HOME ਰਛਪਾਲ ਸਿੰਘ ਵੜੈਚ ਸਾਥੀਆਂ ਸਮੇਤ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਵਿੱਚ ਹੋਏ...

ਰਛਪਾਲ ਸਿੰਘ ਵੜੈਚ ਸਾਥੀਆਂ ਸਮੇਤ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਵਿੱਚ ਹੋਏ ਸ਼ਾਮਲ

5
ਕੈਪਸ਼ਨ - ਰਛਪਾਲ ਸਿੰਘ ਵੜੈਚ ਵੱਡੀ ਗਿਣਤੀ ਵਿੱਚ ਸਾਥੀਆਂ ਸਮੇਤ ਸੁਖਵਿੰਦਰ ਸਿੰਘ ਚਾਹਲ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੇ ਪ੍ਰਧਾਨ ਦੀ ਅਗਵਾਈ ਵਿੱਚ ਗੋਰਮਿੰਟ ਟੀਚਰ ਯੂਨੀਅਨ ਵਿੱਚ ਸ਼ਾਮਿਲ ਹੋਣ ਉਪਰੰਤ

ਈ.ਟੀ.ਟੀ.ਅਧਿਆਪਕ ਯੂਨੀਅਨ ਪੰਜਾਬ ਦੀ ਕਪੂਰਥਲਾ ਇਕਾਈ ਕੀਤੀ ਭੰਗ

ਅਧਿਆਪਕਾਂ ਦੇ ਹਿੱਤਾਂ ਦੀ ਰਖਵਾਲੀ ਲਈ  ਜਥੇਬੰਦੀਆਂ ਨੂੰ ਸਾਂਝੇ ਸੰਘਰਸ਼ਾਂ ਦਾ ਰਾਹ ਅਪਣਾਉਣਾ ਸਮੇਂ ਦੀ ਲੋੜ – ਚਾਹਲ

ਕਪੂਰਥਲਾ  (ਸਮਾਜ ਵੀਕਲੀ)   (  ਵਿਸ਼ੇਸ਼ ਪ੍ਰਤੀਨਿਧ )– ਗੌਰਮਿੰਟ ਟੀਚਰ ਯੂਨੀਅਨ ਪੰਜਾਬ ਨੂੰ ਉਸ ਵੇਲੇ ਬਹੁਤ ਵੱਡਾ ਬਲ ਮਿਲਿਆ ਜਦ ਸੰਘਰਸ਼ੀਲ ਜਥੇਬੰਦੀ ਈ.ਟੀ.ਟੀ.ਅਧਿਆਪਕ ਯੂਨੀਅਨ ਪੰਜਾਬ ਦੇ  ਸਾਬਕਾ ਸੂਬਾ ਪ੍ਰਧਾਨ  ਰਛਪਾਲ ਸਿੰਘ ਵੜੈਚ  ਈ.ਟੀ.ਟੀ.ਅਧਿਆਪਕ ਯੂਨੀਅਨ ਦੀ ਕਪੂਰਥਲਾ ਇਕਾਈ ਭੰਗ ਕਰਕੇ   ਜਿਲ੍ਹੇ ਦੇ ਸਮੁੱਚੇ ਕਾਡਰ ਸਮੇਤ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ,ਕਿਸਾਨ ਮਜਦੂਰ ਅਤੇ ਜਨਤਕ ਜਥੇਬੰਦੀਆਂ ਦੇ ਆਗੂਆਂ  ਦੀ ਮੌਜੂਦਗੀ ਵਿੱਚ ਹੋਏ ਸਮਾਗਮ ਦੌਰਾਨ  ਗੌਰਮਿੰਟ ਟੀਚਰ ਯੂਨੀਅਨ ਪੰਜਾਬ  ਵਿੱਚ ਸ਼ਾਮਲ ਹੋ ਗਏ । ਸੀਚੇਵਾਲ ਆਡੀਟੋਰੀਅਮ ਹਾਲ ਵਿੱਚ ਸੁਲਤਾਨਪੁਰ ਲੋਧੀ ਵਿਖੇ ਹੋਏ ਸਮਾਗਮ ਵਿੱਚ ਜਿਲ੍ਹੇ ਵੱਖ ਵੱਖ ਬਲਾਕਾਂ ਦੇ ਸੈਂਕੜੇ ਅਧਿਆਪਕ ਵਹੀਰਾਂ ਘੱਤ ਕੇ ਪੁੱਜੇ। ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਮਹਿਲਾ ਅਧਿਆਪਕਾਵਾਂ ਵੀ ਸ਼ਾਮਿਲ ਸਨ। ਅੱਜ ਦੇ ਸਮਾਗਮ  ਪ੍ਰਤੀ ਅਧਿਆਪਕਾਂ ਦਾ ਉਤਸ਼ਾਹ ਇਸ ਕਦਰ ਸੀ ਕਿ ਪੰਡਾਲ ਵੀ ਛੋਟਾ ਪੈ ਗਿਆ ਅਤੇ ਵੱਡੀ ਗਿਣਤੀ ਵਿੱਚ ਅਧਿਆਪਕਾਂ ਖੜੇ ਹੋ ਕੇ ਆਪਣੇ ਆਗੂਆਂ ਦੇ ਵਿਚਾਰ ਸੁਣੇ। ਇਸ ਮੌਕੇ ਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਨੇ ਰਛਪਾਲ ਸਿੰਘ ਵੜੈਚ ਦੀ ਸਮੁੱਚੀ ਟੀਮ ਅਤੇ ਕਾਡਰ ਨੂੰ ਜਥੇਬੰਦੀ ਵਿੱਚ ਸ਼ਾਮਲ ਹੋਣ ‘ਤੇ ਜੀ ਆਇਆ ਆਖਿਆ ਅਤੇ ਕਿਹਾ ਕਿ ਇਸ ਨਾਲ ਪੂਰੇ ਪੰਜਾਬ ਵਿੱਚ ਜਥੇਬੰਦੀ ਨੂੰ ਨਵੀਂ ਤਾਕਤ ਮਿਲੇਗੀ। ਉਹਨਾਂ ਕਿਹਾ ਕਿ ਮੁਲਾਜਮ ਵਰਗ  ਦੀਆਂ ਅਹਿਮ ਮੰਗਾਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ,ਡੀ.ਏ. ਦੀਆਂ ਕਿਸ਼ਤਾਂ ਜਾਰੀ ਕਰਾਉਣ, ਕੱਚੇ ਮੁਲਾਜਮ ਪੱਕੇ ਕਰਨ,ਕੇਂਦਰੀ ਪੇ ਸਕੇਲ ਰੱਦ ਕਰਾਉਣ, ਕੱਟੇ ਭੱਤੇ ਬਹਾਲ ਕਰਾਉਣ  ਲਈ ਜਥੇਬੰਦੀਆਂ ਦਾ ਆਪਸੀ ਏਕਾ ਸਮੇਂ ਦੀ ਲੋੜ ਹੈ। ਇਸ ਮੌਕੇ ਸੰਬੋਧਨ ਕਰਦਿਆਂ ਰਛਪਾਲ ਸਿੰਘ ਵੜੈਚ ਨੇ   ਆਪਣੇ ਕਾਡਰ ਦੇ  ਸਾਰੇ  ਅਧਿਆਪਕਾਂ  ਦਾ  ਜਥੇਬੰਦੀ ਵੱਲੋਂ ਕੀਤੇ ਫੈਸਲੇ  ਉਪਰ ਮੋਹਰ ਲਗਾਉਣ ਲਈ ਸਮਾਗਮ ਵਿੱਚ ਪੁੱਜਣ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਪੁਰਾਣੀ ਪੈਨਸ਼ਨ  ਅਤੇ ਮੁਲਾਜਮ ਵਰਗ ਦੀਆਂ ਮੰਗਾਂ ਦੀ ਪੂਰਤੀ ਲਈ ਸਮੁੱਚੇ ਕਾਡਰ ਸਮੇਤ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੇ ਹਰ ਫੈਸਲੇ ਦੇ ਨਾਲ ਖੜਨਗੇ। ਗੌਰਮਿੰਟ ਟੀਚਰ ਯੂਨੀਅਨ ਕਪੂਰਥਲਾ ਦੇ ਜਿਲ਼੍ਹਾ ਪ੍ਰਧਾਨ ਸੁਖਚੈਨ ਬੱਧਣ  ਨੇ  ਆਪਣੀ ਸਮੁੱਚੀ ਕਮੇਟੀ ਨਾਲ ਨਵੇਂ ਸ਼ਾਮਲ ਹੋਏ ਸਾਥੀਆਂ ਦੇ ਗਲ਼ਾਂ ਵਿੱਚ ਹਾਰ ਪਾ ਕੇ ਉਹਨਾਂ ਨੂੰ ਜੀ ਅਇਆਂ ਆਖਿਆ । ਅੱਜ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਜਨਰਲ ਸਕੱਤਰ ਤੀਰਥ ਬਾਸੀ ਨੇ ਕਿਹਾ ਕਿ ਮੁਲਾਜਮ ਵਰਗ ਦੀਆਂ ਮੰਗਾਂ ਦੇ ਹੱਲ ਲਈ ਸਮੁੱਚੇ ਮੁਲਾਜਮ ਵਰਗ ਨੂੰ ਇਕਜੁੱਟ ਹੋ ਕੇ ਹੰਬਲਾ ਮਾਰਨਾਂ ਚਾਹੀਦਾ ਹੈ। ਇਸ ਮੌਕੇ ਤੇ ਬਲਵਿੰਦਰ ਸਿੰਘ ਭੁੱਟੋ,ਕੁਲਦੀਪ ਸਿੰਘ ਕੌੜਾ,ਅਮਰਜੀਤ ਸਿੰਘ,, ਗੁਰਮੇਜ ਸਿੰਘ ਤਲਵੰਡੀ ਚੌਧਰੀਆਂ, ਦਲਜੀਤ ਸਿੰਘ ਸੈਣੀ,ਲਕਸ਼ਦੀਪ ਸ਼ਰਮਾ,ਪੰਕਜ ਮਰਵਾਹਾ,ਵਿਵੇਕ ਸ਼ਰਮਾ,ਮੰਗਵਿੰਦਰ ਪਾਲ ਸਿੰਘ, ਸੁਖਦੇਵ ਸਿੰਘ,ਬੀ.ਪੀ.ਓ ਸੰਜੀਵ ਹਾਂਡਾ,ਪੈਨਸ਼ਨਰ ਯੂਨੀਅਨ ਤੋਂ ਸੁੱਚਾ ਸਿੰਘ ਮਿਰਜਾਪੁਰ ,ਮੀਨਾ ਪ੍ਰਭਾਕਰ,ਨਵਨੀਤ ਜੰਮੂ, ਰਮੇਸ਼ ਕੁਮਾਰ,ਰਾਜੂ ਬੂਲਪੁਰ,ਪ੍ਰਤਾਪ ਸਿੰਘ, ਯਾਦਵਿੰਦਰ ਸਿੰਘ , ਸੁਖਵਿੰਦਰ ਸਿੰਘ , ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਯੋਗੇਸ਼ ਸ਼ੋਰੀ,ਨਿਰਮਲ ਸਿੰਘ ਬੂਲਪੁਰ,ਰੇਸ਼ਮ ਸਿੰਘ, ਜਸਵਿੰਦਰ ਸਿੰਘ ਸ਼ਿਕਾਰਪੁਰ, ਮਨਜਿੰਦਰ ਸਿੰਘ ਠੱਟਾ ਨਵਾਂ, ਸ਼ਿੰਦਰ ਸਿੰਘ ,ਹਰਜੀਤ ਕੌਰ ਪ੍ਰਭਜੋਤ ਕੌਰ, ਹਰਵੇਲ ਸਿੰਘ, ਪਰਮਿੰਦਰ ਸਿੰਘ, ਵਰਿੰਦਰ ਸਿੰਘ, ਸ਼ਮੀਮ ਭੱਟੀ, ਸਰਬਜੀਤ ਕੌਰ, ਤੇਜਿੰਦਰ ਸਿੰਘ, ਸੁਖਦੀਪ ਸਿੰਘ, ਸੁਖਦੇਵ ਸਿੰਘ , ਸੁਖਨਿੰਦਰ ਸਿੰਘ, ਜਗਜੀਤ ਸਿੰਘ, ਅਜੈ ਗੁਪਤਾ, ਅਜੈ ਸ਼ਰਮਾ, ਸਰਬਜੀਤ ਸਿੰਘ, ਬਰਿੰਦਰ ਮਾਨ, ਹਰਵਿੰਦਰ ਸਿੰਘ ਬਿਧੀਪੁਰ, ਹਰਵਿੰਦਰ ਕੌਰ, ਮਨਪ੍ਰੀਤ ਕੌਰ ਅਮਨਦੀਪ ਸਿੰਘ ਖਿੰਡਾ, ਲਖਵਿੰਦਰ ਸਿੰਘ ਟਿੱਬਾ,ਆਦਿ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਆਰ ਸੀ ਐਫ ਵਿੱਚ ਸ਼ੈੱਲ ਕੋਚ ਡਿੱਗਣ ਤੋਂ ਬਾਅਦ ਕਰਮਚਾਰੀਆਂ ਦਾ ਜ਼ੋਰਦਾਰ ਰੋਸ ਪ੍ਰਦਰਸ਼ਨ
Next articleਆਓ ਰਲ ਮਿਲ ਮਸਲੇ ਹੱਲ ਕਰੀਏ