50 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ 10 ਮਰੀਜ਼ਾਂ ਨੂੂੰ ਮੁਫਤ ਆਪ੍ਰੇਸ਼ਨ ਅਤੇ ਲੈਨਜ਼ ਪਾਉਣ ਲਈ ਚੁਣਿਆ ਗਿਆ
ਰਾਏਕੋਟ (ਸਮਾਜ ਵੀਕਲੀ) ਗੁਰਭਿੰਦਰ ਗੁਰੀ :- 25 ਅਗਸਤ ਤੋਂ ਲੈ ਕੇ 8 ਸਤੰਬਰ ਤੱਕ ਮਨਾਏ ਜਾ ਰਹੇ ਅੱਖਾ ਦਾਨ ਜਾਗਰੂਕਤਾ ਪੰਦਰਵਾੜ੍ਹੇ ਤਹਿਤ ਸਥਾਨਕ ਡਾ. ਰਮੇਸ਼ ਸੁਪਰਸਪੈਸ਼ਲਿਟੀ ਆਈ ਕੇਅਰ ਹਸਪਤਾਲ ਵਿਖੇ ਪੁਨਰਜੋਤ ਆਈ ਬੈਂਕ ਸੁਸਾਇਟੀ ਵਲੋਂ ਡਾ. ਆਕਰਸ਼ਨ ਮਹਿਤਾ ਦੀ ਅਗਵਾਈ ਹੇਠ ਇੱਕ ਜਾਗਰੂੂਕਤਾ ਸੈਮੀਨਾਰ ਅਤੇ ਅੱਖਾਂ ਦਾ ਮੁਫਤ ਚੈਕਅੱਪ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾ. ਆਕਰਸ਼ਨ ਮਹਿਤਾ ਦੀ ਅਗਵਾਈ ਹੇਠ ਆਈ ਟੀਮ ਵਲੋਂ 50 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ 10 ਮਰੀਜ਼ਾਂ ਨੂੂੰ ਮੁਫਤ ਆਪ੍ਰੇਸ਼ਨ ਅਤੇ ਲੈਨਜ਼ ਪਾਉਣ ਲਈ ਚੁਣਿਆ ਗਿਆ। ਇਸ ਤੋਂ ਇਲਾਵਾ ਡਾ. ਆਕਰਸ਼ਨ ਮਹਿਤਾ ਵਲੋਂ ਕੈਂਪ ਵਿੱਚ ਆਏ ਲੋਕਾਂ ਨੂੂੰ ਅੱਖਾਂ ਦਾਨ ਕਰਨ ਦੇ ਮਹਤਵ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੂੰ ਮਰਨ ਉਪਰੰਤ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਪੁਨਰਜੋਤ ਆਈ ਬੈਂਕ ਸੁਸਾਇਟੀ ਵਲੋਂ ਲਾਇੰਨਜ਼ ਕਲੱਬ ਰਾਏਕੋਟ ਦੇ ਆਹੁਦੇਦਾਰਾਂ ਦੇ ਸਹਿਯੋਗ ਨਾਲ ਮਰਨ ਉਪਰੰਤ ਅੱਖਾਂ ਦਾਨ ਕਰਨ ਵਾਲੇ ਵਿਅਕਤੀਆਂ ਇੰਦਰਜੀਤ ਵਰਮਾਂ ਅਤੇ ਅਮਰਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਸੰਬੋਧਨ ਕਰਦਿਆਂ ਡਾ. ਅਕਰਸਨ ਮਹਿਤਾ ਨੇ ਕਿਹਾ ਕਿ ਰਾਏਕੋਟ ਇਲਾਕੇ ਦੀਆਂ ਸਵੈ ਸੇਵੀ ਸੰਸਥਾਵਾਂ ਅੱਖਾਂ ਦਾਨ ਮਹਾਂਦਾਨ ਦੀ ਮੁਹਿੰਮ ਵਿਚ ਵਡਮੁੱਲਾ ਸਹਿਯੋਗ ਦੇ ਰਹੀਆਂ ਹਨ। ਉਹਨਾਂ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਅਪੀਲ ਕੀਤੀ ਕੀ ਉਹ ਅੱਖਾਂ ਦਾਨ ਦੀ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣ ਤਾਂ ਜੋ ਦੇਸ਼ ਵਿੱਚੋ ਅੰਨਾਪਣ ਦੂਰ ਕੀਤਾ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਲਾਇੰਨਜ਼ ਕਲੱਬ ਰਾਏਕੋਟ ਦੇ ਮੈਂਬ ਡਾ. ਨਰੇਸ਼ ਗੋਇਲ, ਸਕੱਤਰ ਕੇ.ਕੇ ਸ਼ਰਮਾਂ, ਰਮੇਸ਼ ਕੁਮਾਰ, ਅਮਿਤ ਪਾਂਡੇ, ਦਰਸ਼ਨ ਸਿੰਘ, ਕੁਲਦੀਪ ਸਿੰਘ ਸਮੇਤ ਹੋਰ ਪਤਵੰਤੇ ਸੱਜਣ ਵੀ ਮੌਜ਼ੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



