HOME ਰੁੱਖਾਂ ਦੀ ਮੈਂ ਗੱਲ ਕਰਾਂ

ਰੁੱਖਾਂ ਦੀ ਮੈਂ ਗੱਲ ਕਰਾਂ

(ਸਮਾਜ ਵੀਕਲੀ)
ਮਨੁੱਖ ਦੇ ਦੁੱਖਾਂ ਦੀ ਮੈਂ ਗੱਲ ਕਰਾਂ,
ਗੰਧਲਾ ਹੋ ਰਿਹਾ ਵਾਤਾਵਰਨ ਅੱਜ
ਵੱਧਦੀਆਂ ਮਨੁੱਖ ਦੀਆਂ ਭੁੱਖਾਂ ਦੀ ਮੈਂ ਗੱਲ ਕਰਾਂ ।
ਲਿਖਦੇ , ਕਹਿੰਦੇ ਤੇ ਵਿਚਾਰ ਕਰਦੇ ਕਈ
ਪਰ ” ਆਪਾਂ ਕਿਉਂ ਕਰੀਏ ਤੇ ਸਾਨੂੰ ਕੀ ਪਈ ? “
ਇਹੋ ਸੋਚ ਸਾਡੇ ਲਈ ਘਾਤਕ ਹੈ
ਜੋ ਮਨ ਸਾਡੇ ਅੰਦਰ ਹੁਣ ਤੱਕ ਬੈਠੀ ਪਈ ।
ਦੂਸਰਿਆਂ ਵੱਲ ਤੱਕਣ ਨਾਲੋਂ
ਵਾਤਾਵਰਨ ਲਈ ਆਪ ਕੁਝ ਕਰ ਲਈਏ ,
ਬਹੁਤਾ ਨਹੀਂ, ਤਾਂ ਥੋੜ੍ਹਾ ਹੀ ਸਹੀ
 ਨਾ ਚੁੱਪ ਕਰਕੇ ਬਹੀਏ ।
ਵੱਧ ਤੋਂ ਵੱਧ ਪੌਦੇ ਲਗਾ ਕੇ
 ਕਰ ਲਈਏ ਉਨ੍ਹਾਂ ਦੀ ਸੰਭਾਲ਼ ,
ਦੂਜਿਆਂ ਨੂੰ ਜਾਗਰੂਕ ਕਰ ਦੇਈਏ
ਹੋ ਜਾਏਗਾ ਵਾਤਾਵਰਨ ਖੁਸ਼ਹਾਲ ।
ਰੁੱਖ ਨਹੀਂ  ” ਧਰਮਾਣੀ ” ਭਗਵਾਨ ਹੈ ਇਹ
ਵਾਤਾਵਰਨ ਦੀ ਅਸਲ ਸ਼ਾਨ ਹੈ ਇਹ ,
ਇਨ੍ਹਾਂ ਬਾਝ ਨਾ ਹੋਣਾ ਗੁਜ਼ਾਰਾ
 ਬੰਦਾ ਫਿਰੂ ਫਿਰ ਮਾਰਾ – ਮਾਰਾ।
ਵਰਖਾ, ਹਰਿਆਲੀ , ਆਕਸੀਜਨ
ਬਹੁਤ ਕੁਝ ਇਹ ਦਿੰਦੇ ਨੇ ,
ਪੰਛੀ, ਜੀਵ – ਜੰਤੂ ਸਭ
ਇਨ੍ਹਾਂ ਸਹਾਰੇ ਰਹਿੰਦੇ ਨੇ।
ਧਰਤੀ ਦਾ ਸ਼ਿੰਗਾਰ ਨੇ
ਸਭ ਦੇ ਜੀਵਨ ਦਾ ਅਧਾਰ ਨੇ ,
ਦਰੱਖਤ ਤਾਂ ਰੱਬ ਦਾ ਰੂਪ ਨੇ
ਇਹ ਸਭ ਦੇ ਮੱਦਦਗਾਰ ਨੇ ।
ਲਗਾ ਲਉ , ਸੰਭਾਲ਼ ਲਉ ਰੁੱਖਾਂ ਨੂੰ
 ਘੱਟ ਕਰ ਲਉ , ਸਭ ਦੇ ਦੁੱਖਾਂ ਨੂੰ ,
” ਧਰਮਾਣੀ ” ਸੰਭਾਲ਼ ਲਉ ਰੁੱਖਾਂ ਨੂੰ
  ਬੱਚਿਆਂ ਵਾਂਗ ਪਾਲ਼ ਲਉ ਰੁੱਖਾਂ ਨੂੰ।
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ 
ਸ਼੍ਰੀ ਅਨੰਦਪੁਰ ਸਾਹਿਬ 
9478561356 
Previous articleਗਾਇਕਾ ਰਿੰਸੀ ਸ਼ੇਰਗਿੱਲ ਅਤੇ ਸਾਥੀਆਂ ਨੇ ਕੀਤੀ ਫਿਲਮ ‘ਮਿਹਰ’ ਦੀ ਪ੍ਰਮੋਸ਼ਨ
Next article‘ਬਾਬੇ ਕੇ ਫਾਰਮ’ ਦੇ ਖੁੱਲੇ ਖੇਤਾਂ ਚ ਸੰਤ ਬਾਬਾ ਨੰਦ ਸਿੰਘ ਕਲੇਰਾਂ ਵਾਲਿਆਂ ਦੀ 82ਵੀ ਬਰਸੀ ਦੇ ਸਬੰਧ ਕਰਵਾਏ ਗਏ 9 ਰੋਜ਼ਾ ਧਾਰਮਿਕ ਸਮਾਗਮ