HOME ਵਕਤ ਦੇ ਬੋਲ

ਵਕਤ ਦੇ ਬੋਲ

2
ਜਸਵੀਰ ਸਿੱਖ ਮੋਰੋਂ

(ਸਮਾਜ ਵੀਕਲੀ)

ਤਾਨਾਸਾ਼ਹੀ ਜਿਹਾ ਰਾਜ ਚੱਲ ਰਿਹਾ,
ਵੇਖੋ, ਲੋਕਤੰਤਰ  ਦੇ ਪਰਦੇ  ਥੱਲੇ l

ਵੇਖੀ ਜਾ ਰਹੇ, ਅਸੀਂ  ਚੁੱਪ ਕਰਕੇ,
ਮਸਲਿਆਂ ਦੇ ਨਾਲ ,ਭਰੇ ਨੇ ਪੱਲੇ l

ਰਲਕੇ ਕੋਈ ਅਵਾਜ਼ ਉਠਾਈਏ,
ਕੀ ਧੁਖਦੇ ਰਹਿਣਾ ਹੈ,ਕੱਲੇ-ਕੱਲੇ?

ਨਿੱਤ  ਨਵੇਂ ,ਸਾਡੇ ‘ਤੇ ਵਾਰ  ਹੋ ਰਹੇ,
ਅਜੇ ਹੋਰ ਕਿੰਨਾ ਚਿਰ?ਸਹਿਣੇ ਹੱਲੇl

ਸੀ ਰਹੇ ਜਿਨ੍ਹਾਂ ਨੂੰ ,ਸਮਝਦੇ ਆਗੂ,
ਸਰਮਾਏਦਾਰਾਂ ਦੇ,ਬਣ ਗਏ ਦੱਲੇ l

ਉਹ ਭੁੱਲ ਜਾਂਦੇ ਨੇ,ਕਰਕੇ ਵਾਅਦੇ,
ਜਿਸਦੇ ਵੀ ਆ ਜਾਏ,ਕੁਰਸੀ ਥੱਲੇ l

ਜਨਤਾ ਨੂੰ, ਰੁਜ਼ਗਾਰ ਨਾ ਦੇਵਣ,
ਬੁਰਕੀ ਸੁੱਟ ਰਹੇ, ਉਹਨਾਂ ਵੱਲੇ l

ਜਸਵੀਰ ਮੋਰੋਂ ,ਸਮਝ  ਬਣਾਈਏ,
ਨਾ ਜਾਤ,ਧਰਮ ਪਿੱਛੇ ਬਣੀਏ ਝੱਲੇl

ਜਸਵੀਰ ਸਿੱਖ ਮੋਰੋਂ                                                            
ਐਨ.ਆਰ. ਆਈ.ਕਲੋਨੀ, ਬੰਗਾ, ਜਿਲਾ ਸ਼ਹੀਦ ਭਗਤ ਸਿੰਘ ਨਗਰ ,ਪੰਜਾਬ                                                    ਫੋਨ- 9417262838
Previous articleਹਲਕਾ ਮਲੇਰਕੋਟਲਾ ਦੇ ਨਿਰਧਕੜ ਸਾਥੀ ਜਰਨੈਲ ਨੱਛਤਰ ਸਿੰਘ ਜੀ ਦੇ ਘਰ ਬਸਪਾ ਦੀ ਟੀਮ ਦੁੱਖ ਸਾਂਝਾ ਕਰਨ ਗਈ
Next articleਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਿੰਬਲੀ ਡਰੇਨ ਦਾ ਕੀਤਾ ਦੌਰਾ