HOME ਏਕਮ ਪਬਲਿਕ ਸਕੂਲ ਮਹਿਤਪੁਰ ਦੇ ਬੱਚਿਆਂ ਨੇ ਜਿਲਾ ਪੱਧਰੀ ਐਥਲੈਟਿਕ ਮੀਟ ਵਿਚ...

ਏਕਮ ਪਬਲਿਕ ਸਕੂਲ ਮਹਿਤਪੁਰ ਦੇ ਬੱਚਿਆਂ ਨੇ ਜਿਲਾ ਪੱਧਰੀ ਐਥਲੈਟਿਕ ਮੀਟ ਵਿਚ 4 ਗੋਲਡ 10 ਸਿਲਵਰ ਅਤੇ 8 ਬਰੌਂਜ਼ ਮੈਡਲ ਜਿੱਤ ਕੇ ਸਟੇਟ ਲੈਵਲ ‘ਚ ਕੀਤਾ ਪ੍ਰਵੇਸ਼

1

ਮਹਿਤਪੁਰ ਇਲਾਕੇ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ

ਨਕੋਦਰ ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਏਕਮ ਪਬਲਿਕ ਸਕੂਲ ਮਹਿਤਪੁਰ ਦੇ ਖਿਡਾਰੀਆਂ ਨੇ ਜਿਲਾ ਪੱਧਰੀ ਸਕੂਲ ਅਥਲੈਟਿਕ ਮੀਟ 2025 ਵਿੱਚ 4 ਗੋਲਡ, 10 ਸਿਲਵਰ ਅਤੇ 8 ਬਰੌਂਜ਼ ਮੈਡਲ ਜਿੱਤ ਕੇ ਸਟੇਟ ਲੈਵਲ ਵਿੱਚ ਪ੍ਰਵੇਸ਼ ਕੀਤਾ ਜੋ ਕਿ ਸਕੂਲ ਲਈ ਬਹੁਤ ਮਾਣ ਵਾਲੀ ਗੱਲ ਹੈ। ਇਹ ਜਾਣਕਾਰੀ ਸਕੂਲ ਡਾਇਰੈਕਟਰ ਸਰਦਾਰ ਨਿਰਮਲ ਸਿੰਘ ਥਿੰਦ ਅਤੇ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਵਲੌਂ ਸਾਂਝੇ ਤੌਰ ਤੇ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਅੰਡਰ 14 ਲੜਕਿਆਂ ਦੀ 400 ਮੀਟਰ ਰੇਸ ਵਿੱਚ ਨਮਨਜੋਤ ਸਿੰਘ ਨੇ ਪਹਿਲੀ ਪੁਜੀਸ਼ਨ ਹਾਸਿਲ ਕੀਤੀ। ਇਸੇ ਤਰਾਂ ਅੰਡਰ 17 ਲੜਕਿਆਂ ਦੇ ਟਰਿੱਪਲ ਜੰਪ ਵਿੱਚ ਸਾਹਿਬਵੀਰ ਸਿੰਘ ਨੇ ਫਸਟ, 100 ਮੀਟਰ ਰੇਸ ਅਤੇ ਲੌਂਗ ਜੰਪ ਵਿੱਚ ਵਿੱਚ ਹਿਤੇਸ਼ ਰਾਣਾ ਥਰਡ, 400 ਮੀਟਰ ਰੇਸ ਵਿੱਚ ਯੁਵਰਾਜ ਅਰੋੜਾ ਥਰਡ,4× 400 ਅਤੇ 4 ×100 ਰੀਲੇਅ ਰੇਸ ਵਿੱਚ ਹਿਤੇਸ਼ ਰਾਣਾ, ਸਾਹਿਬਵੀਰ ਸਿੰਘ, ਯੁਵਰਾਜ ਅਰੋੜਾ ਅਤੇ ਸ਼ੁਭਮ ਵਿਰਦੀ ਵੱਲੋਂ ਕ੍ਰਮਵਾਰ ਦੂਜੀ ਅਤੇ ਤੀਜੀ ਪੁਜੀਸ਼ਨ ਹਾਸਿਲ ਕੀਤੀ ਗਈ। ਆਪਣੀ ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ ਇਹਨਾਂ ਜਿਲਾ ਪੱਧਰੀ ਖੇਡਾਂ ਨੂੰ ਜਿੱਤ ਕੇ ਏਕਮ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਇਲਾਕੇ ਨੂੰ ਦੀਵਾਲੀ ਦਾ ਤੋਹਫ਼ਾ ਦਿੱਤਾ ਹੈ ਜੋ ਕਿ ਸਕੂਲ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।ਆਪਣੀ ਗੱਲਬਾਤ ਨੂੰ ਜਾਰੀ ਰੱਖਦੇ ਹੋਏ ਉਨ੍ਹਾਂ ਅੱਗੇ ਕਿਹਾ ਕਿ ਅੰਡਰ 17 ਲੜਕੀਆਂ ਦੇ ਸ਼ਾਰਟਪੁੱਟ ਮੁਕਾਬਲੇ ਵਿੱਚ ਨਵਦੀਪ ਕੌਰ ਫਸਟ, 100 ਮੀਟਰ ਰੇਸ ਇਸ ਵਿੱਚ ਅਨਮੋਲ ਪ੍ਰੀਤ ਕੌਰ ਥਰਡ, ਲੌਂਗ ਜੰਪ ਵਿੱਚ ਰਜਮੀਤ ਕੌਰ ਸੈਕੰਡ, ਅਤੇ 4× 400 ਰਲੇਅ ਰੇਸ ਵਿੱਚ ਅਨਮੋਲ ਪ੍ਰੀਤ ਕੌਰ, ਰਜਮੀਤ ਕੌਰ,ਨਵਦੀਪ ਕੌਰ ਅਤੇ ਹਰਮਨਜੋਤ ਕੌਰ ਵੱਲੋਂ ਦੂਸਰੀ ਪੁਜੀਸ਼ਨ ਹਾਸਲ ਕੀਤੀ ਗਈ । ਇਸੇ ਪ੍ਰਕਾਰ ਅੰਡਰ 19 ਲੜਕੀਆਂ ਦੀ 1500 ਅਤੇ 3000 ਮੀਟਰ ਰੇਸ ਵਿੱਚ ਚੰਨਪ੍ਰੀਤ ਕੌਰ ਨੇ ਕਰਮਵਾਰ ਪਹਿਲੀ ਅਤੇ ਦੂਜੀ ਪੁਜ਼ੀਸ਼ਨ ਹਾਸਲ ਕੀਤੀ।ਇਸ ਮੌਕੇ ਸਕੂਲ ਮੈਨੇਜਮੈਂਟ ਅਤੇ ਸਮੂਹ ਸਟਾਫ਼ ਵੱਲੋਂ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ ਪਿਤਾ ਅਤੇ ਟੀਮਾਂ ਦੇ ਕੋਚ ਸਰਦਾਰ ਪਰਮਿੰਦਰ ਸਿੰਘ ਨੂੰ ਵਧਾਈ ਦਿੱਤੀ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਦੀਵਾਲੀ ਸੰਬੰਧੀ ਸਮਾਗਮ
Next articleਸੱਜਰੇ ਗੀਤਾਂ ਦੀ ਕਿਤਾਬ