HOME ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਿੰਬਲੀ ਡਰੇਨ ਦਾ ਕੀਤਾ...

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਿੰਬਲੀ ਡਰੇਨ ਦਾ ਕੀਤਾ ਦੌਰਾ

3
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ

ਨੈਸ਼ਨਲ ਮਾਰਗ ਹੇਠੋਂ ਲੰਘਦੀ ਸਿੰਬਲੀ ਡਰੇਨ ਦੀ ਰਿਪੋਰਟ ਹਫਤੇ ਵਿੱਚ ਦੇਣ ਦੀਆਂ ਹਿਦਾਇਤਾਂ

ਨਵਾਂਸ਼ਹਿਰ   (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਿੰਬਲੀ ਡਰੇਨ ਦਾ ਦੌਰਾ ਕੀਤਾ। ਇਸ ਡਰੇਨ ਰਾਹੀ ਚਿੱਟੀ ਵੇਂਈ ਵਿੱਚ 200 ਕਿਊਸਿਕ ਪਾਣੀ ਛੱਡਿਆ ਜਾਣਾ ਹੈ ਪਰ ਜਲੰਧਰ-ਨਵਾਂ ਸ਼ਹਿਰ-ਰੋਪੜ ਨੈਸ਼ਨਲ ਹਾਈਵੇਅ ਹੇਠੋਂ ਦੀ ਲੰਘਦੀ ਸਿੰਬਲੀ ਡਰੇਨ ਦਾ ਪੁੱਲ ਸਹੀ ਢੰਗ ਨਾਲ ਨਾ ਬਣਿਆ ਹੋਣ ਕਾਰਣ ਇੱਥੇ ਪਾਣੀ ਰੁਕ ਜਾਂਦਾ ਹੈ। ਜਿਸ ਨਾਲ ਹੜ੍ਹਾਂ ਦੌਰਾਨ ਕਿਸਾਨਾਂ ਦੀਆਂ ਜਿੱਥੇ ਫਸਲਾਂ ਬਰਬਾਦ ਹੁੰਦੀਆਂ ਹਨ ਉਥੇ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਨਹੀ ਹੁੰਦੀ। ਸਮਤ ਸੀਚੇਵਾਲ ਨੇ ਇਸ ਮਾਮਲੇ ਨੂੰ ਸੜਕੀ ਆਵਾਜਾਈ ਬਾਰੇ ਕੇਂਦਰੀ ਮੰਤਰੀ ਸ਼੍ਰੀ ਨਿਿਤਨ ਗਡਕਰੀ ਕੋਲ ਵੀ ਉੇਠਾਇਆ ਸੀ ਤੇ ਉਹਨਾਂ ਦੇ ਵਿਭਾਗ ਨਾਲ ਪੱਤਰ ਵਿਹਾਰ ਕਰਦਿਆ ਇਹ ਮੰਗ ਕੀਤੀ ਸੀ ਕਿ ਇੱਥੇ ਵੱਡਾ ਪੁਲ ਬਣਾਇਆ ਜਾਵੇ। ਰਾਜ ਸਭਾ ਮੈਂਬਰ ਸੰਤ ਸੀਚੇਵਾਲ ਵੱਲੋਂ ਕੀਤੇ ਗਏ ਇਸ ਦੌਰੇ ਦੌਰਾਨ ਮੌਕੇ ਤੇ ਐਸ.ਡੀ. ਐਮ. ਅਨਮਜੋਤ ਕੌਰ ਤੋਂ ਇਲਾਵਾ ਨੈਸ਼ਨਲ ਹਾਈਵੇਅ ਆਥਰਿਟੀ ਦੇ ਅਧਿਕਾਰੀ, ਡਰੇਨੇਜ਼ ਵਿਭਾਗ ਪੰਜਾਬ ਅਤੇ ਨਹਿਰੀ ਵਿਭਾਗ ਪੰਜਾਬ ਦੇ ਅਧਿਕਾਰੀ ਵੀ ਮੌਜੂਦ ਸਨ। ਸੰਤ ਸੀਚੇਵਾਲ ਨੇ ਇਹਨਾਂ ਅਧਿਕਾਰੀਆਂ ਨੂੰ ਡਰੇਨ ਦੇ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਨਾ ਹੋਣ ਦਾ ਕਾਰਣ ਦੱਸਦਿਆ ਕਿਹਾ ਕਿ ਇਹਦੇ ਹੇਠਾਂ ਜਿਹੜੇ ਪਾਇਪ ਪਾਏ ਹਨ ਉਹ ਬਹੁਤੇ ਉੱਚੇ ਹਨ। ਜਿਸ ਨਾਲ ਡਰੇਨ ਦੇ ਪਾਣੀ ਦੀ ਨਿਕਾਸੀ ਨਹੀ ਹੋ ਰਹੀ। ਇਸ ਮੌਕੇ ਪਹੁੰਚੇ ਨਵਾਂ ਸ਼ਹਿਰ ਦੀ ਐਸ.ਡੀ.ਐਮ ਅਨਮਜੋਤ ਕੌਰ ਨੇ ਨੈਸ਼ਨਲ ਹਾਈਵੇਅ ਦੇ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਕਿ ਉਹ ਇਕ ਹਫਤੇ ਵਿੱਚ ਇਸਦੀ ਰਿਪੋਰਟ ਦੇਣ। ਸੰਤ ਸੀਚੇਵਾਲ ਨੇ ਦੱਸਿਆ ਕਿ ਬਿਸਤ ਦੁਆਬ ਨਹਿਰ ਵਿੱਚੋਂ 200 ਕਿਊਸਿਕ ਪਾਣੀ ਚਿੱਟੀ ਵੇਂਈ ਵਿੱਚ ਛੱਡਿਆ ਜਾਣਾ ਹੈ। ਇਹ ਪਾਣੀ ਸਿੰਬਲੀ ਡਰੇਨ ਰਾਹੀ ਪਾਣੀ ਚਿੱਟੀ ਵੇਈ ਵਿੱਚ ਜਾਣਾ ਹੈ। ਇਸ ਲਈ ਇਸ ਡਰੇਨ ਦਾ ਜਿੱਥੇ ਸਾਫ ਹੋਣਾ ਜ਼ਰੂਰੀ ਹੈ ਉੱਥੇ ਹੀ ਇਹ ਪੁਲ ਦਾ ਮੁੜ ਨਿਰਮਾਣ ਕਰਵਾਉਣਾ ਜ਼ਰੂਰੀ ਹੈ ਤਾਂ ਜੋ 200 ਕਿਊਸਿਕ ਤੋਂ ਵੱਧ ਪਾਣੀ ਅਸਾਨੀ ਨਾਲ ਇਸ ਪੁਲ ਹੇਠੋਂ ਲੰਘ ਸਕੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਕਤ ਦੇ ਬੋਲ
Next articleਬਿਨਾਂ ਮਨਜ਼ੂਰੀ ਬੋਰਵੈੱਲ ਪੁੱਟਣ ਜਾਂ ਡੂੰਘੇ ਕਰਨ ’ਤੇ ਪਾਬੰਦੀ -ਡਿਪਟੀ ਕਮਿਸ਼ਨਰ