HOME  ਹਨੇਰੇ ਰਾਹ

 ਹਨੇਰੇ ਰਾਹ

ਮੰਜੂ ਰਾਇਕਾ
(ਸਮਾਜ ਵੀਕਲੀ) 
ਦਿਲ ਦੇ ਰਾਗ ‘ਚ ਤਾਲ ਮੇਲ ਹੋਣਾ ਚਾਹੀਦਾ,
ਜੀਵਨ ਰਾਗ ਨੂੰ ਸੰਘਰਸ਼ ਨਾਲ ਜੋੜਨਾ ਚਾਹੀਦਾ।
ਰਾਤਾਂ ਦੀਆਂ ਖ਼ਾਮੋਸ਼ੀਆਂ ਨਾ ਸਦਾ ਰਹਿਣ,
ਸਵੇਰਾਂ ਨੂੰ ਨਵਾਂ ਅਸਮਾਨ ਹੋਣਾ ਚਾਹੀਦਾ।
ਹੌਂਸਲੇ ਦੀ ਰੌਸ਼ਨੀ ਨੀ ਰੁਕਣੀ ਕਿਸੇ ਵਕਤ,
ਤੂਫ਼ਾਨਾਂ ਨਾਲ ਵੀ ਇਮਾਨ ਹੋਣਾ ਚਾਹੀਦਾ।
ਲਫ਼ਜ਼ਾਂ ਵਿੱਚ ਜੇ ਚਿੰਗਾਰੀਆਂ ਬਚੀ ਹੋਣ,
ਕਲਮ ਨੂੰ ਵੀ ਬਾਗ਼ੀ ਜ਼ੁਬਾਨ ਹੋਣਾ ਚਾਹੀਦਾ।
ਚੁੱਪੀ ਨਾ ਹੋਵੇ ਜੇ ਇਨਸਾਫ਼ ਦੀ ਲੋੜ ਹੋਵੇ,
ਸਵਾਲਾਂ ਚੋਂ ਵੀ ਐਲਾਨ ਹੋਣਾ ਚਾਹੀਦਾ।
ਜਵਾਨੀ ਨੂੰ ਨਾ ਠੱਗ ਸਕੇ ਚਾਹੇ ਕੋਈ ਹੋਵੇ,
ਦਿਲਾਂ ਵਿੱਚ ਸੱਚਾ ਇੱਕ ਇਮਾਨ ਹੋਣਾ ਚਾਹੀਦਾ।।
ਮੰਜੂ ਰਾਇਕਾ।
Previous articleਅਧਿਆਪਕ ਭਰਤੀ 1158: ਉਮੀਦਾਂ ਦੇ ਰਾਹ ‘ਚ ਰੁਕਾਵਟਾਂ
Next article*ਮਿੱਠੇ ਮਖਾਣੇ*