ਗੜ੍ਹਸ਼ੰਕਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਆਹ ਇੱਕ (ਫੋਟੋ ) ਜੋ ਕਿ ਮੈਂ ਇਸ ਲੇਖ ਨਾਲ ਭੇਜ ਰਿਹਾ ਹਾ, ਸਬੂਤ ਹੈ ਕਿ ਕਾਂਗਰਸ ਬਾਬਾ ਸਾਹਿਬ ਨੂੰ ਕਿੰਨਾ ਕੁ ਸਨਮਾਨ ਦੇ ਰਹੀ ਹੈ, ਤੁਸੀਂ ਸਮਝਣਾ ਹੈ। ਬਾਬਾ ਸਾਹਿਬ ਦੀ ਤਸਵੀਰ ਪੈਰਾਂ ਵਿੱਚ ਪਈ ਹੈ ਤੇ ਨੇਤਾ ਕੁਰਸੀ ਤੇ ਬੈਠੇ ਹਨ। ਇਹ ਸਤਿਕਾਰ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਸਮੇਤ ਦੇ ਰਹੇ ਹਨ। ਜਿਸ ਕਾਂਗਰਸ ਨੂੰ ਚਮਚੇ ਦਲਾਲ ਲੋਕ ਅਜੇ ਵੀ ਛੱਡ ਨਹੀਂ ਰਹੇ। ਸਗੋਂ ਦਲਿਤ ਸਮਾਜ ਨੂੰ ਗੁੰਮਰਾਹ ਕਰਕੇ ਅਜੇ ਵੀ ਉਨ੍ਹਾਂ ਨੂੰ ਕਾਂਗਰਸ ਨਾਲ ਜੋੜੀ ਰੱਖਣ ਦਾ ਘਿਨਾਉਣਾ ਕਾਰਨਾਮਾਂ ਕਰੇ ਹਨ। ਇਹੀ ਲੋਕ ਵੋਟਾਂ ਸਮੇਂ ਕਾਂਗਰਸੀਆਂ ਤੋਂ ਪੈਸਾ ਲੈਕੇ ਦਲਿਤਾਂ ਨੂੰ ਖਰੀਦਕੇ ਉਹਨਾਂ ਦੀਆਂ ਵੋਟਾਂ ਕਾਂਗਰਸ ਦੀ ਝੋਲੀ ਵਿੱਚ ਪੁਆਉਂਦੇ ਹਨ। ਚਲੋ ਖੈਰ। ਇਹ ਲੋਕ ਆਖਰ ਬੀ. ਐਸ.ਪੀ ਵਿੱਚ ਹੀ ਆਉਣਗੇ। ਕਾਂਗਰਸ ਮੁੱਢ ਤੋਂ ਹੀ ਬਾਬਾ ਸਾਹਿਬ ਅੰਬੇਡਕਰ ਜੀ ਦੇ ਵਿਰੁੱਧ ਰਹੀ। ਦਲਿਤ ਸ਼ੋਸ਼ਤਾਂ ਦੇ ਲਈ ਲੜੇ ਜਾਣ ਵਾਲੇ ਸਾਰੇ ਦੇ ਸਾਰੇ ਸ਼ੰਘਰਸ਼ਾਂ ਵਿੱਚ ਕਾਂਗਰਸ ਬਾਬਾ ਸਾਹਿਬ ਦੀ ਇੱਕੋ ਇੱਕ ਮੁੱਖ ਵਿਰੋਧੀ ਪਾਰਟੀ ਰਹੀ ਹੈ। ਅੰਗਰੇਜਾਂ ਸਮੇਂ ਬਾਬਾ ਸਾਹਿਬ ਨੇ ਜੋ ਦਲਿਤ ਅਧਿਕਾਰਾਂ ਦੀ ਲੜਾਈ ਲੜੀ ਉਸ ਸਮੇਂ ਗਾਂਧੀ ਅਤੇ ਉਸ ਦੀ ਕਾਂਗਰਸ ਨੇ ਹੀ ਢਿੱਡ ਅੜਿਕੇ ਡਾਹੇ। ਪਰ ਅੰਗਰੇਜ਼ ਬਾਬਾ ਸਾਹਿਬ ਦੀਆਂ ਦਲੀਲਾਂ ਤੋਂ ਕਾਇਲ ਹੋਏ ਪਰ ਗਾਂਧੀ ਅੜਿਆ ਰਿਹਾ। ਦੇਸ਼ ਪਰਤਣ ਤੇ ਅੰਗਰੇਜਾਂ ਨੂੰ ਗਾਂਧੀ ਨੂੰ ਪੂਨੇ ਦੀ ਯਰਵਦਾ ਜੇਲ ਵਿੱਚ ਡੱਕਣਾ ਪਿਆ। ਬਾਬਾ ਸਾਹਿਬ ਦਲਿਤ ਹੱਕੀ ਮੰਗਾਂ ਲਈ ਬਜਿੱਦ ਸਨ। ਪਰ ਗਾਂਧੀ ਦੀ ਜਾਨ ਬਚਾਉਣ ਲਈ ਸਮਝੌਤਾ ਕਰਨਾ ਪਿਆ। ਜਿਸ ਵਿੱਚ ਦਲਿਤਾਂ ਦੀ ਦੋਹਰੀ ਵੋਟ ਦਾ ਨੁਕਸਾਨ ਹੋਇਆ, ਬਾਕੀ ਮੰਗਾਂ ਪ੍ਰਵਾਨ ਹੋਈਆਂ। ਕਾਂਗਰਸ ਸਾਡੀ ਜੱਦੀ ਦੁਸ਼ਮਣ ਹੈ। ਇਸ ਦੁਸ਼ਮਣ ਨੂੰ ਪਛਾਣੋ। ਇਹ ਦੁਸ਼ਮਣ ਤੁਹਾਡੀਆਂ ਵੋਟਾਂ ਵਟੋਰਨ ਲਈ ਬਾਬਾ ਸਾਹਿਬ ਦੀ ਫੋਟੋ ਚੁੱਕੀ ਫਿਰਦਾਹ ਹੈ। ਕਾਂਗਰਸ ਹੀ ਨਹੀਂ ਬਾਕੀ ਪਾਰਟੀਆਂ ਦੀ ਵੀ ਇਹੋ ਖੇਡ ਹੈ। ਇਸ ਖੇਡ ਨੂੰ ਸਮਝੋ। ਤੁਹਾਡੀਆਂ ਵੋਟਾਂ ਬਟੋਰਨ ਲਈ ਹੀ ਕਾਂਗਰਸ ਵੋਟਾਂ ਸਮੇਂ ਦਲਿਤ ਮੁੱਖ ਮੰਤਰੀ ਬਣਾਉਂਣ ਦਾ ਲਾਰਾ ਲਾ ਦਿੰਦੀ ਹੈ, ਤੁਸੀਂ ਉਸ ਲਾਰੇ ਵਿੱਚ ਫਸ ਜਾਂਦੇ ਹੋ। ਆਪਣੀ ਵੋਟ ਅਜਾਈਂ ਗਵਾ ਦਿੰਦੇ ਹੋ। ਅਜਿਹੇ ਲੋਕਾਂ ਦੇ ਝਾਸਿਆਂ ਵਿੱਚ ਨਾ ਆਵੋ। ਸੋਚੋ ਜੋ ਕਾਂਗਰਸ ਬਾਬਾ ਸਾਹਿਬ ਦੀ ਫੋਟੋ ਪੈਰਾਂ ਵਿੱਚ ਰੱਖਦੀ ਹੈ ਉਹ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਕਿੰਨਾ ਕੁ ਸਮਝਦੀ ਹੋਵੇਗੀ। ਸਿਰਫ ਵੋਟਾਂ ਵਟੋਰਨ ਦਾ ਇੱਕ ਤਰੀਕਾ ਅਪਣਾ ਰਹੀ ਹੈ। ਇਸ ਲਈ ਇਹਨਾਂ ਠੱਗਾਂ ਤੋਂ ਸੁਚੇਤ ਹੋਕੇ ਆਪਣੀ ਪਾਰਟੀ ਬਹੁਜਨ ਸਮਾਜ ਪਾਰਟੀ ਨੂੰ ਕਾਮਯਾਬ ਕਰੋ। ਜੋ ਤੁਹਾਡੇ ਹਿੱਤਾਂ ਦੀ ਰਾਖੀ ਕਰੇਗੀ। ਤੁਹਾਡੇ ਹਿੱਤ ਸੁਰੱਖਿਅਤ ਕਰਨ ਲਈ ਕਾਂਸ਼ੀ ਰਾਮ ਜੀ ਨੇ ਤੁਹਾਨੂੰ ਰਾਜਨੀਤਕ ਪਾਰਟੀ ਬਣਾਕੇ ਦਿੱਤੀ। ਆਪਣੇ ਅੈਂਮ.ਐਲ.ਏ/ਐਮ.ਪੀ. ਬਣਾਉ ਤਾਂ ਜੋ ਤੁਹਾਡੀਆਂ ਸਮੱਸਿਆਵਾਂ ਦਾ ਨਿਵਾਰਣ ਕਰ ਸਕਣ। ਇਸ ਕਾਂਗਰਸੀ ਟੋਲੇ ਤੋਂ ਸੁਚੇਤ ਰਹੋ। ਜੋ ਬਾਬਾ ਸਾਹਿਬ ਦਾ ਸਤਿਕਾਰ ਨਹੀਂ ਕਰਦਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



