HOME ਚੰਡੀ ਮੰਦਰ ਫਾਊਂਡੇਸ਼ਨ ਦੀ ਇੱਕ ਮੀਟਿੰਗ ਸਥਾਨਕ ਬਾਲਾ ਜੀ ਹੋਟਲ ਵਿਖੇ ਹੋਈ

ਚੰਡੀ ਮੰਦਰ ਫਾਊਂਡੇਸ਼ਨ ਦੀ ਇੱਕ ਮੀਟਿੰਗ ਸਥਾਨਕ ਬਾਲਾ ਜੀ ਹੋਟਲ ਵਿਖੇ ਹੋਈ

4
ਜਸਵੰਤ ਸਿੰਘ ਨੂੰ ਬਲਾਕ ਰਾਏਕੋਟ ਦਾ ਪ੍ਰਧਾਨ   ਰਵਿੰਦਰ ਕੁਮਾਰ ਨੂੰ ਬਲਾਕ ਮਹਿਲ ਕਲਾਂ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। 
ਰਾਏਕੋਟ  (ਸਮਾਜ ਵੀਕਲੀ)  ਗੁਰਭਿੰਦਰ ਗੁਰੀ:- ਸ਼੍ਰੀ ਦੁਰਗਾਂ ਸਪਤਸ਼ਤੀ ਚੰਡੀ ਮੰਦਰ ਫਾਊਂਡੇਸ਼ਨ ਦੀ ਇੱਕ ਮੀਟਿੰਗ ਸਥਾਨਕ ਬਾਲਾ ਜੀ ਹੋਟਲ ਵਿਖੇ ਫਾਊਂਡੇਸ਼ਨ ਦੇ ਚੇਅਰਮੈਨ ਜੈ ਦੇਵ ਲਖਵਿੰਦਰ ਖਨੌੜਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਜੱਥਬੰਦੀ ਦੇ ਵਿਸਥਾਰ ਬਾਰੇ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਫਾਊਂਡੇਸ਼ਨ ਦੇ ਜੱਥੇਬੰਧਕ ਢਾਂਚੇ ਦਾ ਵਿਸਥਾਰ ਕਰਦੇ ਹੋਏ ਪ੍ਰਿੰਸ ਕਾਲੜਾ ਵਾਸੀ ਰਾਏਕੋਟ ਨੂੰ ਜਿਲ੍ਹਾ ਲੁਧਿਆਣਾ (ਦੇਹਾਤੀ) ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ  ਇਸ ਤੋਂ ਇਲਾਵਾ ਜਸਵੰਤ ਸਿੰਘ ਨੂੰ ਬਲਾਕ ਰਾਏਕੋਟ ਦਾ ਪ੍ਰਧਾਨ  ਅਤੇ ਰਵਿੰਦਰ ਕੁਮਾਰ ਨੂੰ ਬਲਾਕ ਮਹਿਲ ਕਲਾਂ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਸਮਾਗਮ ਦੌਰਾਨ ਨਵੇਂ ਨਿਯੁਕਤ ਕੀਤੇ ਗਏ ਆਹੁਦੇਦਾਰਾਂ ਨੂੰ ਚੇਅਰਮੈਨ ਜੈ ਦੇਵ ਲਖਵਿੰਦਰ ਖਨੋੜਾ ਅਤੇ ਹੋਰ ਮੈਂਬਰਾਂ ਵਲੋਂ ਨਿਯੁਕਤੀ ਪੱਤਰ ਸੌਂਪੇ ਗਏ ਅਤੇ ਮੁਬਾਰਕਬਾਦ ਦਿੱਤੀ ਗਈ। ਨਵੇਂ ਨਿਯੁਕ ਹੋਏ ਆਹੁਦੇਦਾਰਾਂ ਭਰੋਸਾ ਫਾਊਂਡੇਸ਼ਨ ਦੇ ਆਗਅੰ ਨੂੰ ਭਰੋਸਾ ਦਵਾਇਆ ਕਿ ਉਹ ਫਾਊਂਡੇਸ਼ਨ ਦੇ ਉਦੇਸ਼ਾਂ ਤੇ ਸਿਧਾਂਤਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪੋ-ਆਪਣੇ ਇਲਾਕੇ ਵਿੱਚ ਆਪਣੀਆਂ ਟੀਮਾਂ ਦਾ ਗਠਨ ਕਰਕੇ ਸਮਾਜ਼ ਭਲਾਈ ਦੇ ਕੰਮਾਂ ਵਿੱਚ ਸਰਗਰਮ ਰਹਿਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਸ਼ੈਂਟੀ, ਅਮਨਪ੍ਰੀਤ ਸਿੰਘ ਭੱਟੀ, ਸੋਹਣ ਸਿੰਘ ਖਨੌੜਾ, ਸਤਨਾਮ ਸਿੰਘ, ਸਮੀਰ ਜੈਨ, ਨਰਿੰਦਰ ਸਿੰਘ, ਇੰਦਰਜੀਤ ਸਿੰਘ ਆਦਿ ਮੈਂਬਰ ਵੀ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਲੋਕ ਇਨਸਾਫ਼ ਮੰਚ ਦੀ ਟੀਮ ਵੱਲੋਂ ਸਤਲੁੱਜ ਦਰਿਆ ਦੇ ਮਾਓ ਸਾਹਿਬ, ਮੀਆਂਵਾਲ ਤੇ ਨਵਾਂ ਖੈਹਰਾ ਬੇਟ ਦਾ ਕੀਤਾ ਦੌਰਾ
Next articleਅੱਖਾਂ ਦਾ ਮੁਫਤ ਚੈਕਅੱਪ ਕੈਂਪ ਲਗਾਇਆ ਗਿਆ