HOME ‘ਬਾਬੇ ਕੇ ਫਾਰਮ’ ਦੇ ਖੁੱਲੇ ਖੇਤਾਂ ਚ ਸੰਤ ਬਾਬਾ ਨੰਦ ਸਿੰਘ ਕਲੇਰਾਂ...

‘ਬਾਬੇ ਕੇ ਫਾਰਮ’ ਦੇ ਖੁੱਲੇ ਖੇਤਾਂ ਚ ਸੰਤ ਬਾਬਾ ਨੰਦ ਸਿੰਘ ਕਲੇਰਾਂ ਵਾਲਿਆਂ ਦੀ 82ਵੀ ਬਰਸੀ ਦੇ ਸਬੰਧ ਕਰਵਾਏ ਗਏ 9 ਰੋਜ਼ਾ ਧਾਰਮਿਕ ਸਮਾਗਮ

ਬਾਬੇ ਕੇ ਫਾਰਮ ਦੇ ਖੁੱਲ੍ਹੇ ਖੇਤਾਂ ਚ ਸਜ਼ਾਏ ਗਏ ਵਿਸ਼ਾਲ ਨਗਰ ਕੀਰਤਨ ਮੌਕੇ ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਪੰਜ ਪਿਆਰੇ ਅਤੇ ਪੰਜਾਬ ਤੋਂ ਪੁੱਜੇ ਵੱਖ ਵੱਖ ਸੰਤ ਮਹਾਂਪੁਰਸ਼, ਅਤੇ ਵੱਖ ਵੱਖ ਸੰਤ ਮਹਾਂਪੁਰਸ਼ਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। ਤਸਵੀਰਾ:-ਸੁਖਜਿੰਦਰ ਸਿੰਘ ਢੱਡੇ
*ਜੰਗਲਨੁਮਾ ਖੇਤਾਂ ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ 
*ਅਮਰੀਕਾ, ਕਨੇਡਾ, ਆਸਟਰੇਲੀਆ, ਯੂਰਪ ਅਤੇ ਇੰਗਲੈਂਡ ਦੇ ਵੱਖ- ਵੱਖ ਸ਼ਹਿਰਾਂ ਤੋਂ ਵੱਡੀ ਗਿਣਤੀ ਚ ਪੁੱਜੀਆਂ ਸੰਗਤਾਂ
‘ਬਾਬੇ ਕੇ ਫਾਰਮ’ (ਇੰਗਲੈਂਡ)  (ਸਮਾਜ ਵੀਕਲੀ)  (ਸੁਖਜਿੰਦਰ ਸਿੰਘ ਢੱਡੇ)-ਸੱਚਖੰਡ ਵਾਸੀ ਸੰਤ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੀ 82 ਬਰਸੀ ਇੰਗਲੈਂਡ ਦੇ ਸਟੈਟਫੋਰਡ ਅਪਾਨ ਏਵਨ ਦੇ ਨੇੜਲੇ ਪਿੰਡ ਸਲੀਟਰਫੀਲਡ ਦੇ ਨਜ਼ਦੀਕ ‘ਬਾਬੇ ਕੇ ਫਾਰਮ’ ਦੇ ਖੁੱਲੇ ਖੇਤਾਂ ਚ ਬੜੇ ਵੱਡੇ ਪੱਧਰ ਤੇ ਮਨਾਈ ਗਈ। 1988 ਵਿੱਚ ਸੱਚਖੰਡ ਵਾਸੀ ਸੰਤ ਬਾਬਾ ਨਾਹਰ ਸਿੰਘ ਜੀ ਵੱਲੋਂ ‘ਬਾਬੇ ਕੇ ਫਾਰਮ’ ਦੇ 34ਏਕੜ ਦੇ ਖੁੱਲੇ ਖੇਤਾਂ ਚ ਸੰਤ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੀ ਬਰਸੀ ਮਨਾਉਣ ਦੀ ਚਲਾਈ ਗਈ ਪ੍ਰਥਾ ਅਨੁਸਾਰ ‘ਬਾਬੇ ਕੇ ਫਾਰਮ’ ਵਿਖੇ 9 ਦਿਨ ਲਗਾਤਾਰ ਧਾਰਮਿਕ ਸਮਾਗਮ ਕਰਵਾਏ ਗਏ। ਜਿਸ ਦੇ ਆਖਰੀ ਦਿਨ ਐਤਵਾਰ ਨੂੰ ਵਿਸਾਲ ਨਗਰ ਕੀਰਤਨ ਸਜਾਇਆ ਗਿਆ।ਪੰਜ ਪਿਆਰਿਆਂ ਦੀ ਅਗਵਾਈ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਇਆ ਗਿਆ ਇਹ ਵਿਸਾਲ ਨਗਰ ਕੀਰਤਨ ਜੰਗਲਨੁਮਾ ਖੇਤਾਂ ਵਿੱਚੋਂ ਦੀ ਹੁੰਦਾ ਹੋਇਆ ਵਾਪਸ ਬਰਸੀ ਸਮਾਗਮਾਂ ਵਾਲੀ ਜਗ੍ਹਾ ਆ ਕੇ ਸਮਾਪਤ ਹੋਇਆ।ਸਜਾਏ ਗਏ ਇਸ ਨਗਰ ਕੀਰਤਨ ਚ ਵੱਡੀ ਗਿਣਤੀ ਚ ਅਮਰੀਕਾ, ਕਨੇਡਾ, ਆਸਟਰੇਲੀਆ, ਯੂਰਪ ਅਤੇ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਤੋ ਹਜ਼ਾਰਾਂ ਦੀ ਤਾਦਾਦ ਚ ਸੰਗਤਾਂ ਨੇ ਹਾਜ਼ਰੀ ਭਰੀ।  9 ਦਿਨ ਲਗਾਤਾਰ ਚੱਲੇ ਇਨ੍ਹਾਂ ਬਰਸੀ ਸਮਾਗਮਾਂ ਚ 78 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਹਨਾਂ ਬਰਸੀ ਸਮਾਗਮਾਂ ਚ ਸੰਤ ਬਾਬਾ ਜਗਜੀਤ ਸਿੰਘ ਲੋਪੋ, ਸੰਤ ਬਾਬਾ ਸੁਖਜੀਤ ਸਿੰਘ ਸੀਚੇਵਾਲ , ਸੰਤ ਬਾਬਾ ਧੰਨਾ ਸਿੰਘ ਬਰੂੰਦੀ ਵਾਲੇ, ਸੰਤ ਬਾਬਾ ਹਰਜੀਤ ਸਿੰਘ ਮਹਿਤਾ ਚੌਂਕ ਵਾਲੇ, ਸੰਤ ਬਾਬਾ ਮਨਪ੍ਰੀਤ ਸਿੰਘ ਅਲੀਪੁਰ ਖਾਲਸਾ ਵਾਲੇ,ਗਿਆਨੀ ਸੁਖਦੇਵ ਸਿੰਘ ਡੱਲਾ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੋਂ ਗਿਆਨੀ ਮਲਕੀਤ ਸਿੰਘ,ਗਿਆਨੀ ਭਗਵਾਨ ਸਿੰਘ ਜੌਹਲ ਸਿੱਖ ਚਿੰਤਕ ਅਤੇ ਲੇਖਕ ਸਮੇਤ ਪੰਜਾਬ ਤੋਂ ਬਹੁਤ ਸਾਰੇ ਸੰਤ ਮਹਾਂਪੁਰਸ਼ਾਂ ਨੇ ਸ਼ਿਰਕਤ ਕੀਤੀ। ਇਨ੍ਹਾਂ ਬਰਸੀ ਸਮਾਗਮਾਂ ਚ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਵੱਖ ਵੱਖ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ।  9 ਦਿਨ ਲਗਾਤਾਰ ਚੱਲੇ ਇਹਨਾਂ ਬਰਸੀ ਸਮਾਗਮਾਂ ਚ 9 ਦਿਨ ਹੀ ਵੱਖ-ਵੱਖ ਪ੍ਰਕਾਰ ਦਾ ਅਟੁੱਟ ਲੰਗਰ ਵੀ ਵਰਤਾਇਆ ਗਿਆ। ਇਹਨਾਂ ਬਰਸੀ ਸਮਾਗਮਾਂ ਦੇ ਪ੍ਰਬੰਧਕ ਜਸਵਿੰਦਰ ਸਿੰਘ ਕਾਲਾ ਤੇ ਉਹਨਾਂ ਦੇ ਸਾਥੀਆਂ ਵੱਲੋਂ ਇਹਨਾਂ ਬਰਸੀ ਸਮਾਗਮਾਂ ਸਬੰਧੀ ਬਹੁਤ ਹੀ ਸੁਚੱਜੇ ਪ੍ਰਬੰਧ ਕੀਤੇ ਹੋਏ ਸਨ। ਇਹਨਾਂ ਬਰਸੀ ਸਮਾਗਮਾਂ ਚ ਹਰਜਿੰਦਰ ਸਿੰਘ ਹੇਅਰ, ਅਕਾਲੀ ਆਗੂ ਮੁਖਤਿਆਰ ਸਿੰਘ ਝੰਡੇਰ ਸਮੇਤ ਪੰਜਾਬ ਅਤੇ ਖਾਸ ਕਰਕੇ ਬਰਤਾਨੀਆਂ ਦੇ ਵੱਖ-ਵੱਖ ਸੰਸਦ ਮੈਂਬਰਾਂ ਨੇ ਸ਼ਿਰਕਤ ਕਰਕੇ ਸੰਤ ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਤੇ ਪ੍ਰਬੰਧਕ ਜਸਵਿੰਦਰ ਸਿੰਘ ਕਾਲਾ ਤੇ ਉਹਨਾਂ ਦੇ ਸਾਥੀਆਂ ਵੱਲੋਂ ਵੱਖ-ਵੱਖ ਸੰਤ ਮਹਾਂਪੁਰਸ਼ਾਂ ਅਤੇ ਰਾਗੀ ਜਥਿਆਂ ਸਮੇਤ ਪੁੱਜੀਆਂ ਵੱਖ-ਵੱਖ ਸ਼ਖਸੀਅਤਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰੁੱਖਾਂ ਦੀ ਮੈਂ ਗੱਲ ਕਰਾਂ
Next articleਚੰਗੀਆਂ ਦਸਤਾਵੇਜ਼ੀ ਤੇ ਕਲਾਤਮਿਕ ਫਿਲਮਾਂ ਨੂੰ ਸਮਝਣ ਤੇ ਮਾਨਣ ਲਈ ਦਰਸ਼ਕਾਂ ਨੂੰ ਸਿਨਮੇ ਦੀ ਭਾਸ਼ਾ, ਸੰਗੀਤ ਅਤੇ ਬਿੰਬਾਂ ਬਾਰੇ ਮੁੱਢਲੀ ਸਮਝ ਹੋਣਾ ਜ਼ਰੂਰੀ – ਸੰਜੇ ਜੋਸ਼ੀ