HOME ਸ੍ਰੀਮਤੀ ਸ਼ੁਸ਼ਮਾ ਘਈ ਸਾਬਕਾ ਮੈਂਬਰ ਪੰਚਾਇਤ ਅੱਪਰਾ ਦੀ ਮੌਤ ‘ਤੇ ਦੁੱਖ ਦਾ...

ਸ੍ਰੀਮਤੀ ਸ਼ੁਸ਼ਮਾ ਘਈ ਸਾਬਕਾ ਮੈਂਬਰ ਪੰਚਾਇਤ ਅੱਪਰਾ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ

*ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ‘ਤੇ ਅੰਤਿਮ ਅਰਦਾਸ 20 ਨੂੰ *

ਫਿਲੌਰ/ਅੱਪਰਾ  (ਸਮਾਜ ਵੀਕਲੀ)  (ਦੀਪਾ)-ਕਸਬਾ ਅੱਪਰਾ ਤੋਂ ਸਾਬਕਾ ਮੈਂਬਰ ਪੰਚਾਇਤ ਸ੍ਰੀਮਤੀ ਸ਼ੁਸ਼ਮਾ ਘਈ (ਪਤਨੀ ਸ੍ਰੀ ਅਸ਼ੋਕ ਕੁਮਾਰ ਘਈ) ਦੀ ਬੀਤੇ ਦਿਨੀਂ ਮੌਤ ਹੋ ਗਈ | ਉਹ ਪਿਛਲੇ ਕੁਝ ਸਾਲਾਂ ਤੋਂ ਕੈਂਸਰ ਦੀ ਭਿਆਨਕ ਬਿਮਾਰੀ ਤੋਂ ਪੀੜਿਤ ਸਨ | ਸ੍ਰੀਮਤੀ ਸ਼ੁਸ਼ਮਾ ਘਈ ਕਸਬਾ ਅੱਪਰਾ ਦੇ ਪੰਚਾਇਤ ਮੈਂਬਰ ਵੀ ਰਹਿ ਚੁੱਕੇ ਸਨ | ਉਹ ਇੱਕ ਨੇਕ ਦਿਲ ਸਖਸ਼ੀਅਤ ਦੀ ਮਾਲਕ ਸਨ | ਉਨਾਂ ਦੀ ਮੌਤ ‘ਤੇ ਇਲਾਕੇ ਭਰ ਦੀਆਂ ਧਾਰਮਿਕ, ਸਮਾਜਿਕ ਸੰਸਥਾਵਾਂ ਤੇ ਸਰਪੰਚਾਂ ਪੰਚਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ  ਆਪਣੇ ਚਰਨਾਂ ‘ਚ ਨਿਵਾਸ ਬਖਸਣ ਤੇ ਪਿੱਛੋਂ ਪਰਿਵਾਰ ਨੂੰ  ਭਾਣਾ ਮੰਨਣ ਦਾ ਬਲ ਬਖਸ਼ਣ | ਉਨਾਂ ਨਮਿਤ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ‘ਤੇ ਅੰਤਿਮ ਅਰਦਾਸ ਮਿਤੀ 20 ਜੁਲਾਈ ਦਿਨ ਐਤਵਾਰ ਨੂੰ  ਦੁਪਿਹਰ 1 ਵਜੇ ਤੋਂ ਲੈ ਕੇ 2 ਵਜੇ ਤੱਕ ਭਾਈ ਮੇਹਰ ਚੰਦ ਜੀ ਦੇ ਨਵੇਂ ਹਾਲ (ਅੱਪਰਾ) ਵਿਖੇ ਹੋਵੇਗੀ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰੋਟਰੀ ਕਲੱਬ ਗੋਰਾਇਆਮਿਡ ਟਾਊਨ ਨੇ ‘ਅੰਨਪੂਰਣਾ’ ਦਿਵਸ ਮਨਾਇਆ
Next articleਸਾਉਣ ਦਾ ਮਹੀਨਾ