HOME ਬੰਗਾ ਵਿੱਚ ਪ੍ਰਸਿੱਧ ਗੀਤਕਾਰ ਮਦਨ ਜਲੰਧਰੀ ਦਾ ਗੋਲਡ ਮੈਡਲ ਨਾਲ ਸਨਮਾਨ ਹੋਵੇਗਾ।

ਬੰਗਾ ਵਿੱਚ ਪ੍ਰਸਿੱਧ ਗੀਤਕਾਰ ਮਦਨ ਜਲੰਧਰੀ ਦਾ ਗੋਲਡ ਮੈਡਲ ਨਾਲ ਸਨਮਾਨ ਹੋਵੇਗਾ।

5

 ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਹੁਣ ਤੱਕ ਆਪਣੇ ਮਹਾਂਨ ਮਹਾਂਨ ਰਹਿਬਰਾਂ , ਸੰਤ ਮਹਾਂਪੁਰਸ਼ਾਂ ਅਤੇ ਗੁਰੂ ਸਾਹਿਬਾਨਾਂ ਦੇ ਜੀਵਨ ਤੇ ਮਿਸ਼ਨ ਤੇ ਮਿਸ਼ਨਰੀ ਗੀਤ ਲਿਖ ਕੇ ਸੁਪਰ ਪ੍ਰਸਿੱਧ ਗਾਇਕਾਂ ਦੀਆਂ ਆਵਾਜ਼ਾਂ ਰਾਹੀਂ ਸਨਮੁੱਖ ਕਰਨ ਵਾਲੇ ਪ੍ਰਸਿੱਧ ਗੀਤਕਾਰ ਮਦਨ ਜਲੰਧਰੀ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਜਾ ਰਿਹਾ ਹੈ ਇਸ ਸਨਮਾਨ ਸਬੰਧੀ ਜਾਣਕਾਰੀ ਦਿੰਦਿਆਂ ਇੰਟਰਨੈਸ਼ਨਲ ਮਿਸ਼ਨਰੀ ਗਾਇਕ ਰੂਪ ਲਾਲ ਧੀਰ ਨੇ ਦੱਸਿਆ ਕਿ ਮਦਨ ਜਲੰਧਰੀ ਬੜੇ ਲੰਬੇ ਸਮੇਂ ਤੋਂ ਪੰਜਾਬੀ ਸਭਿਆਚਾਰਕ ਅਤੇ ਮਿਸ਼ਨਰੀ ਗੀਤ ਲਿਖ ਕੇ ਨਾਮਵਰ ਗਾਇਕਾਂ ਦੀ ਆਵਾਜ਼ਾਂ ਵਿੱਚ ਰਿਕਾਰਡ ਕਰਾਂ ਚੁੱਕਿਆ ਹੈ ਤੇ ਗੀਤਕਾਰ ਦਾ ਉਤਸ਼ਾਹ ਵਧਾਉਣ ਲਈ ਤੇ ਮਾਣ ਸਨਮਾਨ ਕਰਨ ਲਈ ਐਨ ਆਰ ਆਈ ਕੁਲਵਿੰਦਰ ਕਿੰਦਾ ਇੱਟਲੀ , ਰੂਪ ਲਾਲ ਧੀਰ, ਗੁਰਪ੍ਰੀਤ ਪ੍ਰੋਡਕਸ਼ਨ ਔੜ , ਗੀਤਕਾਰ ਸਤਪਾਲ ਸਾਹਲੋਂ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਦੇ ਸਹਿਯੋਗ ਨਾਲ 24 ਜੁਲਾਈ ਦਿਨ ਵੀਰਵਾਰ ਸ਼ਾਮ ਦੇ 4 ਵਜੇ ਅਨਮੋਲ ਪੈਲੇਸ ਬੰਗਾ ਵਿਖੇ ਗੀਤਕਾਰ ਮਦਨ ਜਲੰਧਰੀ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਜਾ ਰਿਹਾ ਹੈ ।ਸਾਡਾ ਇਹ ਫਰਜ਼ ਬਣਦਾ ਹੈ ਕਿ ਜਿਹੜਾ ਇਨਸਾਨ ਕਿਸੇ ਵੀ ਕਲਾਂ ਰਾਹੀਂ ਸਮਾਜ ਦੀ ਸੇਵਾ ਕਰਦਾਂ ਹੈਂ ਅਸੀਂ ਉਸ ਇਨਸਾਨ ਨੂੰ ਉਸ ਦਾ ਬਣਦਾ ਮਾਣ ਸਨਮਾਨ ਦੇਈਏ । ਮਿਸ਼ਨਰੀ ਗਾਇਕ ਰੂਪ ਲਾਲ ਧੀਰ ਦੀ ਅਪੀਲ ਹੈ ਕਿ ਇਸ ਸਨਮਾਨ ਸਮਾਰੋਹ ਵਿੱਚ ਜਰੂਰ ਪਹੁੰਚੋ ਅਤੇ ਇਸ ਦੀ ਸ਼ਾਨ ਵਧਾਓ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਸਪਾ ਦੇ ਮੁੱਖ ਰਾਸ਼ਟਰੀ ਕੋਆਰਡੀਨੇਟਰ ਆਕਾਸ਼ ਆਨੰਦ 27 ਜੁਲਾਈ ਨੂੰ ਪੰਜਾਬ ਆਉਣਗੇ, ਆਕਾਸ਼ ਆਨੰਦ ਸੂਬਾ ਦਫਤਰ ਵਿੱਚ ਬਸਪਾ ਲੀਡਰਸ਼ਿਪ ਨਾਲ ਰੂਬਰੂ ਹੋਣਗੇ : ਰਣਧੀਰ ਸਿੰਘ ਬੈਣੀਵਾਲ
Next articleਦਿਨੇਸ਼ ਕੁਮਾਰ ਪੱਪੂ ਨੇ ਪਾਰਟੀ ਨਾਲ ਇੱਕ ਵਰਕਰ ਹਰ ਰੋਜ਼ ਜੋੜਿਆ ਹੈ