HOME ਭਟਕਣ

ਭਟਕਣ

17
ਮਨਜੀਤ ਸਿੰਘ ਬੱਧਣ
(ਸਮਾਜ ਵੀਕਲੀ) 
ਭਟਕ ਰਿਹਾਂ ਵਿੰਗੇ, ਸਿੱਧੇ, ਕੱਚੇ ਕਦੇ ਪੱਕੇ ਰਾਹਾਂ ‘ਤੇ,
ਕੋਈ ਦੋਸ਼ ਨਾ ਰਾਹਾਂ ਦਾ, ਹਰ ਰਾਹ ਹੈ ਬੇਦੋਸ਼ ਜਿਹਾ।
ਬੇਜਾਨ ਰਾਹਾਂ ‘ਤੇ ਤੁਰ-ਤੁਰ, ਨੱਠ-ਨੱਠ, ਥੱਕ-ਥੱਕ.
ਮਿਰਗ ਕਸਤੂਰੀ ਵਾਂਗ ਹੋ ਰਿਹਾ ਹਾਂ ਮਦਹੋਸ਼ ਜਿਹਾ।
ਖਹਿਣਾ ਪਿਆ ਹੈ ਲੇਖਾਂ ਨਾਲ ਤੇ ਕਦੇ ਲੋਕਾਂ ਨਾਲ,
ਪਾ ਅੱਖਾਂ ਵਿੱਚ ਅੱਖਾਂ, ਡੋਲਣ ਨਾ ਦਿੱਤਾ ਜੋਸ਼ ਜਿਹਾ।
ਮੰਜ਼ਿਲ ਤੱਕ ਰੁਕਣ-ਝੁਕਣ ਨਾ ਦੇਵੀਂ ਅਰਜ਼ ਕਰਾਂ,
ਹਨੇਰੇ ਵਿੱਚ ਲੋਅ ਹੋਣ ਦਾ ਹੈ ਮੇਰੇ ‘ਤੇ ਦੋਸ਼ ਜਿਹਾ।
ਚਾਹੇ ਥੱਕ ਵੀ ਰਿਹਾ ਹਾਂ, ਭਟਕਣ ਇਹ ਛੱਡਣੀ ਨਾ,
ਡਰਾਉਣ ਝੱਖੜ, ਵਾ-ਵਰੋਲ਼ੇ, ਧੁੰਦ ਭੀ ਭਰ ਸਿਆਲੇ।
ਖਿੱਚ੍ਹਣ, ਡੱਕਣ, ਡੇਗਣ, ਹੱਸਣ, ਮੈਂ ਮਨ ਸਮਝਾਵਾਂ,
ਜੇ ਸੋਹਣੀ ਕੱਚੇ ‘ਤੇ, ਫਰਹਾਦ ਵੀ ਚੀਰਦਾ ਹਿਮਾਲੇ।
ਮਾਹਰ ਮਲਾਹ ਕਦੇ ਡਰਨ ਨਾ ਉੱਠਦੀਆਂ ਛੱਲਾਂ ਤੋਂ,
ਹਿੰਮਤ ਦੇ ਜੋ ਯਾਰ ਹੁੰਦੇ, ਟਲਣ ਨਾ ਟਾਲਿਆਂ ਟਾਲੇ।
ਕੀ ਹੈ ਖ਼ੁਸ਼ੀ ਮੰਜ਼ਿਲ-ਠਿਕਾਣੇ ਦੀ ਜੋ ਪਾਵੇ ਉਹ ਜਾਣੇ,
ਭੁੱਲ ਜਾਵੇ ਭਟਕਣ, ਵਿੱਸਰ ਜਾਵਣ ਪੈਰਾਂ ਦੇ ਛਾਲੇ।
ਮਨਜੀਤ ਸਿੰਘ ਬੱਧਣ 
9417635053
Previous article“ਜੋ ਇਕ ਕੁੜੀ ਸਭ ਕੁਝ ਕਰਦੀ ਹੈ…”
Next article,,,,,,,,,,,ਗੋਲੀ ,,,,,,,,,