HOME ਸਿਵਲ ਹਸਪਤਾਲ ਬੰਗਾ ਵਿਖੇ ਹਰ ਸ਼ੁਕਰਵਾਰ ਡੇਂਗੂ ਐਕਟੀਵਿਟੀ ਕੀਤੀ ਗਈ

ਸਿਵਲ ਹਸਪਤਾਲ ਬੰਗਾ ਵਿਖੇ ਹਰ ਸ਼ੁਕਰਵਾਰ ਡੇਂਗੂ ਐਕਟੀਵਿਟੀ ਕੀਤੀ ਗਈ

4

ਬੰਗਾ   (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ ਅਤੇ ਸਿਵਲ ਹਸਪਤਾਲ ਬੰਗਾ ਦੇ ਐਸ ਐਮ ਓ ਡਾ ਜਸਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਹਰ ਸ਼ੁਕਰਵਾਰ ਡੇਂਗੂ ਤੇ ਵਾਰ ਐਕਟੀਵਿਟੀ ਕੀਤੀ ਗਈ ਇਸ ਵਿੱਚ ਸਾਰੇ ਸਰਕਾਰੀ ਦਫ਼ਤਰ ਅਤੇ ਬੰਗਾ ਸ਼ਹਿਰ ਦੇ ਘਰਾਂ ਦਾ ਡੇਂਗੂ ਸਰਵੇ ਕੀਤਾ ਗਿਆ। ਇਸ ਵਿੱਚ ਬੀਡੀਓ, ਐਸ ਡੀ ਐਮ ਦਫਤਰ, ਕਮੇਟੀ ਘਰ, ਬਿਜਲੀ ਘਰ, ਮਾਰਕੀਟ ਕਮੇਟੀ, ਐਲ ਆਈ ਸੀ ਦਫਤਰ, ਸਰਕਾਰੀ ਹਸਪਤਾਲ ਬੰਗਾ ਅਤੇ ਘਰਾਂ ਦਾ ਡੇਂਗੂ ਸਰਵੇ ਕੀਤਾ ਗਿਆ ਇਸ ਵਿੱਚ ਸ਼ੁਕਰਵਾਰ ਨੂੰ ਕੂਲਰਾਂ ਦੀ ਸਫਾਈ ਕਰਕੇ ਸੁੱਕੇ ਰੱਖਣਾ, ਘਮਲਿਆ ਵਿੱਚ ਪਾਣੀ ਸਵੇਰੇ ਨੂੰ ਪਾਉਣਾ। ਘਰਾਂ ਦੀਆਂ ਛੱਤਾਂ ਦੀ ਸਫਾਈ, ਵਾਧੂ ਸਮਾਨ ਟਾਇਰ, ਟਬ, ਮੱਘ , ਬੋਤਲਾਂ ਨਹੀਂ ਰੱਖਣੀਆਂ। ਜੇਕਰ ਕਿਸੇ ਨੂੰ ਬੁਖਾਰ ਹੈ ਅਤੇ ਖੂਨ ਦੀ ਜਾਂਚ ਕਰਵਾਉਣੀ ਹੈ ਤਾਂ ਸਰਕਾਰੀ ਹਸਪਤਾਲ ਚ ਫਰੀ ਟੈਸਟ ਕੀਤਾ ਜਾਂਦਾ ਹੈ ਤੇ ਦਵਾਈ ਫਰੀ ਦਿੱਤੀ ਜਾਂਦੀ ਹੈ। ਇਸ ਵਿੱਚ ਡਾ ਤਜਿੰਦਰ ਸਿੰਘ, ਡਾ ਬਲਜਿੰਦਰ ਕੁਮਾਰ, ਡਾ ਸੁਰਿੰਦਰ ਕੁਮਾਰ, ਮੈਡਮ ਮਨਜੀਤ ਕੌਰ ਹੈਲਥ ਸੁਪਰਵਾਈਜ਼ਰ, ਸਰਦਾਰ ਰਣਜੋਤ ਸਿੰਘ ਹੈਲਥ ਸੁਪਰਵਾਈਜ਼ਰ, ਰਾਜਕੁਮਾਰ, ਰਿੰਕੀ ਸ਼ਰਮਾ, ਆਸ਼ਾ ਵਰਕਰ, ਬਰੀਡਿੰਗ ਚੈੱਕ ਕਰ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਸਟੂਡੈਂਟ ਸ਼ਾਮਿਲ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਜੀਵਨ ਤੇ ਮਿਸ਼ਨ ਤੇ ਅਧਾਰਤ ਕਿਤਾਬ ਵਿਚੋਂ ਔੜ ਵਿਖੇ ਲਿਖਤੀ ਟੈਸਟ ਲਿਆ ਗਿਆ
Next articleਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਵਲੋਂ ਸਭਾ ਦਾ 40ਵਾਂ ਸਥਾਪਨਾ ਦਿਵਸ ਤੇ ਸਾਵਣ ਕਵੀ ਦਰਬਾਰ ਕਰਵਾਇਆ