HOME ਸਰੀ ਦੇ ‘ਬਾਪੂਆਂ’ ਵੱਲੋਂ ਪਿਕਨਿਕ ਦੌਰਾਨ ਦਿਲੀ ਵਲਵਲੇ ਕੀਤੇ ਗਏ ਸਾਂਝੇ

ਸਰੀ ਦੇ ‘ਬਾਪੂਆਂ’ ਵੱਲੋਂ ਪਿਕਨਿਕ ਦੌਰਾਨ ਦਿਲੀ ਵਲਵਲੇ ਕੀਤੇ ਗਏ ਸਾਂਝੇ

2
ਕੈਪਸ਼ਨ ਪਿਕਨਿਕ ਦੌਰਾਨ ਇਕੱਤਰ ਹੋਏ ਇੰਡੋ ਕੈਨੇਡੀਅਨ ਸੀਨੀਅਰ ਸਿਟੀਜਨ ਦੇ ਮੈਂਬਰ

ਸੰਗੀਤਕ ਪ੍ਰੋਗਰਾਮ ਨਾਲ ਸਿਰਜਿਆ ਰੌਣਕਮਈ ਮਾਹੋਲ !

ਵੈਨਕੂਵਰ  (ਸਮਾਜ ਵੀਕਲੀ)   (ਮਲਕੀਤ ਸਿੰਘ)- ਕੈਨੇਡਾ ਦੀ ਧਰਤੀ ਤੇ ਬਜ਼ੁਰਗਾਂ ਦੀ ਆਪਸੀ ਸਾਂਝ ਬਣਾਈ ਰੱਖਣ ਲਈ ਕਾਰਜਸ਼ੀਲ ਇੰਡੋ- ਕੈਨੇਡੀਅਨ ਸੀਨੀਅਰ ਸਿਟੀਜਨਜ ਦੀ 55 ਮੈਂਬਰੀ ਟੀਮ ਵੱਲੋਂ ਚੌਥੇ ਸਲਾਨਾ ਟੂਰ ਤਹਿਤ ਲੈਂਗਲੀ ਸਥਿਤ ਡਰਬੀ ਰੀਚ ਰੀਜਨਲ ਪਾਰਕ ਚ ਪਿਕਨਿਕ ਮਨਾ ਕੇ ਆਪਣੀਆਂ ਪੁਰਾਣੀਆਂ ਯਾਦਾਂ ਦੇ ਵਲਵਲੇ ਸਾਂਝੇ ਕੀਤੇ ਗਏ| ਇਸ ਸਬੰਧੀ ਬਲਬੀਰ ਸਿੰਘ ਢਿੱਲੋਂ, ਹਰਚੰਦ ਸਿੰਘ ਗਿੱਲ , ਗੁਰਦਿਆਲ ਸਿੰਘ ਅਤੇ ਸੁਰਜੀਤ ਸਿੰਘ ਦੇ ਉਦਮ ਸਦਕਾ ਬੜੇ ਹੀ ਸੁਚੱਜੇ ਤਰੀਕੇ ਨਾਲ ਉਲੀਕੀ ਗਈ ਵਿਉਂਤਬੰਦੀ ਤਹਿਤ ਉਕਤ ਸਾਰੇ ਬਜ਼ੁਰਗ ਸਰੀ ਤੋ ਜੈਕਾਰਿਆਂ ਦੀ ਗੂੰਜ ਵਿੱਚ ਇੱਕ ਬੱਸ ਰਾਹੀਂ ਸਵਾਰ ਹੋ ਕੇ ਬਾਅਦ ਦੁਪਹਿਰ ਲੈਂਗਲੀ ਸਥਿਤ ਉਕਤ ਪਾਰਕ ਵਿੱਚ ਪਹੁੰਚੇ| ਜਿੱਥੇ ਸਜਾਈ ਗਈ ਇੱਕ ਮਹਿਫਲ ਦੌਰਾਨ ਵੱਖ-ਵੱਖ ਬਜ਼ੁਰਗਾਂ ਵੱਲੋਂ ਇੱਕ ਦੂਜੇ ਨਾਲ ਪੁਰਾਣੀਆਂ ਯਾਦਾਂ ਦੀਆਂ ਤੰਦਾਂ ਸਾਂਝੀਆਂ ਕੀਤੀਆਂ ਗਈਆਂ,ਉੱਥੇ ਨਾਲ ਦੀ ਨਾਲ ਕੁਝ ਬਜ਼ੁਰਗਾਂ ਵੱਲੋਂ ਚੋਣਵੇਂ ਗੀਤਾਂ ਦੀਆਂ ਵੰਨਗੀਆਂ ਤੋ ਇਲਾਵਾ ਚੁਟਕਲਿਆ ਨਾਲ ਹਾਸਾ- ਠੱਠਾ ਕਰਕੇ ਪਿਕਨਿਕ ਦੇ ਇਸ ਮਾਹੌਲ ਨੂੰ ਹੋਰ ਰੌਣਕਮਈ ਬਣਾ ਦਿੱਤਾ ਗਿਆ| ਇਸ ਮੌਕੇ ਤੇ ਪਰੋਸੇ ਗਏ ਸਵਾਦਲੇ ਭੋਜਨ ਦਾ ਸਾਰਿਆਂ ਨੇ ਰਲ ਮਿਲ ਕੇ ਆਨੰਦ ਮਾਣਿਆ| ਕੁਝ ’ਬਾਪੂਆ’ ਵੱਲੋਂ ਇਸ ਮੌਕੇ ਤੇ ਆਪਣੇ ਸਾਥੀਆਂ ਨਾਲ ਯਾਦਗਾਰੀ ਤਸਵੀਰਾਂ ਵੀ ਖਿਚਵਾਈਆਂ ਗਈਆਂ| ਅਖੀਰ ਚ ਬਲਬੀਰ ਸਿੰਘ ਢਿੱਲੋਂ ਵੱਲੋਂ ਪਿਕਨਿਕ ਚ ਸ਼ਮੂਲੀਅਤ ਕਰਨ ਵਾਲੇ ਸਾਰੇ ਹੀ ਬਜ਼ੁਰਗਾਂ ਦਾ ਧੰਨਵਾਦ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਢਾਡੀ ਪੂਰਨ ਸਿੰਘ ਅਰਸੀ ਦਾ ਜਥਾ ਕੈਨੇਡਾ ਪੁੱਜਾ
Next articleਸਾਹਿਬ ਕਾਂਸ਼ੀਰਾਮ ਦੇ ਪਰਿਨਿਰਵਾਣ ਦਿਵਸ ’ਤੇ 9 ਅਕਤੂਬਰ ਨੂੰ ਬਸਪਾ ਕਰੇਗੀ ਇਤਿਹਾਸਕ ਮਹਾਰੈਲੀ : ਡਾ. ਅਵਤਾਰ ਸਿੰਘ ਕਰੀਮਪੁਰੀ