ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਸਥਾਨਕ ਅੱਪਰਾ ਤੋਂ ਬੰਗਾ ਰੋ ‘ਤੇ ਪਿੰਡ ਤੂਰਾਂ ਦੇ ਨਜ਼ਦੀਕ ਸਥਿਤ ਪੈਟਰੋਲ ਪੰਪ ਦੇ ਕਰਿੰਦੇ ਬੀਤੀ ਰਾਤ ਦਰੱਖਤ ਦੇ ਨਾਲ ਫਾਹਾ ਲਗਾ ਕੇ ਆਤਮਹੱਤਿਆ ਕਰ ਲਈ | ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਉਸਦੇ ਭਰਾ ਤੇ ਹੋਰ ਰਿਸ਼ਤੇਦਾਰਾਂ ਨੇ ਦੱਸਿਆ ਕਿ ਚੰਦਰਪਾਲ ਸਿੰਘ ਪੁੱਤਰ ਸੋਭਰਾਨ ਵਾਸੀ ਪਿੰਡ ਦੁਗਿਆਨ ਥਾਣਾ ਬਸਰੀਆ ਜਿਲਾ ਇਟਾਵਾ (ਯੂ.ਪੀ) ਪਿਛਲੇ ਲਗਭਗ 1 ਸਾਲ ਤੋਂ ਜਗਜੀਤ ਪੈਟਰੋ ਪੁਆਇੰਟ ਤੂਰਾਂ ਵਿਖੇ ਕੰਮ ਕਰਦਾ ਸੀ | ਬੀਤੀ ਰਾਤ ਉਸਨੇ ਲਗਊਗ 9-45 ਵਜੇ ਦਰੱਖਤ ਨਾਲ ਟੀ-ਸ਼ਰਟ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ | ਸਬ ਇੰਸਪੈਕਟਰ ਸੁਖਦੇਵ ਸਿੰਘ ਔਲਖ ਚੌਂਕੀ ਇੰਚਾਰਜ ਅੱਪਰਾ ਨੇ ਦੱਸਿਆ ਕਿ ਮਿ੍ਤਕ ਦੀ ਉਮਰ 30 ਸਾਲ ਸੀ ਤੇ ਉਹ ਕੁਆਰਾ ਸੀ | ਉਸਦੇ ਫਾਹਾ ਲੈਣ ਦੇ ਕਾਰਣਾਂ ਦੀ ਜਾਂਚ ਕੀਤੀ ਜਾ ਰਹੀ ਹੈ | ਉਸਦੀ ਮਿ੍ਤਕ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਭੇਜ ਦਿੱਤਾ ਗਿਆ ਹੈ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



