ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਨਾਰੀ ਸਸ਼ਕਤੀਕਰਨ ਅਤੇ ਹਰੇਕ ਕਾਰਜ਼ ਵਿੱਚ ਮਹਿਲਾਂਵਾਂ ਦੀ ਵਡਮੁੱਲੀ ਭਾਗੀਦਾਰੀ ਵਿੱਚ ਇੱਕ ਹੋਰ ਪੁਲਾਂਘ ਪੁੱਟਦਿਆਂ ਪਿੰਡ ਮਜਾਰੀ ਵਿੱਚ ਪਲਾਂਟੇਸ਼ਨ ਡਰਾਈਵ ਦੇ ਚਲਦਿਆਂ ਮਾਤਾਵਾਂ/ਭੈਣਾ ਵੱਲੋਂ ਔਸ਼ਧੀ ਬੂਟੇ ਲਗਾਏ ਗਏ। ਕਾਬਿਲੇਗੌਰ ਹੈ ਕਿ ਹਰ ਸਾਲ ਨੌਜਵਾਨਾਂ ਵੱਲੋਂ ਪਲਾਂਟੇਸ਼ਨ ਡਰਾਈਵ ਚਲਾਈ ਜਾਂਦੀ ਹੈ ਅਤੇ ਹੁਣ ਮਾਤਾਵਾਂ/ਭੈਣਾ ਦੇ ਸਹਿਯੋਗ ਨਾਲ ਪਿੰਡ ਨੂੰ ਹਰਿਆ ਭਰਿਆ ਰੱਖਣ ਨੂੰ ਹੋਰ ਹੁਲਾਰਾ ਮਿਲੇਗਾ। ਕੀਰਤਨ ਮੰਡਲੀ ਦੇ ਵੱਖ-ਵੱਖ ਅਹੁੱਦਿਆਂ ‘ਤੇ ਬਿਰਾਜਮਾਨ, ਔਰਤਾਂ ਨੇਂ ਸਾਂਝੇ ਤੌਰ ‘ਤੇ ਕਿਹਾ ਕਿ ਜਿਨ੍ਹਾਂ ਦੇਸ਼ਾਂ ਵਿੱਚ ਰੇਗਿਸਤਾਨੀ ਜ਼ਮੀਨਾਂ ‘ਤੇ ਰੁੱਖ ਲਗਾਉਣੇ ਅਸੰਭਵ ਸਨ, ਉੱਥੇ ਵੀ ਲੋਕਾਂ ਨੇ ਰੁੱਖ ਲਗਾ ਕੇ ਤਾਪਮਾਨ ਨੂੰ ਘੱਟ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਵੀ ਸਾਰਿਆਂ ਨੂੰ ਵਧ ਤੋਂ ਵਧ ਰੁੱਖ ਲਗਾ ਕੇ ਆਪਣੇ ਇਲਾਕੇ ਦਾ ਤਾਪਮਾਨ ਘਟਾਉਣਾ ਚਾਹਿਦਾ ਹੈ। ਉਨ੍ਹਾਂ ਕਿਹਾ ਕਿ ਦਰੱਖਤ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨੀ ਵੀ ਯਕੀਨੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਡੀਸਨਲ ਬੂਟਿਆਂ ਦਾ ਔਸ਼ਧੀ ਅਤੇ ਆਯੁਰਵੈਦਿਕ ਖੇਤਰ ਵਿੱਚ ਅਹਿਮ ਸਥਾਨ ਹੈ। ਰੁੱਖ ਅਤੇ ਪੌਦੇ ਜਿਥੇ ਮਨੁੱਖ ਨੂੰ ਸ਼ੁੱਧ ਹਵਾ, ਭੋਜਨ ਅਤੇ ਛਾਂ ਪ੍ਰਦਾਨ ਕਰਦੇ ਹਨ, ਉਥੇ ਹੀ ਇਹ ਪੰਛੀਆਂ ਨੂੰ ਵੀ ਭੋਜਨ, ਆਸਰਾ ਅਤੇ ਛਾਂ ਪ੍ਰਦਾਨ ਕਰਦੇ ਹਨ। ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਹਰ ਯਾਦਗਾਰੀ ਦਿਹਾੜੇ ‘ਤੇ ਰੁੱਖ ਲਗਾਈਏ ਅਤੇ ਇਨ੍ਹਾਂ ਦੀ ਸਾਂਭ-ਸੰਭਾਲ ਕਰੀਏ। ਇਸ ਮੌਕੇ ਸੀਮਾ ਰਾਣਾ (ਸਰਪੰਚ), ਮਧੂ ਬਾਲਾ ਤੇ ਸੀਮਾ ਰਾਣੀ ਮੈਂਬਰ ਪੰਚਾਇਤ, ਆਸ਼ਾ ਰਾਣੀ, ਅਨੀਤਾ ਰਾਣੀ, ਸੀਮਾ ਕੁਮਾਰੀ, ਰਚਨਾ ਦੇਵੀ, ਸੁਨੀਤਾ ਰਾਣੀ, ਕਿਰਨਾ ਦੇਵੀ, ਸ਼ਰਲਾ (ਗੁੱਡੀ), ਗੁਲਸ਼ਨ ਦੇਵੀ, ਰਿੰਕੂ ਦੇਵੀ, ਸੀਮਾ ਰਾਣੀ, ਤਨੂੰ, ਕੋਮਲ, ਬੰਦੂ ਤੇ ਵਾਤਾਵਰਣ ਪ੍ਰੇਮੀ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



