HOME ਭਾਜਪਾ ਆਗੂ ਬੰਨੀ ਸੰਧੂ ਵੱਲੋਂ ਅਮਲਾਲਾ ਮੰਡੀ ਦਾ ਦੌਰਾ, ਕਿਸਾਨਾਂ ਦੀਆਂ ਸਮੱਸਿਆਵਾਂ...

ਭਾਜਪਾ ਆਗੂ ਬੰਨੀ ਸੰਧੂ ਵੱਲੋਂ ਅਮਲਾਲਾ ਮੰਡੀ ਦਾ ਦੌਰਾ, ਕਿਸਾਨਾਂ ਦੀਆਂ ਸਮੱਸਿਆਵਾਂ ਸੁਣੀਆਂ

3
ਬਾਰਦਾਣਾ ਦੇਰ ਨਾਲ, ਸ਼ੈਡ ਦੀ ਘਾਟ — ਕਿਸਾਨਾਂ ਦੀਆਂ ਮੁਸ਼ਕਲਾਂ ਬੰਨੀ ਸੰਧੂ ਤੱਕ ਪਹੁੰਚੀਆਂ
ਡੇਰਾਬੱਸੀ,  (ਸਮਾਜ ਵੀਕਲੀ)   (ਸੰਜੀਵ ਸਿੰਘ ਸੈਣੀ) ਭਾਜਪਾ ਸੀਨੀਅਰ ਆਗੂ ਬੰਨੀ ਸੰਧੂ ਨੇ ਅੱਜ ਪਿੰਡ ਅਮਲਾਲਾ ਦੀ ਅਨਾਜ ਮੰਡੀ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਕਿਸਾਨਾਂ ਨੇ ਦੱਸਿਆ ਕਿ ਸਰਕਾਰੀ ਬਾਰਦਾਣਾ, ਜੋ 16 ਸਤੰਬਰ ਨੂੰ ਮੰਡੀ ਵਿੱਚ ਪਹੁੰਚਣਾ ਸੀ, ਉਹ ਅੱਜ 20 ਸਤੰਬਰ ਸ਼ਾਮ ਲਗਭਗ ਇੱਕ 6 ਵਜੇ ਤੱਕ ਹੀ ਪਹੁੰਚਿਆ। ਕਿਸਾਨਾਂ ਨੇ ਕਿਹਾ ਕਿ ਸਰਕਾਰ ਦੀ ਇਸ ਲਾਪਰਵਾਹੀ ਕਾਰਨ ਉਹਨਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਬੰਨੀ ਸੰਧੂ ਨੇ ਮੰਡੀ ਦਾ ਜਾਇਜ਼ਾ ਲੈਂਦੇ ਹੋਏ ਚਿੰਤਾ ਜਤਾਈ ਕਿ ਇੱਥੇ ਕਿਸਾਨਾਂ ਲਈ ਕੋਈ ਸ਼ੈਡ ਤੱਕ ਨਹੀਂ ਬਣਾਇਆ ਗਿਆ। ਜਿਸ ‘ਤੇ ਮੌਜੂਦ ਕਿਸਾਨਾਂ ਨੇ ਸਪਸ਼ਟ ਕੀਤਾ ਸਾਨੂੰ ਇਸ ਗੱਲ ਦੀ ਬਹੁਤ ਚਿੰਤਾ ਹੈ ਕਿ ਜੇਕਰ ਮੀਂਹ ਪੈ ਜਾਂਦਾ ਹੈ ਤਾਂ ਸਾਡੇ ਕੋਲ ਫਸਲ ਨੂੰ ਬਚਾਉਣ ਦਾ ਕੋਈ ਸਾਧਨ ਨਹੀਂ ਹੈ।” ਕਿਸਾਨਾਂ ਦੀਆਂ ਚਿੰਤਾਵਾਂ ਸੁਣਦੇ ਹੋਏ ਬੰਨੀ ਸੰਧੂ ਨੇ ਭਰੋਸਾ ਦਵਾਇਆ ਕਿ ਜੇ ਭਾਜਪਾ ਦੀ ਸਰਕਾਰ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਮੰਡੀਆਂ ਵਿੱਚ ਸਹੂਲਤਾਂ ਪੱਕੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲਈ ਜੋ ਵੀ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਉਹਨਾਂ ਨੂੰ ਪੂਰੀ ਤਰ੍ਹਾਂ ਪਿੰਡਾਂ ਵਿੱਚ ਲਾਗੂ ਕਰਨਾ ਉਨ੍ਹਾਂ ਦੀ ਪਹਿਲ ਹੋਵੇਗੀ।
ਸੰਧੂ ਨੇ ਯਕੀਨ ਦਵਾਇਆ ਕਿ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕਾਂ ਲਈ ਭਾਜਪਾ ਹਮੇਸ਼ਾਂ ਆਵਾਜ਼ ਬੁਲੰਦ ਕਰਦੀ ਰਹੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪ੍ਰਸ਼ਾਸਨ ਇਲਾਕੇ ਦੀਆਂ ਸਮੱਸਿਆਂਵਾਂ ਵੱਲ ਧਿਆਨ ਦੇਵੇ – ਕਸ਼ਮੀਰ ਸਿੰਘ ਪੰਨੂ
Next article” ਗੱਭਰੂ