HOME ਭੁਲੱਥ ਕਬੱਡੀ ਕਲੱਬ ਨੇ ਵੱਡੇ ਪੱਧਰ ਤੇ ਹੜ੍ਹ ਪੀੜਤਾ ਦੀ ਕੀਤੀ ਮਦਦ

ਭੁਲੱਥ ਕਬੱਡੀ ਕਲੱਬ ਨੇ ਵੱਡੇ ਪੱਧਰ ਤੇ ਹੜ੍ਹ ਪੀੜਤਾ ਦੀ ਕੀਤੀ ਮਦਦ

3

(ਮੁਫਤ ਮੈਡੀਕਲ ਕੈਂਪ, ਰਾਸ਼ਨ ਸਮੱਗਰੀ, ਪਸੂਆ ਦਾ ਅਚਾਰ ਫੀਡ ਤੇ ਤਰਪਾਲਾਂ ਵੰਡੀਆ) 

ਰਾਸ਼ਨ ਤੇ ਰਾਹਤ ਸਮੱਗਰੀ ਰਵਾਨਾ ਕਰਨ ਵਕਤ ਜਾਣਕਾਰੀ ਦਿੰਦੇ ਹੋਏ ਕਬੱਡੀ ਕਲੱਬ ਦੇ ਮੈਂਬਰ।

ਭੁਲੱਥ, ਨਕੋਦਰ ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ)  ਕਬੱਡੀ ਜਗਤ ਦੀ ਨਾਮਵਰ ਹਸਤੀ ਕਬੱਡੀ ਪ੍ਰਮੋਟਰ ਸਵ: ਅਵਤਾਰ ਸਿੰਘ ਬੱਲ ਯਾਦਗਾਰੀ ਭੁਲੱਥ ਕੱਬਡੀ ਕਲੱਬ ਵਲੋਂ ਪੰਜਾਬ ਵਿਚ ਵੱਖ-ਵੱਖ ਥਾਵਾਂ ਤੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭੁਲੱਥ ਕਬੱਡੀ ਕਲੱਬ ਦੇ ਪ੍ਰਧਾਨ ਪ੍ਰਭਜੋਤ ਸਿੰਘ ਘੁੰਮਣ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਕਲੱਬ ਵਲੋਂ ਹੜ੍ਹ ਪੀੜਤਾ ਦੀ ਮਦਦ ਕੀਤੀ ਜਾ ਰਹੀ ਅਤੇ ਜਰੂਰੀ ਲੋੜ ਵਾਲਾ ਸਮਾਨ ਮਹੁੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਵੇਂ ਅਜਨਾਲਾ ਵਿਖੇ ਪੱਕੇ ਤੋਰ ਤੇ 24 ਘੰਟੇ ਵਾਸਤੇ ਮੁਫਤ ਮੈਡੀਕਲ ਕੈੰਪ ਪਿੱਛਲੇ 6 ਦਿਨ ਤੋ। ਲਗਾਇਆ ਗਿਆ ਹੈ ਅਤੇ ਉੱਥੇ ਟੀਮ ਲੋਕਾਂ ਨੂੰ ਦਿਨ-ਰਾਤ ਮੈਡੀਕਲ ਮਦਦ ਕਰ ਰਹੀ ਹੈ, ਜਿਸ ਵਿਚ ਅਸਟ੍ਰੇਲੀਆ ਕਬੱਡੀ ਕਲੱਬ ਦਾ ਵੱਡਾ ਸਹਿਯੋਗ ਹੈ। ਇਸ ਤੋੰ ਇਲਾਵਾ ਹਲਕਾ ਭੁਲੱਥ ਦੇ ਮੰਡ ਖੇਤਰ ਸਮੇਤ ਜਿਲਾ ਕਪੂਰਥਲਾ ਅਧੀਨ ਸੁਲਤਾਨਪੁਰ ਲੋਧੀ ਤੇ ਤਲਵੰਡੀ ਚੋਧਰੀਆ ਅਤੇ ਰੜਾ ਮੋੜ ਗੁਰਦਾਸਪੁਰ ਤੇ ਅਜਨਾਲਾ, ਫਿਰੋਜਪੁਰ ਤੇ ਹੋਰ ਇਲਾਕਿਆ ਵਿਚ ਵੀ ਕਲੱਬ ਵਲੋਂ ਹੜ੍ਹ ਪ੍ਰਭਾਵਿਤ ਲੋਕਾ ਨੂੰ ਰਾਸ਼ਨ ਤੇ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸੰਕਟ ਵਕਤ ਸਾਡਾ ਫਰਜ ਬਣਦਾ ਕਿ ਆਪਣੇ ਭਾਈਚਾਰੇ ਨਾਲ ਖੜ੍ਹੇ ਹੋਈਏ ਅਤੇ ਉਨ੍ਹਾਂ ਦੀ ਹਰ ਸੰਭਵ ਮਦਦ ਕਰੀਏ। ਉਨ੍ਹਾਂ ਕਿਹਾ ਕਿ ਕਬੱਡੀ ਕਿੰਗ ਮੋਹਨਬੀਰ ਸਿੰਘ ਬੱਲ ਨੇ ਐਲਾਨ ਕੀਤਾ ਕਿ ਹੜ੍ਹ ਦੀ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕਲੱਬ ਵਲੋਂ ਕੀਤੀ ਜਾਵੇਗੀ ਅਤੇ ਜਦੋਂ ਲੋਕ ਘਰਾਂ ਵਿਚ ਜਾਣਗੇ ਉੱਥੇ ਘਰਾਂ ਵਿਚ ਜੋ ਜਰੂਰੀ ਲੋੜ ਦਾ ਸਮਾਨ ਹੋਵੇਗਾ ਉਹ ਵੀ ਦਿੱਤਾ ਜਾਵੇਗਾ। ਇਸ ਤੋੰ ਇਲਾਵਾ ਕਿਸਾਨਾਂ ਨੂੰ ਜਮੀਨਾਂ ਅਬਾਦ ਕਰਨ ਵਿਚ ਮਦਦ ਕੀਤੀ ਜਾਵੇਗੀ ਅਤੇ ਪ੍ਰਭਾਵਿਤ ਸਮੇਂ ਤੱਕ ਮੈਡੀਕਲ ਸਹੂਲਤਾਂ ਬਰਕਰਾਰ ਰਹਿਣਗੀਆਂ। ਅੱਜ ਉਨ੍ਹਾਂ ਵਲੋਂ ਇਕ ਵੱਡੀ ਟਰਾਲੀ ਭਰਕੇ ਤੇ ਆਮ ਵਾਹਨਾਂ ਰਾਹੀਂ ਪਸੂਆ ਦੀ ਫੀਡ ਤੇ ਅਚਾਰ ਸਮੇਤ ਸੈਕੜੇ ਪੇਟੀਆ ਪਾਣੀ ਦੀਆ ਮੰਡ ਖੇਤਰ ਨੂੰ ਰਵਾਨਾਂ ਕੀਤੀਆ ਗਈਆ ਅਤੇ ਆਟੇ ਦੀਆ ਥੈਲੀਆਂ ਤੇ ਸੁੱਕਾ ਰਾਸ਼ਨ ਦੇ ਪੈਕਟ ਵੀ ਵੰਡੇ। ਇਸ ਮੌਕੇ ਕਲੱਬ ਮੈਂਬਰ ਸਰਵਨ ਸਿੰਘ ਫੌਜੀ ਕੌਚ, ਹਰਪ੍ਰੀਤ ਸਿੰਘ ਗੋਲਡੀ, ਜਤਿੰਦਰ ਸਿੰਘ ਘੋਤੜਾ, ਜਗਦੀਪ ਸਿੰਘ ਹੁੰਦਲ, ਪ੍ਰਤਾਪ ਸਿੰਘ ਭਿੰਡਰ, ਜੱਸ ਨਾਗਰਾ, ਯਾਦਵਿੰਦਰ ਸਿੰਘ ਲਿਟਾਂ, ਅਮਨਦੀਪ ਸਿੰਘ ਟਿੱਕਾ ਤੇ ਹੋਰ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮੰਗਲ ਹਠੂਰ ਦਾ ਕੈਲੇਫੋਰਨੀਆ ਅਮੇਰਿਕਨ ਕੈਨੀਅਨ ਵਿੱਚ ਪ੍ਰੋਗਰਾਮ ਬਹੁਤ ਹੀ ਯਾਦਗਾਰੀ ਰਿਹਾ
Next articleਸੁਪਨਿਆਂ ਦਾ ਜਨਮ