
ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਅਧਿਆਪਕਾਂ ਦੇ ਹੱਕਾਂ ਲਈ ਲੜਨ ਵਾਲੀ ਪੰਜਾਬ ਦੀ ਸਭ ਤੋਂ ਵੱਡੀ ਅਧਿਆਪਕ ਜਥੇਬੰਦੀ ਗੌਰਮਿੰਟ ਟੀਚਰਜ ਯੂਨੀਅਨ ਕਪੂਰਥਲਾ ਕਾਫਲੇ ਵਿੱਚ ਵੱਡਾ ਵਾਧਾ ਹੋਇਆ। ਜਦੋਂ ਨਵੇਂ ਭਰਤੀ ਹੋਏ ਅਧਿਆਪਕਾਂ ਨੇ ਜਥੇਬੰਦੀ ਦਾ ਡੱਟ ਕਿ ਸਾਥ ਦੇਣ ਦਾ ਐਲਾਨ ਕੀਤਾ ਜਿਲਾ ਪ੍ਰਧਾਨ ਸੁਖਚੈਨ ਸਿੰਘ ਦੀ ਅਗਵਾਈ ਹੇਠ ਹੋਏ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਸ਼ਾਮਿਲ ਅਧਿਆਪਕਾਂ ਨੇ ਕਿਹਾ ਕਿ ਗੌਰਮਿੰਟ ਟੀਚਰ ਯੂਨੀਅਨ ਨੇ ਹਮੇਸ਼ਾ ਹੀ ਅਧਿਆਪਕਾਂ ਦੇ ਹੱਕਾਂ ਦੀ ਲੜਾਈ ਲੜੀ ਹੈ। ਇਸ ਮੌਕੇ ਜ਼ਿਲਾ ਪ੍ਰਧਾਨ ਸੁਖਚੈਨ ਸਿੰਘ ਬੱਧਣ ਨੇ ਜਥੇਬੰਦੀ ਵਿੱਚ ਸ਼ਾਮਿਲ ਹੋਣ ਅਧਿਆਪਕਾਂ ਦਾ ਸਵਾਗਤ ਕਰਦੇ ਹਾਂ ਕਿਹਾ ਕਿ ਗੌਰਮਿੰਟ ਟੀਚਰਜ ਯੂਨੀਅਨ ਪੰਜਾਬ ਦੀ ਇੱਕ ਇੱਕੋ ਇੱਕ ਅਜਿਹੀ ਜਥੇਬੰਦੀ ਹੈ। ਜਿਸ ਨੇ ਅਧਿਆਪਕਾਂ ਦੇ ਹੱਕਾਂ ਲਈ ਡੱਟ ਕੇ ਪਹਿਰਾ ਦਿੱਤਾ ਹੈ। ਜਦੋਂ ਵੀ ਅਧਿਆਪਕਾਂ ਦੇ ਹੱਕਾਂ ਦੀ ਗੱਲ ਹੋਈ ਤਾਂ ਜਥੇਬੰਦੀ ਨੇ ਮੋਹਰੀ ਰੋਲ ਅਦਾ ਕੀਤਾ। ਉਹਨਾਂ ਨੇ ਕਿਹਾ ਕਿ ਪੰਜਾਬ ਸੁਬੋਰਡੀਨੇਟ ਸਰਵਿਸ ਫੈਡਰੇਸ਼ਨ ਜਿਸ ਵਿੱਚ 70 ਹਜਾਰ ਤੋਂ ਉੱਪਰ ਮੁਲਾਜ਼ਮ ਸ਼ਾਮਿਲ ਹਨ। ਜਿਸ ਤਹਿਤ ਮੁਲਾਜ਼ਮਾਂ ਦੇ ਹੱਕਾਂ ਨੂੰ ਮੁੱਖ ਰੱਖਦਿਆ ਵੱਡੇ ਇਕੱਠ ਦੇ ਰੂਪ ਗੋਰਮਿੰਟ ਟੀਚਰਜ ਯੂਨੀਅਨ ਅਹਿਮ ਰੋਲ ਅਦਾ ਕਰ ਰਹੀ ਹੈ। ਇਸ ਮੌਕੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਬੂਲਪੁਰ ਅਤੇ ਬਲਾਕ ਕਪੂਰਥਲਾ ਦੇ ਪ੍ਰਧਾਨ ਜਗਜੀਤ ਸਿੰਘ ਰਾਜੂ ਬੂਲਪੁਰ ਨੇ ਕਿਹਾ ਕਿ ਜਥੇਬੰਦੀ ਲਗਾਤਾਰ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਣੇ ਹੱਕਾਂ ਲਈ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਟੱਕਰ ਦੇਵੇਗੀ। ਇਸ ਮੌਕੇ ਨਵ ਨਿਯੁਕਤ ਅਧਿਆਪਕ ਚੰਦਨ ਮਾਨ, ਮਨਜੀਤ ਸਿੰਘ,ਮੋਨਿਕਾ,ਮਨਪ੍ਰੀਤ ਕੌਰ,ਕਮਲਜੀਤ ਕੌਰ, ਰਾਧੇ ਸ਼ਰਮਾ,ਅਜੇ ਕੁਮਾਰ, ਮਨਜੀਤ ਸਿੰਘ, ਪ੍ਰਮੋਦ ਕੁਮਾਰ, ਰੀਨਾ, ਮਨਦੀਪ ਕੌਰ,ਅਮਨਦੀਪ,ਆਦੇਸ਼ ਕੰਬੋਜ, ਗਗਨਦੀਪ ਕੌਰ ਸਮੇਤ ਨਵ ਨਿਯੁਕਤ ਅਧਿਆਪਕਾਂ ਨੂੰ ਜਥੇਬੰਦੀ ਨੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇਸ ਮੌਕੇ ਰਮੇਸ਼ ਕੰਬੋਜ ਲਾਧੂਕਾ ਮੰਡੀ, ਅਸ਼ਵਨੀ ਕੁਮਾਰ, ਕੁਲਦੀਪ ਕੰਬੋਜ ਲਾਧੂਕਾ , ਅਜੇ ਕੁਮਾਰ ਸ਼ਰਮਾ, ਰਾਜਜੀਵ ਪਠਾਣੀਆ, ਜਗਮੋਹਨ ਸਿੰਘ ਜਾਗਲਾਂ,ਸੁਖਨਿੰਦਰ ਸਿੰਘ, ਹਰਬੰਸ ਸਿੰਘ ਰਿਟਾਇਰਡ ਸੁਪਰਡੈਂਟ ਵਿਸੇਸ ਤੌਰ ਤੇ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


