HOME ਵਧੀਆ ਸਕੂਲੀ ਸਿੱਖਿਆ

ਵਧੀਆ ਸਕੂਲੀ ਸਿੱਖਿਆ

8

    (ਸਮਾਜ ਵੀਕਲੀ)   ਸਿੱਖਿਆ ਅਧਿਆਪਨ ਵਿੱਚ ਸੁਧਾਰ ਹਿਤ ਵਧੀਆ ਕਲਾਸ ਰੂਮ ਅਤੇ ਆਧੁਨਿਕ ਲਾਇਬ੍ਰੇਰੀਆਂ ਸਮੇਂ ਦੇ ਹਾਣ ਦੀਆਂ ਬਣਾਉਣੀਆਂ ਬਹੁਤ ਜ਼ਰੂਰੀ ਹਨ। ਓਪਨ ਬੁੱਕ ਪ੍ਰੀਖਿਆ ਇੱਕ ਚੰਗੀ ਕੋਸ਼ਿਸ਼ ਹੈ। ਮਾਹਿਰ, ਵਚਨਬੱਧ ਅਤੇ ਸੰਤੁਸ਼ਟ ਅਧਿਆਪਕਾਂ ਦੀ ਜਰੂਰਤ ਹੈ। ਅਧਿਆਪਕ ਵਿਦਿਆਰਥੀ ਅਨੁਪਾਤ ਵੀ ਸੰਤੁਲਿਤ ਹੋਣਾ ਆਵਸ਼ਯਕ ਹੈ। ਵਿਦਵਾਨ ਅਵਿਜੀਤ ਪਾਠਕ ਜੀ ਲਿਖਦੇ ਹਨ ਕਿ ਰੈਡੀਮੇਡ ਜਵਾਬਾਂ ਤੇ ਗਾਈਡ ਬੁੱਕਾਂ ਦੇ ਕੋਚਿੰਗ ਸੈਂਟਰਾਂ ਦੁਆਰਾ, ਚਲਾਏ ਜਾ ਰਹੇ ਵਪਾਰ ਕਾਰੋਬਾਰ ਨੂੰ, ਉਤਸ਼ਾਹਿਤ ਕਰਦਾ ਹੈ। ਵੱਡੇ ਪੱਧਰ ਤੇ ਨਕਲ ਤੰਤਰ ਦੀ ਹੌਸਲਾ ਅਫਜ਼ਾਈ ਕਰਦਾ ਹੈ ਤੇ ਪ੍ਰੀਖਿਆ ਕੇਂਦਰ ਨੂੰ ਜੰਗ ਦੇ ਮੈਦਾਨ ਵਿੱਚ ਬਦਲ ਦਿੰਦਾ ਹੈ। ਮੌਜੂਦਾ ਸਕੂਲੀ ਸੱਭਿਆਚਾਰ, ਯਾਦ ਕਰਨ ਦੀ ਯੋਗਤਾ ਤੇ ਬਹੁਤ ਜੋ਼ੋਰ ਦਿੰਦਾ ਹੈ। ਇਹ ਵਿਗਿਆਨਿਕ ਸਿਧਾਂਤ, ਗਣਿਤ ਦੇ ਸਮੀਕਰਨਾਂ ਨੂੰ, ਯਾਦ ਕਰਨਾ, ਰੱਟੇਬਾਜੀ ਨੂੰ ਉਤਸਾਹਿਤ ਕਰਦਾ ਹੈ ਅਤੇ ਸਿਖਣ ਦੇ ਤਜਰਬੇ ਦੇ ਆਨੰਦ, ਅਚੰਭਾ ਅਤੇ ਆਤਮ ਚਿੰਤਨ ਨੂੰ ਖੋਹ ਲੈਂਦਾ ਹੈ। ਰਵਿੰਦਰ ਨਾਥ ਟੈਗੋਰ, ਇਸ ਨੂੰ ਗੁੰਝਲਦਾਰ ਤੋਤਾ, ਮੰਨਦੇ ਹਨ, ਜੋ ਹਰ ਕਿਸਮ ਦੇ ਸਵਾਲਾਂ ਦਾ ਜਵਾਬ ਦਿੰਦਾ ਹੈ, ਜਿਵੇਂ ਅਕਬਰ ਦੇ ਦਾਦਾ ਕੌਣ ਸਨ? ਤਨਜ਼ਾਨੀਆ ਦੀ ਰਾਜਧਾਨੀ ਦਾ ਕੀ ਨਾਂ ਹੈ ਆਦਿ। ਅਜਿਹੀ ਅਧਿਆਪਨ ਪ੍ਰਣਾਲੀ ਦੀ ਜਰੂਰਤ ਹੈ ਜੋ ਨੌਜਵਾਨ ਸਿਖਿਆਰਥੀ ਨੂੰ ਵਿਆਖਿਆਤਮਕ ਹੁਨਰਾਂ ਅਤੇ ਆਲੋਚਨਾਤਮਕ ਸੋਚ ਦੀ ਸ਼ਕਤੀ ਨੂੰ ਤਿੱਖਾ ਕਰੇ। ਚੰਗੀਆਂ ਕਿਤਾਬਾਂ ਪੜਨ ਲਈ ਉਤਸਾਹ ਪੈਦਾ ਕਰੇ। ਜੋ ਉਸਨੂੰ ਪਾਠਕ੍ਰਮ ਪਾਠ ਪੁਸਤਕਾਂ ਤੋਂ ਪਰ੍ਹਾਂ ਲਿਜਾਵੇ। ਸੱਟੇਬਾਜੀ ਦੀ ਮਸ਼ੀਨੀ ਪ੍ਰਕਿਰਿਆ ਤੇ ਬਾਜ਼ਾਰ ਵਿੱਚ ਉਪਲੱਬਧ ਪਾਠ ਪੁਸਤਕਾਂ/ਨੋਟਸ ਤੇ ਨਕਲ ਮਾਰਨ ਦੀ ਪ੍ਰਵਿਰਤੀ ਤੋਂ ਬਚਣ ਦਾ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ। ਦੂਜਾ ਹੈ ਸਿਖਾਉਣ ਦੀ ਕਲਾ ਜਦੋਂ ਤੱਕ ਟੀਚਰ ਕਲਾਸ ਰੂਮ ਵਿੱਚ ਡੂੰਘੇ ਅਧਿਆਪਨ ਅਮਲ ਤੇ ਤਰੋ ਤਾਜਾ ਸੋਚ ਦੀ ਭਾਵਨਾ ਨੂੰ ਨਹੀਂ ਫੈਲਾਉਂਦੇ ਤਦ ਤੱਕ ਨੌਜਵਾਨ ਵਿਦਿਆਰਥੀਆਂ ਨੂੰ ਆਦਰਸ਼ ਬਦਲਾਓ ਲਈ ਪ੍ਰੇਰਿਤ ਨਹੀਂ ਕਰ ਸਕਦੇ। ਪ੍ਰੀਖਿਆ ਦੇ ਡਰ ਤੋਂ ਨਿਕਲ ਕੇ ਸਿੱਖਣ ਦਾ ਆਨੰਦ ਲੈਣ ਲਈ ਅਧਿਆਪਕ ਅਤੇ ਵਿਦਿਆਰਥੀ ਇਕੱਠੇ ਚੱਲਣ। ਦਿਮਾਗੀ ਛਾਣਬੀਣ ਅਤੇ ਤਾਜ਼ਗੀ ਨਾਲ ਗਿਆਨ ਦੀਆਂ ਸੀਮਾਵਾਂ ਦੀ ਪੜਚੋਲ ਕਰਨ ਲਈ, ਹੌਸਲਾ ਵਧਾਉਣ ਦੇ ਉਪਰਾਲੇ ਕਰਨ। ਅਧਿਆਪਕ ਖੁਦ ਸਿਖਾਂਦਰੂ ਬਣਨਾ ਚਾਹੀਦਾ ਹੈ। ਰਚਨਾਤਮਕ ਵਿਚਾਰ ਵਿਦਿਆਰਥੀਆਂ ਅੰਦਰ ਪੈਦਾ ਕਰਨੇ ਚਾਹੀਦੇ ਹਨ। ਵਿਦਿਆਰਥੀ ਭਾਵੇਂ ਨੋਟਸ ਤੇ ਕਿਤਾਬਾਂ ਖੋਲ ਕੇ ਸਾਹਮਣੇ ਰੱਖ ਲੈਣ ਅਤੇ ਆਪਣੇ ਉੱਤਰ ਤਿਆਰ ਕਰਨ।ਜਿਸ ਵਿੱਚ ਉਹ ਅਪਣੇ ਵਿਚਾਰ ਪੇਸ਼ ਕਰਨਯੋਗ ਹੋ ਜਾਣ। ਪ੍ਰਾਈਵੇਟ ਸਿੱਖਿਆ ਸਕੂਲ ਤੇਜੀ ਨਾਲ ਮੁਨਾਫਾ ਮੁਖੀ ਬਣ ਰਹੇ ਹਨ। ਸਿੱਖਿਆ ਨੂੰ ਇੱਕ ਵਸਤੂ ਵਿੱਚ ਬਦਲ ਰਹੇ ਹਨ। ਸਰਕਾਰਾਂ ਦੀ ਇਸ ਮਾਮਲੇ ਵਿੱਚ, ਵਿੱਤੀ ਸਹਿਯੋਗ ਦੇ, ਨਾਲ ਨਾਲ ਇਖਲਾਕੀ ਮਦਦ ਦੀ ਵੀ ਜਰੂਰਤ ਹੈ, ਤਾਂ ਜੋ ਸਰਕਾਰੀ ਸਕੂਲ ਵੀ ਜੀਵੰਤ, ਰਚਨਾਤਮਕ ਅਧਿਆਪਕ, ਚੰਗੀਆਂ ਲਾਇਬਰੇਰੀਆਂ ਤੇ ਪ੍ਰਯੋਗਸ਼ਾਲਾਵਾਂ, ਤੋਂ ਵੱਧ ਤੋਂ ਵੱਧ ਸਿੱਖਣ ਦੇ ਸੱਭਿਆਚਾਰ ਨੂੰ ਵਧਾਉਣ। ਬਿਲਡਿੰਗਾਂ ਦੀ ਦਿੱਖ ਵੀ ਪ੍ਰਭਾਵਸ਼ਾਲੀ ਹੋਣੀ ਚਾਹੀਦੀ ਹੈ।
ਅਮਰਜੀਤ ਸਿੰਘ ਤੂਰ

ਪਿੰਡ ਕੁਲਬੁਰਛਾਂਜ਼ਿਲਾ ਪਟਿਆਲਾ। ਹਾਲ-ਆਬਾਦ #639/40 ਏ ਚੰਡੀਗੜ੍ਹ। ਫੋਨ ਨੰਬਰ : 9878469639

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article( ਵਿਰਾਸਤੀ ਘੁੰਮਣਯੋਗ ਥਾਵਾਂ)
Next articleभारत में मानवाधिकार उल्लंघनों में वृद्धि