ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-ਪ੍ਰਸਿੱਧ ਗੀਤਕਾਰ ਅਤੇ ਨਾਵਲਕਾਰ ਮੰਗਲ ਹਠੂਰ ਅੱਜਕਲ੍ਹ ਅਮਰੀਕਾ,ਕਨੇਡਾ ਟੂਰ ਤੇ ਹਨ ਤੇ ਉਹਨਾਂ ਦੀਆਂ ਮਹਿਫ਼ਲਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਕੈਲੇਫੋਰਨੀਆ ਅਮੇਰਿਕਨ ਕੈਨੀਅਨ ਵਿੱਚ ਅੱਜ 7 ਸਤੰਬਰ ਨੂੰ ਸੁਖਦੇਵ ਸਿੰਘ ਗਰੇਵਾਲ ਅਤੇ ਸਾਥੀਆਂ ਵੱਲੋਂ ਰੱਖਿਆ ਪ੍ਰੋਗਰਾਮ ਬਹੁਤ ਹੀ ਵਧੀਆ ਰਿਹਾ। ਸ਼ਾਇਰੋ ਸ਼ਾਇਰੀ ਦੀ ਇਸ ਮਹਿਫ਼ਲ ਵਿੱਚ ਮੰਗਲ ਹਠੂਰ ਦੀ 17 ਵੀਂ ਕਿਤਾਬ “ਅਗਲਾ ਜਨਮ” ਵੀ ਰੂਬਰੂ ਕੀਤੀ ਗਈ। ਇਸ ਮੌਕੇ ਪ੍ਰਸਿੱਧ ਗਾਇਕ G ਭੋਗਲ ਨੇ ਵੀ ਆਪਣੇ ਗੀਤਾਂ ਨਾਲ ਹਾਜ਼ਰੀ ਲਗਵਾਈ ਮੁਕੰਦ ਲੂੰਬਾ ਹੋਰਾਂ ਵੀ ਆਪਣੇ ਵਿਚਾਰ ਪੇਸ਼ ਕੀਤੇ। ਪ੍ਰੋਗਰਾਮ ਵਿੱਚ ਸੁਖਦੇਵ ਸਿੰਘ ਗਰੇਵਾਲ,ਅਸ਼ੋਕ ਕੁਮਾਰ ਜੀ,ਅਮਰਜੀਤ ਸਿੰਘ ਬੰਟੀ,ਨਗਿੰਦਰ ਸਿੰਘ ਬੈਨੀਪਾਲ,ਕੁਲਦੀਪ ਸਿੰਘ ਗਰੇਵਾਲ ,ਸੁਰਜੀਤ ਸਿੰਘ ਭੱਠਲ,ਤਜਿੰਦਰ ਸਿੰਘ ਭੱਠਲ,ਸੁਖਜਿੰਦਰ ਸਿੰਘ ਗਰੇਵਾਲ,ਸਰਬੀ ਗਰੇਵਾਲ,ਵਿਜੇ ਵਿੱਜ,ਹਰਜਿੰਦਰ ਮੰਡੇਰ,ਸਤਿੰਦਰ ਬਾਸੀ,ਮਨਜਿੰਦਰ ਸਿੰਘ ਸੰਧੂ,ਜੀ ਭੋਗਲ,ਸੂਰਤ ਸਿੰਘ ਪੰਧੇਰ,ਚਰਨਜੀਤ ਸਿੰਘ ਭੁੱਲਰ,ਜਸਪ੍ਰੀਤ ਸਿੰਘ ਖਿੰਡਾ,ਗੁਰਦੇਵ ਸਿੰਘ,ਜੋਗਾ ਸਿੰਘ,ਯਾਦਵਿੰਦਰ ਸਿੰਘ,ਮਹਿੰਮੀ ਸਾਹਬ,ਪਰਦੀਪ ਜੀ ,ਮਾਸਟਰ ਜੀ ਅਤੇ ਬਾਕੀ ਸੱਜਣ ਹਾਜ਼ਰ ਹੋਏ।ਅਖੀਰ ਵਿੱਚ ਮੰਗਲ ਹਠੂਰ ਨੇ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



