ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਪ੍ਰਬੁੱਧ ਫਾਉਂਡੇਸ਼ਨ ਪੰਜਾਬ ਵੱਲੋ ਬਾਬਾ ਸਾਹਿਬ ਅੰਬੇਡਕਰ ਜੀ ਦੇ ਜੀਵਨ ਤੇ ਮਿਸ਼ਨ ਤੇ ਅਧਾਰਿਤ ਕਿਤਾਬ ਅੰਬੇਡਕਰ ਜੀਵਨ ਤੇ ਮਿਸ਼ਨ ਦਾ ਪੇਪਰ ਗੁਰੂ ਰਵਿਦਾਸ ਸਭਾ ਔੜ ਦੇ ਵਿਸ਼ੇਸ਼ ਸਹਿਯੋਗ ਨਾਲ ਬਾਬਾ ਸਾਹਿਬ ਅੰਬੇਡਕਰ ਕਮਿਊਨਿਟੀ ਸੈਂਟਰ ਔੜ ਵਿਖੇ ਲਿਆ ਗਿਆ। ਸਭਾ ਦੇ ਪ੍ਰਧਾਨ ਸਰਬਜੀਤ ਕੁਮਾਰ,ਸਕੱਤਰ ਚੇਤਨ ਤੇ ਖਜ਼ਾਨਚੀ ਤਿਲਕ ਰਾਜ ਨੇ ਸਾਝੇ ਤੌਰ ਤੇ ਦੱਸਿਆ ਕਿ ਔੜ ਸੈਂਟਰ ਵਿਚ ਕੁੱਲ 43 ਬੱਚਿਆ ਨੇ ਪ੍ਰਤੀਯੋਗਤਾ ਵਿੱਚ ਹਿੱਸਾ ਲਿਆ,ਜਿਸ ਵਿਚ ਛੇਵੀ ਜਮਾਤ ਤੋਂ ਲੈ ਕੇ ਬਾਰਵੀਂ ਜਮਾਤ ਤੇ ਬਾਰਵੀਂ ਤੋਂ ਲੈ ਕੇ 40 ਸਾਲ ਤੱਕ ਦੋ ਗਰੁੱਪ ਸ਼ਾਮਲ ਸਨ।ਪੇਪਰ ਲੈਣ ਲਈ ਪਰਮਜੀਤ ਕੁਮਾਰ,ਮੈਡਮ ਸੰਨਦੀਪ ਕੋਰ,ਅਨੂਪ ਸਿੰਘ,ਅਮਨਦੀਪ ਸਿੰਘ ਅਧਿਆਪਕਾ ਦਾ ਵਿਸ਼ੇਸ਼ ਯੋਗਦਾਨ ਰਿਹਾ।ਆਲੇ ਹੋਏ ਮਹਿਮਾਨਾ ਦਾ ਤੇ ਸਹਿਯੋਗੀਆ ਦਾ ਸਰੋਪੇ ਦੇ ਕੇ ਸਨਮਾਨ ਕੀਤਾ ਗਿਆ,ਇਸ ਪ੍ਰਤੀਯੋਗਤਾ ਲਈ ਸਰਪੰਚ ਕਮਲਜੀਤ ਸਿੰਘ,ਪੰਚ ਕਾਲਾ ਠੇਕੇਦਾਰ,ਨਰਿੰਦਰ ਕੁਮਾਰ,ਦਵਿੰਦਰ ਸਿੰਘ,ਅਸ਼ਵਨੀ ਕੁਮਾਰ,ਅਮਨ ਦੁੱਗਲ,ਰੁਪਿੰਦਰ ਕੁਮਾਰ,ਮਦਨ ਲਾਲ,ਨਾਨਕ ਦਾਸ ਆਦਿ ਸਾਥੀਆ ਦਾ ਵਿਸ਼ੇਸ਼ ਸਹਿਯੋਗ ਰਿਹਾ।
HOME ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਜੀਵਨ ਤੇ ਮਿਸ਼ਨ ਤੇ ਅਧਾਰਤ ਕਿਤਾਬ...



