜ਼ਰ ਸਨ। ਮਹੰਤ ਕਾਹਨ ਸਿੰਘ ਜੀ ‘ਸੇਵਾਪੰਥੀ’ ਗੋਨਿਆਣਾ ਮੰਡੀ (ਬਠਿੰਡਾ) ਵਾਲੇ ਸਿਹਤ ਠੀਕ ਨਾ ਹੋਣ ਕਰਕੇ ਮੀਟਿੰਗ ਵਿੱਚ ਹਾਜ਼ਰ ਨਹੀਂ ਸਨ। ਇਸੇ ਤਰ੍ਹਾਂ ਮਹੰਤ ਪ੍ਰਿਤਪਾਲ ਸਿੰਘ ਜੀ ‘ਸੇਵਾਪੰਥੀ’ ਹੁਸ਼ਿਆਰਪੁਰ ਵਾਲੇ ਵੀ ਕੁਝ ਜ਼ਰੂਰੀ ਰੁਝੇਵਿਆਂ ਕਾਰਨ ਮੀਟਿੰਗ ਵਿੱਚ ਹਾਜ਼ਰ ਨਹੀਂ ਹੋ ਸਕੇ । ਪ੍ਰੰਤੂ ਦੋਨਾਂ ਮਹਾਂਪੁਰਸ਼ਾਂ ਨੇ ਨਗਰ-ਕੀਰਤਨ ਵਿੱਚ ਸ਼ਾਮਲ ਹੋਣ ਦੀ ਪੂਰੀ ਸਹਿਮਤੀ ਦਿੱਤੀ ।  ਮਹੰਤ ਕਰਮਜੀਤ ਸਿੰਘ ਜੀ ਨੇ ਸਾਰੇ ਸੇਵਾਪੰਥੀ ਮਹਾਂਪੁਰਸ਼ਾਂ ਨੂੰ 9 ਨਵੰਬਰ ਨੂੰ ਨਗਰ-ਕੀਰਤਨ ਵਿੱਚ ਪਹੁੰਚਣ ਲਈ ਸਨਿਮਰ ਬੇਨਤੀ ਕੀਤੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮੈਂ ਨਫਰਤ ਦੀ ਪਾਤਰ ਹਾਂ
Next articleਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਦੀਵਾਲੀ ਸੰਬੰਧੀ ਸਮਾਗਮ