HOME 1984 ਸਿੱਖ ਕਤਲੇਆਮ ਹਰਿਆਣਾ ਦੇ ਪੀੜਿਤ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦੇ...

1984 ਸਿੱਖ ਕਤਲੇਆਮ ਹਰਿਆਣਾ ਦੇ ਪੀੜਿਤ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦੇ ਮੁੱਖ ਮੰਤਰੀ ਦੇ ਐਲਾਨ ਦਾ ਸੁਆਗਤ – ਜਥੇਦਾਰ ਦਾਦੂਵਾਲ

6
ਜਥੇਦਾਰ ਦਾਦੂਵਾਲ
ਹਰਿਆਣਾ ਗੁਰਦੁਆਰਾ ਕਮੇਟੀ ਕਰੇਗੀ ਮੁੱਖ ਮੰਤਰੀ ਸੈਣੀ ਦਾ ਵਿਸ਼ੇਸ਼ ਸਨਮਾਨ  
ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਪਿਛਲੇ ਦਿਨੀਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਵਿਧਾਨ ਸਭਾ ਵਿੱਚ ਹਰਿਆਣਾ 1984 ਸਿੱਖ ਕਤਲੇਆਮ ਦੇ ਸ਼ਿਕਾਰ ਪਰਿਵਾਰਿਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਸਿੱਖ ਸਮਾਜ ਵੱਲੋਂ ਸੁਆਗਤ ਕੀਤਾ ਜਾ ਰਿਹਾ ਹੈ । ਅੱਜ ਹਰਿਆਣਾ ਗੁਰਦੁਆਰਾ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਦਾਦੂਵਾਲ ਨੇ ਪ੍ਰੈਸ ਨੂੰ ਜਾਰੀ ਸੰਦੇਸ਼ ਵਿੱਚ ਆਖਿਆ ਕਿ 84 ਪੀੜਤ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਸਿੱਖਾਂ ਦੇ ਜ਼ਖ਼ਮਾਂ ਤੇ ਮਲ੍ਹਮ ਦਾ ਕੰਮ ਕਰੇਗੀ । ਇਸ ਕਦਮ ਲਈ ਹਰਿਆਣਾ ਗੁਰਦੁਆਰਾ ਕਮੇਟੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਵਿਸ਼ੇਸ਼ ਸਨਮਾਨ ਵੀ ਕਰੇਗੀ। ਉਹਨਾਂ ਆਖਿਆ ਕਿ ਭਾਵੇਂ ਪੀੜਿਤ ਪਰਿਵਾਰ 125 ਤੋਂ 150 ਹੀ ਹਨ ਪਰ ਸਰਕਾਰ ਦੇ ਇਰਾਦੇ ਨੇਕ ਹੋਣ ਤੇ ਕੀ ਨਹੀਂ ਕੀਤਾ ਜਾ ਸਕਦਾ । ਦਾਦੂਵਾਲ ਨੇ ਆਖਿਆ ਕਿ ਪਿਛਲੀ ਹਰਿਆਣਾ ਸਰਕਾਰ ਨੇ ਵੀ ਸਿੱਖ ਕਤਲੇਆਮ ਦਾ ਕਮਿਸ਼ਨ ਬਣਾ ਕੇ ਪੀੜਿਤ ਪਰਿਵਾਰਾਂ ਨੂੰ ਮੁਆਵਜ਼ੇ ਦਿੱਤੇ ਸਨ।  ਦਾਦੂਵਾਲ ਨੇ ਆਖਿਆ ਕਿ ਜੇਕਰ ਅਸੀਂ ਸਿੱਖ ਵਿਰੋਧੀ ਫੈਸਲਿਆਂ ਦਾ ਵਿਰੋਧ ਕਰਦੇ ਹਾਂ ਤਾਂ ਸਿੱਖਾਂ ਪ੍ਰਤੀ ਹਮਦਰਦੀ ਭਰੇ ਫੈਸਲਿਆਂ ਦੀ ਸ਼ਲਾਘਾ ਕਰਨੀ ਵੀ ਬਣਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਵ: ਜਥੇਦਾਰ ਪੱਪੂ ਦੀ ਯਾਦ ਵਿੱਚ ਦਵਾਈਆਂ ਤੇ ਐਂਨਕਾਂ ਦਾ ਲਗਾਇਆ ਲੰਗਰ
Next articleTHALASSEMIA: A Genetic Disorder of Hemoglobin