(ਸਮਾਜ ਵੀਕਲੀ)
ਚੁੱਪ ਰਹੇ ਤਾਂ ਖੋ ਦੇਵਾਂਗੇ, ਸਭ ਕੁਝ ਜੋ ਸੀ ਪਿਆਰਾ,
ਸਾਲ 2025 ਨੇ ਮੂੰਹ ਚੁੱਕੇ, ਦੱਸਿਆ – “ਜਾਗ ਓ ਸੰਸਾਰਾ!”
ਜਿੱਥੇ ਹੜ੍ਹਾਂ ਨੇ ਘਰ ਬਹਾ ਲਏ, ਜਿੱਥੇ ਭੂਚਾਲਾਂ ਨੇ ਹਿੱਲਾਇਆ,
ਪਹਾੜ ਵੀ ਰੋ ਪਏ, ਜਦ ਬਾਰਸ਼ਾਂ ਨੇ ਘਰਾਂ ਨੂੰ ਘੇਰਾ ਪਾਇਆ।
ਪਾਕਿ-ਭਾਰਤ ਦੇ ਸਰਹੱਦੀ ਤਣਾਅ ਨੇ ਫੌਜਾਂ ਨੂੰ ਜੁਮਾਇਆ,
ਸਾਹ ਆਏ ਜਿਵੇਂ ਲੋੜੀਂਦੇ, ਪਰ ਅਣਦੇਖੀ ਤੱਕੜੀ ਵਿੱਚ ਛਾਇਆ।
ਟ੍ਰੇਨਾਂ ਨੇ ਫਿਰ ਖੂਨ ਚੁਕਾਇਆ, ਪਟੜੀਆਂ ਬਣ ਗਈਆਂ ਕਬਰਾਂ,
ਸਿਸਟਮ ਦੀ ਨੀਂਦ ਨਾ ਟੁੱਟੀ,ਟੁੱਟ ਗੇ ਬੰਨ੍ਹ ਬਣਾ ਕੇ ਸਬਰਾਂ।
ਪੇਪਰ ਲੀਕ ਹੋਏ ਸਰਿਆਂ ਦੇ, ਭਵਿੱਖ ਦੇ ਖ਼ੁਆਬ ਜਲੇ,
ਵਿਦਿਆਰਥੀਆਂ ਨੇ ਗੋਲੀ ਵੱਜਾਈ, ਆਤਮਾ ਰੋਈ ਬਿਨਾਂ ਕਹੇ।
ਨੌਜਵਾਨਾਂ ਦੀ ਫੌਜ ਰੁਲ ਗਈ, ਰੁਜ਼ਗਾਰ ਬਣ ਗਿਆ ਖ਼ਵਾਬ,
ਡਿਗਰੀਆਂ ਫੜ ਕੇ ਰੋ ਪਏ, ਬਹਿ ਕਰਦੇ ਨੇ ਗੱਲ ਜਨਾਬ।
ਨਸ਼ਿਆਂ ਨੇ ਮਾਰਿਆ ਪਿੰਡਾਂ ਨੂੰ, ਸ਼ਹਿਰਾਂ ਨੂੰ ਵੀ ਲੀਕਿਆ,
ਬੱਚੇ ਜ਼ਹਿਰ ਨੀਲ ਪੀ ਰਹੇ, ਮਾਂ-ਪਿਓ ਨੇ ਸਿਰ ਝੁਕਿਆ।
ਮਹਿਲਾਵਾਂ ਦੇ ਹੱਕ ਰੁਲਾਏ, ਦਿਨ ਦੀ ਰੌਸ਼ਨੀ ਵੀ ਡਰਾਵੇ,
ਇਨਸਾਫ਼ ਕਾਗਜ਼ਾਂ ‘ਚ ਲਿਖਿਆ, ਪਰ ਹਕੀਕਤ ਵਿੱਚ ਕਿੱਥੇ ਆਵੇ?
ਚੋਣਾਂ ‘ਚ ਝੂਠੇ ਨਾਅਰੇ, ਰਾਜਨੀਤੀ ਦਾ ਹੋਇਆ ਨਾਟਕ,
ਵੋਟਾਂ ਲਈ ਧਰਮ ਵੀ ਵੇਚਿਆ,ਮਨਾਵਤਾ ਬਣ ਗਈ ਨਾਟਕ।
ਪਰਾਲੀ ਦੇ ਧੂੰਏਂ ਨੇ ਛੋਹ ਲਈ, ਦਿੱਲੀ, ਲੁਧਿਆਣਾ, ਪਟਿਆਲਾ,
ਸਾਹ ਲੈਣ ਦਾ ਹੱਕ ਵੀ ਹੁਣ, ਹੋ ਗਿਆ ਇਕ ਨਵਾਂ ਹਵਾਲਾ।
ਮਨੁੱਖੀ ਨੈਤਿਕਤਾ ਮਰੀ ਪਈ, ਵਿਸ਼ਵਾਸ ਮਰ ਗਿਆ ਸੱਚ ‘ਤੇ,
ਬਚਪਨ ਰੋ ਰਿਹਾ ਕੌਣ ਸੁਣੇ, ਜਦ ਮੰਜ਼ਿਲਾਂ ਚੁੱਪ ਹਨ ਰੱਬ ‘ਤੇ।
ਮੰਜੂ ਰਾਇਕਾ।



