HOME ਬਾਲ ਕਹਾਣੀ – ਬਾਂਦਰ ਦਾ ਵਿਆਹ

ਬਾਲ ਕਹਾਣੀ – ਬਾਂਦਰ ਦਾ ਵਿਆਹ

ਮਾਸਟਰ ਸੰਜੀਵ ਧਰਮਾਣੀ

    (ਸਮਾਜ ਵੀਕਲੀ)   ਬਹੁਤ ਪੁਰਾਣੀ ਗੱਲ ਹੈ। ਦੂਰ ਦੇਸ਼ ਵਿੱਚ ਇੱਕ ਜੰਗਲ ਸੀ। ਜੰਗਲ ਵਿੱਚ ਮਾਨਕ ਨਾਂ ਦਾ ਇੱਕ ਬਾਂਦਰ ਰਹਿੰਦਾ ਸੀ। ਉਹ ਬਹੁਤ ਨਟਖੱਟ ਤੇ ਮਿਹਨਤ ਸੀ। ਮਾਨਕ ਜਦੋਂ ਵੱਡਾ ਹੋ ਗਿਆ ਤਾਂ ਦੂਰ ਦੇ ਜੰਗਲ ਵਿੱਚ ਉਸਦਾ ਵਿਆਹ ਨਿਸ਼ਚਿਤ ਹੋਇਆ। ਜਦੋਂ ਬਰਾਤ ਗਈ ਤਾਂ ਜੰਗਲ ਦਾ ਰਾਜਾ ਸ਼ੇਰ , ਗਿਲਹਰੀ , ਗੁਟਾਰ ਸਮੇਤ ਹੋਰ ਪੰਛੀ ਅਤੇ ਜਾਨਵਰ ਸਭ ਬਰਾਤ ਨਾਲ਼ ਗਏ ਤੇ ਨਾਲ ਹੀ ਮੀਕੂ ਚੂਹਾ ਵੀ ਬਰਾਤ ਵਿੱਚ ਗਿਆ। ਜੋ ਕਿ ਆਪਣੀਆਂ ਸ਼ਰਾਰਤਾਂ ਤੇ ਲਈ ਪੂਰੇ ਜੰਗਲ ਵਿੱਚ ਜਾਣਿਆ ਜਾਂਦਾ ਸੀ। ਬਰਾਤ ਬੜੀ ਧੂਮਧਾਮ ਨਾਲ਼ ਪਹੁੰਚੀ ਤੇ ਸਭ ਨੇ ਬਰਾਤ ਦਾ ਪੂਰਾ ਅਨੰਦ ਲਿਆ। ਪਰ ਮੀਕੂ ਚੂਹੇ ਨੇ ਭੋਜਨ ਕਾਫੀ ਬਰਬਾਦ ਕੀਤਾ। ਉਹ ਖਾਂਦਾ ਘੱਟ ਸੀ ਅਤੇ ਕੁਤਰ – ਕੁਤਰ ਕੇ ਜਿਆਦਾ ਸੁੱਟਦਾ ਰਿਹਾ। ਇਹ ਦੇਖ ਕੇ ਬਾਂਦਰ ਦੇ ਨਾਲ਼ – ਨਾਲ਼ ਹੋਰ ਸਾਰੇ ਬਰਾਤੀ ਵੀ ਨਰਾਜ਼ ਹੋਏ। ਉਹਨਾਂ ਨੇ ਇਸ ਬਾਰੇ ਉਸਨੂੰ ਸਮਝਾਇਆ ਕਿ ਉਹ ਆਪਣੀਆਂ ਸ਼ਰਾਰਤਾਂ ਤੋਂ ਵਾਜ ਆ ਜਾਵੇ , ਪਰ ਮੀਕੂ ਚੂਹਾ ਕਿੱਥੇ ਸਮਝਣ ਵਾਲਾ ਸੀ। ਅਖੀਰ ਸ਼ੇਰ ਨੂੰ ਉਸ ਦੀਆਂ ਸ਼ਰਾਰਤਾਂ ਬਾਰੇ ਪਤਾ ਲੱਗਿਆ ਤੇ ਉਸਨੂੰ ਮੀਕੂ ‘ਤੇ ਬਹੁਤ ਗੁੱਸਾ ਆਇਆ। ਸ਼ੇਰ ਨੇ ਉਸ ਨੂੰ ਆਪਣੇ ਕੋਲ਼ ਬੁਲਾ ਕੇ ਸਮਝਾਇਆ ਤਾਂ ਮੀਕੂ ਨੇ ਆਪਣੀ ਗਲਤੀ ਮੰਨ ਲਈ ਤੇ ਅੱਗੇ ਤੋਂ ਅਜਿਹਾ ਨਾ ਕਰਨ ਬਾਰੇ ਵਾਅਦਾ ਵੀ ਕੀਤਾ। ਇਸ ਤਰ੍ਹਾਂ ਮੀਕੂ ਨੇ ਆਪਣੀ ਸੁਭਾਅ ਵਿੱਚ ਤਬਦੀਲੀ ਲਿਆਂਦੀ ਤੇ ਚੰਗਾ ਬਣ ਗਿਆ। ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਿਸੇ ਵੀ ਲੰਗਰ , ਭੰਡਾਰੇ , ਵਿਆਹ , ਪਾਰਟੀ , ਸਮਾਗਮ ਆਦਿ ਦੇ ਮੌਕੇ ਭੋਜਨ ਦੀ ਲੋੜ ਅਨੁਸਾਰ ਹੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਭੋਜਨ ਦੀ ਬੇਕਦਰੀ ਕਦੇ ਨਹੀਂ ਕਰਨੀ ਚਾਹੀਦੀ।

 ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ 
ਸ੍ਰੀ ਅਨੰਦਪੁਰ ਸਾਹਿਬ
9478561356 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਖ਼ਤਮ ਹੋ ਰਹੀ ਮਰਿਆਦਾ
Next articleਐਕਿਊਪੰਕਚਰ ਹਸਪਤਾਲ ਵੱਲ਼ੋਂ ਨਾਨਕਸਰ ਕਲੇਰਾਂ ਵਿਖੇ ਲਗਾਇਆ ਗਿਆ ਕੈਂਪ