HOME ਜਦੋਂ ਉਡਦੇ ਜਹਾਜ ਚ ਸਵਾਰ ਵਿਅਕਤੀ ਨੇ ਆਪਣੇ ਕੋਲ ਬੰਬ ਹੋਣ ਦੀ...

ਜਦੋਂ ਉਡਦੇ ਜਹਾਜ ਚ ਸਵਾਰ ਵਿਅਕਤੀ ਨੇ ਆਪਣੇ ਕੋਲ ਬੰਬ ਹੋਣ ਦੀ ਦਿੱਤੀ ਧਮਕੀ

3
*ਏਸੀਅਨ ਮੂਲ ਦੇ 41 ਸਾਲਾ ਵਿਅਕਤੀ ਵੱਲੋਂ ਅਮਰੀਕੀ ਰਾਸ਼ਟਰਪਤੀ ਵਿਰੁੱਧ ਨਾਰੇਬਾਜੀ ਕਰਦਿਆਂ ਲਗਾਏ ਧਾਰਮਿਕ ਨਾਅਰੇ
*ਜਹਾਜ ਚ ਸਵਾਰ ਯਾਤਰੀਆਂ ਦੇ ਸੁੱਕੇ ਸਾਹ
* ਦੋ ਯਾਤਰੀਆਂ ਨੇ ਦਲੇਰੀ ਵਰਤਦਿਆਂ ਉਕਤ ਵਿਅਕਤੀ ਨੂੰ ਕਾਬੂ ਕਰਕੇ ਕੀਤਾ ਪੁਲਿਸ ਹਵਾਲੇ 

ਲੈਸਟਰ (ਇੰਗਲੈਂਡ)  (ਸਮਾਜ ਵੀਕਲੀ)   (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸ਼ਹਿਰ ਲਿਊਟਨ ਦੇ ਏਅਰਪੋਰਟ ਤੋਂ ਗਲਾਸਗੋ ਲਈ ਰਵਾਨਾ ਹੋਈ ਈਜੀ ਜੈਟ ਏਅਰਲਾਈਨ ਦੀ 119 ਫਲਾਈਟ ਵਿੱਚ ਸਵਾਰ ਏਸੀਅਨ ਮੂਲ ਦੇ 41 ਸਾਲਾਂ ਵਿਅਕਤੀ ਵੱਲੋਂ ਅਚਾਨਕ ਆਪਣੇ ਕੋਲ ਬੰਬ ਹੋਣ ਦੀ ਧਮਕੀ ਦਿੰਦਿਆਂ ਜਹਾਜ਼ ਵਿੱਚ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ ਵਿਅਕਤੀ ਵੱਲੋਂ ਸਕਾਟਲੈਂਡ ਫੇਰੀ ਤੇ ਆਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਅਮਰੀਕਾ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਧਾਰਮਿਕ ਨਾਅਰੇ ਵੀ ਲਗਾਏ ਗਏ। ਇਸ ਘਟਨਾ ਕਾਰਨ ਜਹਾਜ ਵਿੱਚ ਸਵਾਰ ਯਾਤਰੀ ਭੈਭੀਤ ਹੋ ਗਏ ਅਤੇ  ਪੂਰੀ ਤਰ੍ਹਾਂ ਸਹਿਮ ਗਏ।ਇਸੇ ਦੌਰਾਨ ਜਹਾਜ ਦੇ ਸਟਾਫ ਤੇ ਦੋ ਯਾਤਰੀਆਂ ਵੱਲੋਂ ਦਲੇਰੀ ਵਰਤਦਿਆਂ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ, ਅਤੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਪੁਲਿਸ ਉਕਤ ਵਿਅਕਤੀ ਪਾਸੋ ਬਾਰੀਕੀ ਨਾਲ ਛਾਣਬੀਣ ਅਤੇ ਪੁਛਗਿੱਛ ਕਰ ਰਹੀ ਹੈ। ਪੁਲਿਸ ਵੱਲੋਂ ਇਸ ਘਟਨਾ ਨੂੰ ਕਿਸੇ ਅੱਤਵਾਦੀ ਕਾਰਵਾਈ ਨਾਲ ਜੋੜ ਕੇ ਵੀ ਵੇਖਿਆ ਜਾਂ ਰਿਹਾ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹਾਲ ਹੀ ਵਿਚ ਸਕਾਟਲੈਂਡ ਫੇਰੀ ਤੇ ਆਏ ਹਨ।ਇਸ ਘਟਨਾ ਦੀ ਇੱਕ ਵੀਡੀਓ ਵੀ ਬੜੀ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਈਜੀ ਸੈੱਟ ਏਅਰਲਾਈਨ ਦੇ ਅਧਿਕਾਰੀਆਂ ਨੇ ਕਿਹਾ ਕਿ ਸਾਡੇ ਜਹਾਜ ਦੇ ਸਟਾਫ ਨੂੰ ਅਜਿਹੀਆਂ ਘਟਨਾਵਾਂ ਨਾਲ ਨਿਪਟਣ ਲਈ ਵਿਸ਼ੇਸ਼ ਤੌਰ ਤੇ ਸਿਖਲਾਈ ਦਿੱਤੀ ਜਾਂਦੀ ਹੈ। ਇਥੇ ਇਹ ਵੀ ਜ਼ਿਕਰਯੋਗ ਕਿ ਹੈ ਕੁਝ ਪ੍ਰਦਰਸ਼ਨਕਾਰੀਆਂ ਵੱਲੋਂ ਸਕਾਟਲੈਂਡ ਦੇ ਵੱਖ-ਵੱਖ ਸ਼ਹਿਰਾਂ ਚ ਅਮਰੀਕੀ ਰਾਸ਼ਟਰਪਤੀ ਦੀ ਫੇਰੀ ਵਿਰੁੱਧ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੀ.ਟੀ. ਯੂਨੀਵਰਸਿਟੀ ਵੱਲੋਂ ਇੰਟਰਨੈਸ਼ਨਲ ਵਿਦਿਆਰਥੀਆਂ ਲਈ ਗ੍ਰੈਜੂਏਸ਼ਨ ਸਮਾਰੋਹ, ਬੈਚ 2025 ਦਾ ਉਤਸ਼ਾਹਪੂਰਕ ਆਯੋਜਨ
Next article*ਗਦਰੀ ਗੁਲਾਬ ਕੌਰ ਦੇ ਵਿਛੋੜੇ ਦੀ ਸ਼ਤਾਬਦੀ 28ਜੁਲਾਈ 2025