HOME ਪੰਜਾਬ ਸਰਕਾਰ ਯੂਧ ਨਸ਼ਿਆ ਵਿਰੁੱਧ ਮੁਹਿੰਮ ਸ਼ੁਰੂ ਕੀਤੀ

ਪੰਜਾਬ ਸਰਕਾਰ ਯੂਧ ਨਸ਼ਿਆ ਵਿਰੁੱਧ ਮੁਹਿੰਮ ਸ਼ੁਰੂ ਕੀਤੀ

4
  (ਸਮਾਜ ਵੀਕਲੀ)  ਬੇਸ਼ੱਕ ਪੰਜਾਬ ਸਰਕਾਰ ਯੂਧ ਨਸ਼ਿਆ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਇਹਦੇ ਵਿੱਚ ਇੰਨੀ ਸਫਲਤਾ ਨਹੀਂ ਮਿਲੀ ਕਿ ਜਿੰਨੀ ਮਿਲਣੀ ਚਾਹੀਦੀ ਸੀ। ਅੱਜ ਵੀ ਪੰਜਾਬ ਵਿੱਚ ਹਰ ਰੋਜ਼ ਹੋਰੋਇਨ ਚਿੱਟਾ ਭੁੱਖੀ ਅਤੇ ਹੋਰ ਮੈਡੀਕਲ ਨਸ਼ੇ ਫੜੇ ਜਾ ਰਹੇ ਹਨ।ਕੇਂਦਰ ਸਰਕਾਰ ਨੇ ਪਿਛਲੇ ਸਾਲ ਸੁਪਰੀਮ ਕੋਰਟ ਨੂੰ ਦੱਸਿਆ ਸੀ, ਕਿ ਦੇਸ਼ ਵਿੱਚ 10 ਚੋਂ 17 ਸਾਲ ਵਰਗ ਦੇ ਇਕ ਲੱਖ 58 ਬੱਚੇ ਨਸ਼ੀਲੇ ਪਦਾਰਥਾਂ ਦੇ ਆਦੀ ਹੋ ਚੁੱਕੇ ਹਨ। ਸ਼ਰਾਬ ਭਾਰਤੀਆਂ ਦੁਆਰਾ ਵਰਤਿਆ ਜਾਣਾ ਜਾਣ ਵਾਲਾ ਪ੍ਰਮੁੱਖ ਨਸ਼ਾ ਹੈ। ਉਸ ਤੋਂ ਬਾਅਦ ਹਰੀਸ਼,  ਤੰਬਾਕੂ, ਹੈਰੋਇਨ, ਭੰਗ ,ਚਿੱਟਾ ਅਤੇ ਹੋਰ ਸਿੰਥੈਟਿਕ ਨਸ਼ੇ ਹਨ। ਇਸ ਵਿੱਚ ਨਸ਼ੀਲੀਆਂ ਗੋਲੀਆਂ, ਨਸ਼ੀਲੇ ਟੀਕੇ ,ਨਸ਼ੀਲੇ ਕੈਪਸੂਲ ਵੀ ਆਉਂਦੇ ਹਨ । ਖੰਘ ਵਾਲੀਆਂ ਪੀਣ ਵਾਲੀਆਂ ਦਵਾਈਆਂ ਵੀ ਆਉਂਦੀਆਂ ਹਨ ।ਨੌਜਵਾਨ ਕਿਰਲੀ ਮਾਰ ਕੇ, ਡੱਡੂ ਮਾਰ ਕੇ ਉਹਨਾਂ ਨੂੰ ਵੀ ਨਸ਼ੇ ਦੀ ਲਈ ਵਰਤਦੇ ਹਨ। ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਰਾਜ ਸਰਕਾਰਾਂ ਨੂੰ ਯਤਨ ਕਰਨ ਦੀ ਲੋੜ ਹੈ। 40 ਦੇਸ਼ਾਂ ਵਿੱਚ ਸ਼ਰਾਬ ਦੇ ਸੇਵਨ ਸੰਬੰਧੀ ਕੀਤੇ ਗਏ ਸਰਵੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੇ 20 ਸਾਲਾਂ ਦੌਰਾਨ ਭਾਰਤ ਦੇਸ਼ ਵਿੱਚ ਸ਼ਰਾਬ ਦੀ ਵਰਤੋਂ 60% ਵਾਧਾ ਹੋਇਆ ਹੈ ।ਇਸ ਵਿੱਚ ਨੌਜਵਾਨ ਵਰਗ ਦੀ ਗਿਣਤੀ ਜਿਆਦਾ ਹੈ ।ਨੈਸ਼ਨਲ ਕ੍ਰਾਈਮ ਬਿਊਰੋ ਅਨੁਸਾਰ ਭਾਰਤ ਵਿੱਚ ਹਰ ਸਾਲ 6000 ਲੋਕ ਨਸ਼ੀਲੇ ਪਦਾਰਥ ਦੀ ਪੂਰਤੀ ਨਾ ਹੋਣ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ । ਇੰਡੀਅਨ ਮੈਡੀਕਲ ਕੌਂਸਲ ਰਿਸਰਚ ਵੱਲੋਂ ਕਰਵਾਏ ਸਰਵੇਖਣ ਅਨੁਸਾਰ ਦੇਸ਼ ਦੇ ਕਈ ਜਿਲ੍ਹਿਆਂ ਵਿੱਚ ਨਸ਼ੇ ਦੀ ਪੂਰਤੀ ਲਈ ਹਰ ਰੋਜ਼ ਤਿੰਨ ਤੋਂ 400 ਰੁਪਏ ਖਰਚ ਕੀਤੇ ਜਾਂਦੇ ਹਨ ।ਹਰ ਸਾਲ ਕਈ ਤਰ੍ਹਾਂ ਦੇ ਨਸ਼ਿਆਂ ਦੀ ਖ਼ਪਤ ਵੱਧ ਰਹੀ ਹੈ ।ਪੰਜਾਬ ਵਿੱਚ ਤਕਰੀਬਨ ਹਰ ਮਹੀਨੇ 120 ਦੇ ਲੱਗਭਗ ਮੁੰਡੇ ਆਪਣੇ ਜੀਵਨ ਤੋਂ ਹੱਥ ਧੋ ਲੈਂਦੇ ਹਨ। ਹੁਣ ਨਸ਼ੇ ਕਰਨ ਲਈ ਕੁੜੀਆਂ ਵੀ ਘੱਟ ਨਹੀਂ ਰਹੀਆਂ। ਨਸ਼ਿਆਂ ਵਾਲੇ ਆਮ ਤੌਰ ਤੇ ਚੋਰੀ, ਕਤਲ ,ਅਤੇ ਡਾਕਿਆਂ ਦੀ ਵਾਰਦਾਤ ਕਰਦੇ ਹਨ। ਰਾਹਗੀਰਾਂ ਨੂੰ ਲੁੱਟਦੇ ਹਨ। ਇਹਨਾਂ ਨਸ਼ਿਆਂ ਦੀ ਵਰਤੋਂ ਨਾਲ ਕਾਲਾ ਪੀਲੀਆ,  ਜ਼ਿਗਰ ਦਾ ਕੈਂਸਰ ,ਮੂੰਹ ਦਾ ਕੈਂਸਰ, ਫੇਫੜਿਆਂ ਦਾ ਕੈਂਸਰ , ਅਤੇ ਏਡਜ਼ ਆਦਿ ਹੋ ਜਾਂਦੇ ਹਨ। ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਰਲ ਕੇ ਕੋਈ ਕਦਮ ਉਠਾਉਣਾ ਚਾਹੀਦਾ ਹੈ। ਅਜੋਕੇ ਨੌਜਵਾਨ ਹੀ  ਸਾਡੇ ਦੇਸ਼ ਦੇ ਭਵਿੱਖ ਦੇ ਲੀਡਰ ਹੁੰਦੇ ਹਨ। ਮਾਂ ਪਿਓ ਨੂੰ ਵੀ ਚਾਹੀਦਾ ਕਿ ਉਹ ਆਪਣੇ ਬੱਚਿਆਂ ਨੂੰ ਚੈੱਕ ਕਰਿਆ ਕਰਨ ਕਿ ਉਹ ਪੈਸੇ ਕਿੱਥੇ ਖਰਚਦੇ ਹਨ ਕਿਤੇ ਨਸ਼ੇ ਦੀ ਦਲਦਲ ਵਿੱਚ ਤਾਂ ਨਹੀਂ ਧਸ ਗਏ?
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
6284145349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਅਤੇ ਇੰਡੀਅਨ ਰੇਲਵੇ ਇੰਪਲਾਈਜ ਫੈਡਰੇਸ਼ਨ ਵੱਲੋਂ ਅੱਜ ਦੀ ਦੇਸ਼ ਵਿਆਪੀ ਹੜਤਾਲ ਨੂੰ ਪੂਰਾ ਸਮਰਥਨ, ਵਿਸ਼ਾਲ ਰੋਸ ਰੈਲੀ ਸੰਪੰਨ, ਅੱਜ ਵਰਕਸ਼ਾਪ ਗੇਟ ‘ਤੇ ਹੋਵੇਗਾ ਪ੍ਰਦਰਸ਼ਨ
Next articleਬਾਲ ਕਵਿਤ