HOME ( ਵਿਰਾਸਤੀ ਘੁੰਮਣਯੋਗ ਥਾਵਾਂ)

( ਵਿਰਾਸਤੀ ਘੁੰਮਣਯੋਗ ਥਾਵਾਂ)

   (ਸਮਾਜ ਵੀਕਲੀ)  ਦੁਨੀਆਂ ਦੇ ਵਿਰਾਸਤੀ, ਅਜੂਬੇ ਅਤੇ ਘੁੰਮਣ ਯੋਗ ਥਾਵਾਂ, ਜੇ ਇਤਿਹਾਸ ਦੇਖਣਾ ਹੈ, ਤਾਂ ਰੋਮ ਵਿੱਚ ਜਾਓ। ਜੇ ਕੁਦਰਤ ਦੇ ਨਜ਼ਾਰੇ, ਦੇਖਣੇ ਹਨ ਤਾਂ, ਆਈਸਬਰਗ ਵਿੱਚ ਦੇਖੋ। ਜੇ ਰਿਹਾਇਸ਼ ਦੇਖਣੀ ਹੋਵੇ, ਤਾਂ ਈਡਨਬਰਗ ਵਿੱਚ ਦੇਖੋ, ਆਰਟ ਜਾਂ ਕਲਾ ਦੇਖਣੀ ਹੋਵੇ ਤਾਂ ਮੈਲਬੌਰਨ ਵਿੱਚ ਦੇਖੀ ਜਾ ਸਕਦੀ ਹੈ। ਸ਼ਾਹੀ ਠਾਠ ਬਾਠ ਜਾਂ ਰੋਇਲਟੀ ਵਾਸਤੇ ਮੈਡਰਿਡ ਪ੍ਰਸਿੱਧ ਹੈ। ਜੇ ਚਹਿਲ ਪਹਿਲ ਦੀ ਖੂਬਸੂਰਤੀ ਦੇਖਣੀ ਹੋਵੇ ਤਾਂ ਲੰਡਨ ‘ਚ ਦੇਖੋ। ਰੰਗੀਨੀਆਂ ਦਾ ਖੂਬਸੂਰਤ ਨਜ਼ਾਰਾ ਲੈਣਾ ਹੋਵੇ ਤਾਂ ਬਾਰਸੀਲੋਨਾ ਚੋਂ ਲਓ, ਜੇ ਫੈਸ਼ਨ ਦੇਖਣੇ ਹੋਣ ਤਾਂ ਇਟਲੀ ਦਾ ਮਿਲਾਨ ਸ਼ਹਿਰ ਪ੍ਰਸਿੱਧ ਹੈ। ਜੇ ਵਾਤਾਵਰਣ ਵਿੱਚੋਂ ਸਕੂਨ ਲੈਣਾ ਹੋਵੇ ਤਾਂ ਕੱਤਰ ਵਿੱਚ, ਜ਼ਿੰਦਗੀ ਦੇ ਭਵਿੱਖ ਦੀ ਝਾਤ ਮਾਰਨੀ ਹੋਵੇ ਤਾਂ ਸਿੰਘਾਪੁਰ ਦੇ ਦਰਸ਼ਨ ਕਰੋ। ਆਖਰ ਵਿੱਚ, ਜੇ ਸੇਵਾ ਭਾਵਨਾ ਵਾਲੀ ਜ਼ਿੰਦਗੀ ਤੇ ਰਲ ਮਿਲ ਕੰਮ ਕਰਨ ਵਾਲੇ ਦ੍ਰਿਸ਼ ਦੇਖਣੇ ਹੋਣ ਤਾਂ ਵਾਰਿਸ ਸ਼ਾਹ ਦੇ ਪੰਜਾਬ ਦੇ ਦਰਸ਼ਨ ਕਰੋ। ਪੰਜਾਬੀ ਆਪਣੀ ਖੂਬਸੂਰਤੀ ਨੂੰ ਆਪ ਹੀ ਨ੍ਹੀਂ ਪਛਾਣਦੇ, ਫਿਰ ਦੂਜਿਆਂ ਨੇ ਕੀ ਪਹਿਚਾਨਣਾ ਹੋਇਆ। ਪੰਜ ਦਰਿਆਵਾਂ ਦਾ ਪੰਜਾਬ, ਮੁੱਢ ਤੋਂ ਹੀ ਆਰੀਅਨਾਂ ਅਤੇ ਦ੍ਰਾਵਿੜੀਅਨਾਂ ਵਿਚਕਾਰ ਕੜੀ ਬਣਿਆ ਰਿਹਾ ਹੈ। ਪੂਰੇ ਭਾਰਤ ਵਿੱਚ ਪੁਰਾਤਨ ਤੇ ਸੱਭਿਆਚਾਰਕ ਵਿਰਸੇ ਵਾਲੇ ਦੇਖਣ ਯੋਗ ਸਥਾਨ ਹਨ। ਜਿਵੇਂ ਕੁਤਬ ਮੀਨਾਰ, ਲਾਲ ਕਿਲਾ ਅਤੇ ਈਦਗਾਹ, ਦਿੱਲੀ (ਰਾਜਧਾਨੀ (ਦਿੱਲੀ) ਗੇਟਵੇ ਆਫ ਇੰਡੀਆ, ਐਲੀਫੈਂਟਾ ਕੇਵਜ਼,ਬੁਧਿਸਟ ਕਨ੍ਹੇਰੀ ਕੇਵਜ਼, ਹਾਜੀ ਅਲੀ ਦਰਗਾਹ, (ਮੁੰਬਈ), ਮਹਾਕਲੇਸ਼ਵਰ ਜਯੋਤਿਰਲਿੰਗਾ ਮਹਾਕਾਲ ਮੰਦਰ, ਉਜੈਨ, ਚਿਤਰਗੁਪਤ ਮੰਦਰ, ਖਜੂਰਾਹੋ, ਬੁੰਦੇਲਖੰਡ (ਮੱਧ ਪ੍ਰਦੇਸ਼) ਵਿਕਟੋਰੀਆ ਮੈਮੋਰੀਅਲ ਹਾਲ, ਹਾਵੜਾ ਬ੍ਰਿਜ (ਕਲਕੱਤਾ), ਸੁੰਦਰਬਨ (ਵਰਲਡ ਹੈਰੀਟੇਜ) ਅਤੇ ਡੈਲਟਾ, ਸ਼ਾਂਤੀ ਨਿਕੇਤਨ ਵਿਦਿਆ ਮੰਦਰ (ਪੱਛਮੀ ਬੰਗਾਲ) ਚਾਰਮੀਨਾਰ,ਮੈਜਿਸਟਿਕ ਗੋਲਕੰਡਾ ਫੋਰਟ (ਹੈਦਰਾਬਾਦ), ਸ੍ਰੀ ਰਾਮ ਜਨਮ ਭੂਮੀ, ਅਯੁੱਧਿਆ,ਫੈਜਾ਼ਾਬਾਦ, (ਯੂਪੀ)ਤਾਜ ਮਹਿਲ ਆਗਰਾ,ਕਾਸ਼ੀ ਵਿਸ਼ਵਨਾਥ ਮੰਦਰ,ਫਤਿਹਪੁਰ ਸੀਕਰੀ (ਯੂਪੀ), ਸ੍ਰੀ ਹਰਿਮੰਦਰ ਸਾਹਿਬ, ਪਟਨਾ, ਵਿਕਰਮਾਦਿੱਤਯ ਯੂਨੀਵਰਸਿਟੀ, ਬੋਧ ਗਯਾ ਮੰਦਰ, ਮਹਾਂਬੋਧੀ ਮੰਦਿਰ, ਨਾਲੰਦਾ ਮਹਾਂਵੀਰਾ ਦੇ ਖੰਡਰ (ਬਿਹਾਰ), ਚੈਨਈ ਦਾ ਕਿਲਾ, ਸੇਂਟ ਜੌਰਜ ਫੋਰਟ, ਪੁਰਾਤਨ ਕਪਲੇਸ਼- ਵਰ ਮੰਦਰ, ਮਹਾਬਲੀ ਪੁਰਮ ਦਾ ਪੁਰਾਤਨ ਰੌਕ-ਢਾਂਚਾ, (ਮਦੁਰਾਈ), ਜਿਮ ਕਾਰਬੈਟ ਨੇਸ਼ਨਲ ਪਾਰਕ ਸੈਰਗਾਹ,ਮਸੂਰੀ, ਕੇਦਾਰਨਾਥ ਮੰਦਰ, ਤੁੰਗਨਾਥ ਮੰਦਰ, ਗੁਰੂਦੁਆਰਾ ਸ੍ਰੀ ਹੇਮਕੁੰਟ ਸਾਹਿਬ, (ਉੱਤਰਾਖੰਡ) , ਬਰੋਟ ਘਾਟੀ, ਡੱਲ ਝੀਲ (ਕਸ਼ਮੀਰ),ਮੇਵਾੜ ਪਹਾੜੀਆਂ ਦੇ ਖੰਡਰ (ਮੇਵਾਤ), ਪਿੰਜੌਰ (ਯਾਦਵਿੰਦਰਾ) ਗਾਰਡਨ , ਸ੍ਰੀ ਥਨੇਸ਼ਵਰਮੰਦਰ, ਥਨੇਸਰ, ਕੁਰੂਕਸ਼ੇਤਰ (ਹਰਿਆਣਾ) ਲਈਅਰ ਵੈਲੀ ਅਤੇ ਰੌਕ ਗਾਰਡਨ (ਚੰਡੀਗੜ੍) ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ, ਭਗਤ ਪੂਰਨ ਸਿੰਘ ਪਿੰਗਲਵਾੜਾ (ਅੰਮ੍ਰਿਤਸਰ), ਬਾਰਾਂਦਰੀ ਗਾਰਡਨਜ਼, ਬਾਬਾ ਆਲਾ ਸਿੰਘ ਦਾ ਕਿਲਾ, ਮਹਿੰਦਰਾ ਕਾਲਜ, ਪੰਜਾਬੀ ਯੂਨੀਵਰਸਿਟੀ, ਸ਼ੇਰੇ ਪੰਜਾਬ ਮਾਰਕੀਟ (ਪਟਿਆਲਾ), ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਸਰਹੰਦ (ਪਟਿਆਲਾ), ਬਾਬਾ ਸ਼ੇਖ ਫਰੀਦ ਜੀ ਦੀ ਦਰਗਾਹ ਅਤੇ ਗੁਰਦੁਆਰਾ ਸਾਹਿਬ (ਫਰੀਦਕੋਟ) ਘੁੰਮ ਫਿਰ ਕੇ ਦੇਖਣ ਨਾਲ ਬੰਦਾ ਤੰਗ-ਦਿਲੀ ਦੀਆਂ ਵਲਗਣਾਂ ਵਿੱਚੋਂ ਬਾਹਰ ਨਿਕਲਦਾ ਹੈ। ਖੁੱਲੇ ਨਜ਼ਰੀਏ ਵਾਲੀ ਸੋਚ ਬਣਦੀ ਹੈ।ਦਾਸ ਨੂੰ ਸ਼ੁਰੂ ਤੋਂ ਹੀ ਘੁੰਮਣ ਫਿਰਨ ਦਾ ਸ਼ੌਕ ਸੀ। ਕੇਂਦਰ ਸਰਕਾਰ ਦੇ ਜਨਗਣਨਾ ਵਿਭਾਗ ਵਿੱਚ ਹੁੰਦੇ ਹੋਏ, ਹਰਿਆਣਾ ਤੇ ਪੰਜਾਬ ਦੇ ਪਿੰਡ-ਪਿੰਡ, ਸ਼ਹਿਰ-ਸ਼ਹਿਰ, ਘੁੰਮਣ ਦਾ ਸੁਭਾਗ ਪ੍ਰਾਪਤ ਹੋਇਆ। ਹੁਣ ਵੀ ਦਿਲ ਕਰਦਾ ਹੈ ਸਾਰੇ ਪਿੰਡਾਂ ਚ ਦੁਬਾਰਾ ਘੁੰਮਿਆ ਜਾਵੇ, ਪਰ ਹੁਣ ਉਮਰ ਦਾ ਤਕਾਜਾ ਨਹੀਂ ਹੈ। ਸੋਚਾਂ ਦੀਆਂ ਉਡਾਰੀਆਂ ਹੀ ਮਾਰਦਾ ਰਹਿੰਦਾ ਹਾਂ। ਹਰ ਤਰ੍ਹਾਂ ਦੇ ਲੋਕਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਦੁਆਵਾਂ ਲਈਆਂ। ਆਪਣੇ ਮਿਸ਼ਨ ਵਿੱਚ ਕਾਮਯਾਬੀ ਪ੍ਰਾਪਤ ਕੀਤੀ।

ਅਮਰਜੀਤ ਸਿੰਘ ਤੂਰ

ਪਿੰਡ ਕੁਲਬੁਰਛਾਂਜ਼ਿਲਾ ਪਟਿਆਲਾ ਹਾਲ-ਆਬਾਦ #639/40ਏ ਚੰਡੀਗੜ੍ਹ।

ਫੋਨ ਨੰਬਰ : 9878469639

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜੀ, ਐਸ, ਟੀ
Next articleਵਧੀਆ ਸਕੂਲੀ ਸਿੱਖਿਆ