HOME ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਅਤੇ ਇੰਡੀਅਨ ਰੇਲਵੇ ਇੰਪਲਾਈਜ ਫੈਡਰੇਸ਼ਨ ਵੱਲੋਂ ਅੱਜ ਦੀ...

ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਅਤੇ ਇੰਡੀਅਨ ਰੇਲਵੇ ਇੰਪਲਾਈਜ ਫੈਡਰੇਸ਼ਨ ਵੱਲੋਂ ਅੱਜ ਦੀ ਦੇਸ਼ ਵਿਆਪੀ ਹੜਤਾਲ ਨੂੰ ਪੂਰਾ ਸਮਰਥਨ, ਵਿਸ਼ਾਲ ਰੋਸ ਰੈਲੀ ਸੰਪੰਨ, ਅੱਜ ਵਰਕਸ਼ਾਪ ਗੇਟ ‘ਤੇ ਹੋਵੇਗਾ ਪ੍ਰਦਰਸ਼ਨ

ਕਪੂਰਥਲਾ,  (ਸਮਾਜ ਵੀਕਲੀ)   (ਕੌੜਾ )– ਰੇਲਵੇ ਕੋਚ ਫੈਕਟਰੀ (ਆਰ.ਸੀ.ਐਫ.) ਐਂਪਲਾਈਜ਼ ਯੂਨੀਅਨ ਅਤੇ ਇੰਡੀਅਨ ਰੇਲਵੇ ਐਂਪਲਾਈਜ਼ ਫੈਡਰੇਸ਼ਨ, ਕੇਂਦਰੀ ਟਰੇਡ ਯੂਨੀਅਨਾਂ ਵੱਲੋਂ 9 ਜੁਲਾਈ, 2025 ਨੂੰ ਬੁਲਾਈ ਗਈ ਦੇਸ਼ ਵਿਆਪੀ ਹੜਤਾਲ ਨੂੰ ਆਪਣਾ ਪੂਰਾ ਅਤੇ ਜ਼ੋਰਦਾਰ ਸਮਰਥਨ ਦਿੰਦੇ ਹਨ। ਇਹ ਹੜਤਾਲ ਪੁਰਾਣੀ ਪੈਨਸ਼ਨ ਯੋਜਨਾ ਦੀ ਬਹਾਲੀ, ਸਰਕਾਰ ਦੁਆਰਾ ਥੋਪੇ ਗਏ ਚਾਰ ਕਿਰਤ ਕਾਨੂੰਨਾਂ, ਠੇਕਾ ਪ੍ਰਣਾਲੀ ਦੇ ਵਧਦੇ ਚਲਨ ਅਤੇ ਭਾਰਤੀ ਰੇਲਵੇ ਸਮੇਤ ਹੋਰ ਜਨਤਕ ਅਦਾਰਿਆਂ ਦੇ ਨਿੱਜੀਕਰਨ ਦੇ ਵਿਰੋਧ ਵਿੱਚ ਕੀਤੀ ਜਾ ਰਹੀ ਹੈ। ਇਸੇ ਲੜੀ ਵਿੱਚ, ਅੱਜ 8 ਜੁਲਾਈ, 2025 ਨੂੰ ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਦੁਆਰਾ ਆਰ.ਸੀ.ਐਫ. ਵਰਕਰ ਕਲੱਬ ਤੋਂ ਕਲੋਨੀ ਤੱਕ ਇੱਕ ਵਿਸ਼ਾਲ ਰੋਸ ਰੈਲੀ ਕੱਢੀ ਗਈ, ਜਿਸ ਵਿੱਚ ਹਜ਼ਾਰਾਂ ਕਰਮਚਾਰੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਅਤੇ ਭਾਰਤ ਸਰਕਾਰ ਦੀਆਂ ਸਾਮਰਾਜ-ਪੱਖੀ ਅਤੇ ਕਰਮਚਾਰੀ ਵਿਰੋਧੀ ਨੀਤੀਆਂ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਰੋਸ ਰੈਲੀ ਦਾ ਉਦੇਸ਼ ਕਰਮਚਾਰੀਆਂ ਨੂੰ ਲਾਮਬੰਦ ਕਰਨਾ ਅਤੇ ਕੱਲ੍ਹ 9 ਜੁਲਾਈ ਦੀ ਹੜਤਾਲ ਪ੍ਰਤੀ ਜਾਗਰੂਕਤਾ ਵਧਾਉਣਾ ਸੀ। ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਅਤੇ ਇੰਡੀਅਨ ਰੇਲਵੇ ਐਂਪਲਾਈਜ਼ ਫੈਡਰੇਸ਼ਨ ਦੇ ਰਾਸ਼ਟਰੀ ਜਨਰਲ ਸਕੱਤਰ, ਸ੍ਰੀ ਸਰਬਜੀਤ ਸਿੰਘ ਨੇ ਇਸ ਮੌਕੇ ਕਿਹਾ ਕਿ ਸਰਕਾਰ ਇਹਨਾਂ ਨਵੇਂ ਕਿਰਤ ਕਾਨੂੰਨਾਂ ਨੂੰ ਲਾਗੂ ਕਰਕੇ ਕਰਮਚਾਰੀਆਂ ਨੂੰ ਉਹਨਾਂ ਦੇ ਅਧਿਕਾਰਾਂ ਲਈ ਆਵਾਜ਼ ਉਠਾਉਣ ਤੋਂ ਰੋਕਣ ਦੀ ਸਾਜ਼ਿਸ਼ ਰਚ ਰਹੀ ਹੈ, ਅਤੇ ਯੂਨੀਅਨ ਇਸ ਸਾਜ਼ਿਸ਼ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਵੇਗੀ। ਉਹਨਾਂ ਨੇ ਠੇਕਾ ਪ੍ਰਣਾਲੀ ਅਤੇ ਨਿੱਜੀਕਰਨ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਨੀਤੀਆਂ ਪੂਰੀ ਇੰਡੀਅਨ ਰੇਲਵੇ ਨੂੰ ਸਿਉਂਕ ਵਾਂਗ ਖੋਖਲਾ ਕਰ ਰਹੀਆਂ ਹਨ, ਜਿਸ ਲਈ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਸ੍ਰੀ ਸਿੰਘ ਨੇ ਪੁਰਾਣੀ ਪੈਨਸ਼ਨ ਬਹਾਲੀ ਦੇ ਮੁੱਦੇ ਨੂੰ ਕਰਮਚਾਰੀਆਂ ਦਾ ਇੱਕ ਅਹਿਮ ਮੁੱਦਾ ਦੱਸਿਆ, ਜਿਸ ਲਈ ਯੂਨੀਅਨ ਸੰਘਰਸ਼ ਕਰਦੀ ਆ ਰਹੀ ਹੈ ਅਤੇ ਇਸਨੂੰ ਲਾਗੂ ਕਰਵਾ ਕੇ ਰਹੇਗੀ, ਕਿਉਂਕਿ ਇਹ ਮੁੱਦਾ ਕਰਮਚਾਰੀਆਂ ਦੇ ਹਿੱਤਾਂ ਨਾਲ ਸਿੱਧਾ ਜੁੜਿਆ ਹੋਇਆ ਹੈ। ਆਰ.ਸੀ.ਐਫ. ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ, ਸ੍ਰੀ ਅਮਰੀਕ ਸਿੰਘ ਨੇ ਸਰਕਾਰ ਦੀਆਂ ਕਰਮਚਾਰੀ-ਵਿਰੋਧੀ ਨੀਤੀਆਂ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਕਰਮਚਾਰੀ ਵਿਰੋਧੀ ਨੀਤੀਆਂ ਨੂੰ ਕਰਮਚਾਰੀਆਂ ‘ਤੇ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਕਿ ਯੂਨੀਅਨ ਕਦੇ ਬਰਦਾਸ਼ਤ ਨਹੀਂ ਕਰੇਗੀ, ਕਿਉਂਕਿ ਯੂਨੀਅਨ ਹਮੇਸ਼ਾ ਕਰਮਚਾਰੀਆਂ ਦੇ ਹਿੱਤਾਂ ਵਿੱਚ ਖੜ੍ਹੀ ਰਹੀ ਹੈ ਅਤੇ ਖੜ੍ਹੀ ਰਹੇਗੀ।  09 ਜੁਲਾਈ, 2025 (ਬੁੱਧਵਾਰ) ਨੂੰ ਸਵੇਰੇ 7:30 ਵਜੇ, ਡਾ. ਭੀਮ ਰਾਓ ਅੰਬੇਡਕਰ ਚੌਕ (ਵਰਕਸ਼ਾਪ ਚੌਕ) ਵਿਖੇ ਇੱਕ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ ਜਾਵੇਗੀ, ਜਿਸ ਵਿੱਚ ਰੇਲ ਕੋਚ ਫੈਕਟਰੀ ਦੇ ਹਜ਼ਾਰਾਂ ਕਰਮਚਾਰੀ ਸ਼ਾਮਲ ਹੋਣਗੇ। ਇਹ ਰੋਸ ਪ੍ਰਦਰਸ਼ਨ ਭਾਰਤ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਦੇ ਖਿਲਾਫ ਹੋਵੇਗਾ ਅਤੇ ਕੇਂਦਰੀ ਟਰੇਡ ਯੂਨੀਅਨ ਦੀ ਹੜਤਾਲ ਦੇ ਸਮਰਥਨ ਵਿੱਚ ਕੀਤਾ ਜਾਵੇਗਾ, ਜਿਸ ਰਾਹੀਂ ਸਰਕਾਰ ਦੀਆਂ ਕਰਮਚਾਰੀ-ਵਿਰੋਧੀ ਨੀਤੀਆਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜਾਵੇਗੀ ਅਤੇ ਪੁਰਾਣੀ ਪੈਨਸ਼ਨ ਯੋਜਨਾ ਦੀ ਬਹਾਲੀ, ਕਿਰਤ ਕਾਨੂੰਨਾਂ ਦੇ ਵਿਰੋਧ ਅਤੇ ਠੇਕਾ ਪ੍ਰਣਾਲੀ ਤੇ ਨਿੱਜੀਕਰਨ ਵਿਰੁੱਧ ਨਾਅਰੇ ਲਗਾਏ ਜਾਣਗੇ। ਆਰ.ਸੀ.ਐਫ. ਐਂਪਲਾਈਜ਼ ਯੂਨੀਅਨ ਅਤੇ ਇੰਡੀਅਨ ਰੇਲਵੇ ਐਂਪਲਾਈਜ਼ ਫੈਡਰੇਸ਼ਨ ਸਾਰੇ ਕਰਮਚਾਰੀਆਂ ਨੂੰ ਇਹਨਾਂ ਵਿਰੋਧ ਪ੍ਰੋਗਰਾਮਾਂ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਅਤੇ 9 ਜੁਲਾਈ ਦੀ ਦੇਸ਼ ਵਿਆਪੀ ਹੜਤਾਲ ਨੂੰ ਸਫਲ ਬਣਾਉਣ ਦੀ ਅਪੀਲ ਕਰਦੇ ਹਨ, ਕਿਉਂਕਿ ਇਹ ਸੰਘਰਸ਼ ਕਰਮਚਾਰੀਆਂ ਦੇ ਭਵਿੱਖ ਅਤੇ ਅਧਿਕਾਰਾਂ ਦੀ ਰਾਖੀ ਲਈ ਬਹੁਤ ਮਹੱਤਵਪੂਰਨ ਹੈ। ਅੱਜ ਦੀ ਇਸ ਰੋਸ ਰੈਲੀ ਨੂੰ ਸਫਲ ਬਣਾਉਣ ਲਈ ਆਲ ਇੰਡੀਆ ਓ.ਬੀ.ਸੀ. ਰੇਲਵੇ ਐਂਪਲਾਈਜ਼ ਐਸੋਸੀਏਸ਼ਨ, ਆਲ ਇੰਡੀਆ ਐਸ.ਸੀ./ਐਸ.ਟੀ. ਰੇਲਵੇ ਐਂਪਲਾਈਜ਼ ਐਸੋਸੀਏਸ਼ਨ ਆਦਿ ਸਮੇਤ ਯੂਨੀਅਨ ਦੇ ਸਰਪ੍ਰਸਤ ਸਰਦਾਰ ਪਰਮਜੀਤ ਸਿੰਘ ਖਾਲਸਾ, ਖਜ਼ਾਨਚੀ ਹਰਵਿੰਦਰ ਪਾਲ, ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਬਾਜਵਾ, ਵਧੀਕ ਜਨਰਲ ਸਕੱਤਰ ਅਮਰੀਕ ਸਿੰਘ ਗਿੱਲ, ਜਸਪਾਲ ਸਿੰਘ ਸ਼ੇਖੋਂ, ਅਰਵਿੰਦ ਕੁਮਾਰ ਸ਼ਾਹ, ਤ੍ਰਿਲੋਚਨ ਸਿੰਘ, ਤਲਵਿੰਦਰ ਸਿੰਘ, ਅਵਤਾਰ ਸਿੰਘ, ਬੱਚੀਤਰ ਸਿੰਘ, ਨਰਿੰਦਰ ਕੁਮਾਰ, ਪ੍ਰਦੀਪ ਸਿੰਘ, ਹਰਪ੍ਰੀਤ ਸਿੰਘ, ਸੰਜੇ ਕੁਮਾਰ, ਰਮਨਦੀਪ ਸਿੰਘ, ਸੰਜੀਵ ਕੁਮਾਰ, ਵਿਨੋਦ ਕੁਮਾਰ, ਅਸ਼ਵਨੀ ਕੁਮਾਰ, ਲੱਕੀ ਭਾਟੀਆ, ਅਨਿਲ ਕੁਮਾਰ, ਜਗਜੀਤ ਸਿੰਘ, ਭਾਨ ਸਿੰਘ, ਗੁਰਵਿੰਦਰ ਸਿੰਘ, ਸਾਕਸ਼ੇਤ ਕੁਮਾਰ ਯਾਦਵ ਆਦਿ ਸਮੇਤ ਸੈਂਕੜੇ ਕਰਮਚਾਰੀ ਸ਼ਾਮਲ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਧਾਰਮਿਕ ਪ੍ਰੀਖਿਆ ‘ਚ ਮੱਲਾਂ ਮਾਰਨ ਵਾਲੇ ਵਿਦਿਆਰਥੀ ਸਨਮਾਨਿਤ 
Next articleਪੰਜਾਬ ਸਰਕਾਰ ਯੂਧ ਨਸ਼ਿਆ ਵਿਰੁੱਧ ਮੁਹਿੰਮ ਸ਼ੁਰੂ ਕੀਤੀ