HOME ਸਾਹਿਬ ਕਾਂਸ਼ੀਰਾਮ ਦੇ ਪਰਿਨਿਰਵਾਣ ਦਿਵਸ ’ਤੇ 9 ਅਕਤੂਬਰ ਨੂੰ ਬਸਪਾ ਕਰੇਗੀ ਇਤਿਹਾਸਕ...

ਸਾਹਿਬ ਕਾਂਸ਼ੀਰਾਮ ਦੇ ਪਰਿਨਿਰਵਾਣ ਦਿਵਸ ’ਤੇ 9 ਅਕਤੂਬਰ ਨੂੰ ਬਸਪਾ ਕਰੇਗੀ ਇਤਿਹਾਸਕ ਮਹਾਰੈਲੀ : ਡਾ. ਅਵਤਾਰ ਸਿੰਘ ਕਰੀਮਪੁਰੀ

8

‘ਤਖਤ ਬਦਲ ਦਿਓ-ਤਾਜ ਬਦਲ ਦਿਓ’ ਮਹਾਰੈਲੀ ਦੀਆਂ ਤਿਆਰੀਆਂ ਲਈ ਮੀਟਿੰਗਾਂ ਦਾ ਦੌਰ ਤੇਜ

ਜਲੰਧਰ  (ਸਮਾਜ ਵੀਕਲੀ)   ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੰਸਥਾਪਕ ਸਾਹਿਬ ਕਾਂਸ਼ੀਰਾਮ ਦੇ ਪਰਿਨਿਰਵਾਣ ਦਿਵਸ ’ਤੇ 9 ਅਕਤੂਬਰ ਨੂੰ ਪਾਰਟੀ ਇੱਕ ਮਹਾਰੈਲੀ ਕਰਨ ਜਾ ਰਹੀ ਹੈ। ਇਹ ‘ਤਖਤ ਬਦਲ ਦਿਓ-ਤਾਜ ਬਦਲ ਦਿਓ’ ਮਹਾਰੈਲੀ ਫਿਲੌਰ ਵਿਖੇ ਹੋਵੇਗੀ, ਜੋ ਕਿ ਇਕੱਠ ਪੱਖੋਂ ਇਤਿਹਾਸਕ ਸਾਬਿਤ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਸਪਾ ਦੇ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਮਹਾਰੈਲੀ ਦੀਆਂ ਤਿਆਰੀਆਂ ਤੇਜ ਕਰ ਦਿੱਤੀਆਂ ਗਈਆਂ ਹਨ। ਇਸ ਮਹਾਰੈਲੀ ਨੂੰ ਲੈ ਕੇ ਵੱਖ-ਵੱਖ ਵਿਧਾਨਸਭਾਵਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤੇ ਲੋਕਾਂ ਨੂੰ ਵੱਧ ਚੜ੍ਹ ਕੇ ਇਸ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਜਾ ਰਿਹਾ ਹੈ। ਇਸੇ ਸਬੰਧ ਵਿੱਚ ਇੱਕ ਮੀਟਿੰਗ ਜਲੰਧਰ ਵਿਖੇ ਬਸਪਾ ਦੇ ਦਫਤਰ ਵਿਖੇ ਹੋਈ, ਜਿਸ ਵਿੱਚ ਡਾ. ਅਵਤਾਰ ਸਿੰਘ ਕਰੀਮਪੁਰੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਰੈਲੀ ਦੀਆਂ ਤਿਆਰੀਆਂ ਸਬੰਧੀ ਬਸਪਾ ਆਗੂਆਂ ਤੇ ਵਰਕਰਾਂ ਨਾਲ ਵਿਚਾਰ ਚਰਚਾ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਕਰੀਮਪੁਰੀ ਨੇ ਕਿਹਾ ਕਿ ਸੂਬੇ ਦੇ ਲੋਕ ਪਿਛਲੀਆਂ ਕਾਂਗਰਸ, ਅਕਾਲੀ-ਭਾਜਪਾ ਸਰਕਾਰਾਂ ਤੇ ਮੌਜ਼ੂਦਾ ਆਪ ਸਰਕਾਰ ਦੀਆਂ ਜਨਵਿਰੋਧੀ ਨੀਤੀਆਂ ਤੋਂ ਪੀੜਤ ਹਨ। ਸਿਹਤ, ਸਿੱਖਿਆ, ਰੁਜ਼ਗਾਰ ਨਾ ਮਿਲਣ ਕਰਕੇ ਅਤੇ ਮਾੜੇ ਪ੍ਰਬੰਧ ਤੋਂ ਪੀੜਤ ਲੋਕ ਹੁਣ ਇਨ੍ਹਾਂ ਪਾਰਟੀਆਂ ਨੂੰ ਮੂੰਹ ਨਹੀਂ ਲਗਾਉਣਗੇ। ਪੰਜਾਬ ਦੇ ਲੋਕ ਬਸਪਾ ਨੂੰ ਬਦਲ ਦੇ ਰੂਪ ਵਿੱਚ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਸਾਹਿਬ ਕਾਂਸ਼ੀਰਾਮ ਜੀ ਦੀ ਸੋਚ ’ਤੇ ਚਲਦਿਆਂ ਬਸਪਾ 2027 ਵਿੱਚ ਪੰਜਾਬ ਦੀ ਸੱਤਾ ਦੇ ਕੇਂਦਰ ਵਿੱਚ ਸਥਾਪਿਤ ਹੋਵੇਗੀ। ਇਸ ਮੌਕੇ ਬਸਪਾ ਦੇ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਤੇ ਗੁਰਮੇਲ ਚੁੰਬਰ, ਪਰਮਜੀਤ ਮੱਲ, ਜਲੰਧਰ ਦਿਹਾਤੀ ਪ੍ਰਧਾਨ ਜਗਦੀਸ਼ ਸ਼ੇਰਪੁਰੀ, ਸ਼ਹਿਰੀ ਪ੍ਰਧਾਨ ਸਲਵਿੰਦਰ ਕੁਮਾਰ, ਦੇਵਰਾਜ ਸੁਮਨ, ਜਗਦੀਸ਼ ਦੀਸ਼ਾ, ਕੌਂਸਲਰ ਦਵਿੰਦਰ ਗੋਗਾ, ਅਸ਼ੋਕ ਸਈਪੁਰ, ਕਮਲਦੀਪ ਬਾਦਸ਼ਾਹਪੁਰ, ਨਰਿੰਦਰ ਕੌਰ, ਮਾਸਟਰ ਹਰਜਿੰਦਰ ਆਦਿ ਆਗੂ ਵੀ ਮੌਜ਼ੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਰੀ ਦੇ ‘ਬਾਪੂਆਂ’ ਵੱਲੋਂ ਪਿਕਨਿਕ ਦੌਰਾਨ ਦਿਲੀ ਵਲਵਲੇ ਕੀਤੇ ਗਏ ਸਾਂਝੇ
Next articleਦਿਲ ਧੜਕਦਾ ਹੈ ਤਾਂ ਜੀਵਨ ਹੈ।