HOME ਪ੍ਰਸ਼ਾਸਨ ਇਲਾਕੇ ਦੀਆਂ ਸਮੱਸਿਆਂਵਾਂ ਵੱਲ ਧਿਆਨ ਦੇਵੇ – ਕਸ਼ਮੀਰ ਸਿੰਘ ਪੰਨੂ

ਪ੍ਰਸ਼ਾਸਨ ਇਲਾਕੇ ਦੀਆਂ ਸਮੱਸਿਆਂਵਾਂ ਵੱਲ ਧਿਆਨ ਦੇਵੇ – ਕਸ਼ਮੀਰ ਸਿੰਘ ਪੰਨੂ

3

ਮਹਿਤਪੁਰ    (ਸਮਾਜ ਵੀਕਲੀ)   (ਹਰਜਿੰਦਰ ਸਿੰਘ ਚੰਦੀ)– ਬੀਕੇਯੂ ਦੁਆਬਾ ਦੇ ਆਗੂ ਕਸ਼ਮੀਰ ਸਿੰਘ ਪੰਨੂ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਲੋਕਾਂ ਦੀ ਅਵਾਜ਼ ਤੇ ਪਰਜੀਆ ਸ਼ਾਹਕੋਟ ਨੂੰ ਜਾਂਦੀ ਸੜਕ 66 ਫੁੱਟੀ ਬਣਾਉਣ ਦੀ ਮੰਗ ਕੀਤੀ। ਪੰਨੂ ਨੇ ਮੌਕਾ ਦਿਖਾਉਂਦਿਆਂ ਦੱਸਿਆ ਕਿ ਰਾਮੂਵਾਲ ਦੇ ਨਜ਼ਦੀਕ  ਪੁਲੀ ਬਰਸਾਤਾਂ ਨਾਲ ਟੁੱਟ ਗਈ ਹੈ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਉਨ੍ਹਾਂ ਕਿਹਾ  ਲਾਗੇ ਦੋ ਸਕੂਲ ਲਗਦੇ ਹਨ ਕਿਸੇ ਟਾਈਮ ਕੋਈ ਵੀ ਭਾਣਾਂ ਵਰਤ ਸਕਦਾ ।ਪ੍ਰਸ਼ਾਸਨ ਨੂੰ ਤੁਰੰਤ ਧਿਆਨ ਦੇਣ ਕੇ ਇਸ ਨੂੰ ਸਹੀ ਕਰਵਾਵੇ ਉਨ੍ਹਾਂ ਕਿਹਾ ਕਿ  ਡਰੇਨ ਦਾਂ ਬੰਨ ਮਾਰਨ ਕਾਰਨ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਹੈ ਮਹਿਤਪੁਰ ਤੋਂ ਬਾਲਕੀ ਨੂੰ ਜਾਂਦੀ ਸੜਕ ਉਚੀ ਹੋਣ ਕਾਰਨ ਪਾਣੀ ਦੀ ਡਾਫ ਲੱਗ ਗਈ ਜਿਸ ਨਾਲ ਲੋਕਾਂ ਦੇ ਘਰ ਅਤੇ ਫ਼ਸਲਾਂ ਪਾਣੀ ਨਾਲ ਡੁਬ ਗਏ , ਜਿਸ ਨਾਲ ਭਾਰੀ ਨੁਕਸਾਨ ਦਾ ਸਾਹਮਣਾ ਕਰਨ ਪਿਆ। ਬੀਕੇਯੂ ਦੁਆਬਾ ਵੱਲੋਂ ਇਨ੍ਹਾਂ  ਮੰਗਾਂ ਨੂੰ ਲੈਕੇ ਐਸ਼ ਡੀ ਐਮ  ਨਕੋਦਰ ਨੂੰ ਵੀ ਮੰਗ ਪੱਤਰ ਸੌਂਪਿਆ ਗਿਆ ਹੈ ਅਤੇ  ਐਸ਼ ਡੀ ਐਮ ਨਕੋਦਰ ਤੇ ਤਹਿਸੀਲਦਾਰ ਮਹਿਤਪੁਰ  ਮੌਕਾ ਵੀ ਦੇਖਿਆ ਜਾ ਚੁੱਕਾ ਹੈ ਪਰ ਪਨਾਲਾ ਉਥੇ ਦਾ ਉਥੇ ਹੈ , ਉਨ੍ਹਾਂ ਕਿਹਾ ਕਿ  ਅਸੀਂ ਮੰਗ ਕਰਦੇ ਹਾਂ ਕਿ ਇਲਾਕੇ ਦੀਆਂ ਇਨਾ ਸਮੱਸਿਆਂਵਾਂ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਅਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਇਸ ਮੌਕੇ ਨਰਿੰਦਰ ਸਿੰਘ ਉਧੋਵਾਲ ਪ੍ਰਧਾਨ ਬਲਾਕ ਮਹਿਤਪੁਰ , ਸੁਖਵਿੰਦਰ ਸਿੰਘ ਅੰਬੂ ਮਹੇਸੀ ਆਦਿ ਆਗੂ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਵਿਖੇ ਸ਼੍ਰੀ ਰਾਮ ਲੀਲਾ ਮੰਚਨ ਦੇ ਪਹਿਲੇ ਦਿਨ ਕਰਵਾਇਆ ਗਿਆ ਹਵਨ
Next articleਭਾਜਪਾ ਆਗੂ ਬੰਨੀ ਸੰਧੂ ਵੱਲੋਂ ਅਮਲਾਲਾ ਮੰਡੀ ਦਾ ਦੌਰਾ, ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ