HOME ਸਫ਼ੇਦ ਦੁਪੱਟਾ

ਸਫ਼ੇਦ ਦੁਪੱਟਾ

ਡਾ.ਰਾਜਵੀਰ ਕੌਰ ਧਾਲੀਵਾਲ

  (ਸਮਾਜ ਵੀਕਲੀ)  ਸਫ਼ੇਦ ਦੁਪੱਟਾ ਉਹਨੇ ਵਿਹੜੇ ਵਿਚ ਬੰਨ੍ਹੀ ਹੋਈ ਤਾਰ ਤੋ ਆਪਣਾ ਦੁਪੱਟਾ ਲਾਹ ਲਿਆ ਤੇ ਬਾਕੀ ਕੱਪੜੇ ਉਸੇ ਤਾਰ ਤੇ ਸੁੱਕਦੇ ਰਹੇ ਉਹਨੇ ਬਰਾਂਡੇ ਵਿਚ ਜਾ ਬਾਹਰਲੇ ਗੇਟ ਵਲ ਵੇਖਿਆ ਜੋ ਬੰਦ ਸੀ ਫੇਰ ਛੋਟੇ ਗੇਟ ਵਲ ਵੇਖਿਆ ਓਹ ਵੀ ਬੰਦ ਸੀ ਫੇਰ ਉਹਨੂੰ ਅਚਾਨਕ ਮਹਿਸੂਸ ਹੋਇਆ ਕੇ ਉਹਨੇ ਇਹ ਦੁਪੱਟਾ ਕਿਉਂ ਲਾਹ ਲਿਆ। ਉਹਨੂੰ ਹੁਣ ਅਚਾਨਕ ਚੇਤੇ ਆਇਆ ਕਿ ਚਿੱਟੇ ਦੁਪੱਟੇ ਦਾ ਕਿਹੜਾ ਧੁੱਪ ਚ ਰੰਗ ਫਿੱਕਾ ਪੈ ਜਾਣਾ ਸੀ। ਉਸ ਨੇ ਮਹਿਸੂਸ ਕੀਤਾ ਕਿ ਸੱਸ ਦੀ ਅੱਖ ਪਹਿਲਾਂ ਨਾਲੋਂ ਵੱਧ ਕੌੜ ਹੋ ਗਈ ਸੀ ਤੇ ਸੁਹਰੇ ਦਾ ਚਿਹਰਾ ਪਹਿਲਾ ਨਾਲੋਂ ਵੱਧ ਪੀਲਾ ਪੈ ਗਿਆ ਸੀ। ਉਹਦਾ ਪੰਜ ਕੁ ਸਾਲਾਂ ਨੂੰ ਪਾਰ ਕਰ ਚੁਕਾ ਮੁੰਡਾ ਪਹਿਲਾ ਵਾਂਗ ਹੀ ਫੋਨ ਤੇ ਗੇਮ ਖੇਡ ਰਿਹਾ ਸੀ। ਉਹ ਸੋਚ ਰਹੀ ਸੀ ਕਿ ਇਹ ਜੂਨ ਤਾਂ ਉਹ ਪਿਛਲੇ ਕਈ ਸਾਲਾਂ ਤੋ ਹੰਢਾ ਰਹੀ ਸੀ। ਬਸ ਉਹਦੀ ਚੁੰਨੀ ਦਾ ਰੰਗ ਹੀ ਪਿਛਲੇ ਮਹੀਨੇ (ਸਫੇਦ) ਹੋ ਗਿਆ ਸੀ ਤੇ ਉਹਦੇ ਸਿਰ ਤੋਂ ਕੋਈ ਨਾਂ ਸਦਾ ਲਈ ਮਿਟ ਗਿਆ ਸੀ।ਸ਼ਰੀਕ ਕੰਧਾਂ ਉੱਪਰ ਦੀ ਗਿਰਝਾਂ ਵਾਂਗ ਵਿੜਕਾਂ ਲੈਂਦੇ। ਉਹਦੇ ਕੁਝ ਰਿਸ਼ਤੇਦਾਰ ਹੁਣ ਉਹਦੇ ਵਲ ਤਰਸ ਨਾਲ ਵੇਖਦੇ ਤੇ ਕੁਝ ਝਾਕਦੇ।

ਡਾ.ਰਾਜਵੀਰ ਕੌਰ ਧਾਲੀਵਾਲ, ਪੰਜਾਬੀ ਮਿਸਟ੍ਰੈਸ, ਸਰਕਾਰੀ ਮਿਡਲ ਸਕੂਲ ਲਲੋਡਾ ਪਟਿਆਲਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*ਭੋਲਾ ਸਿੰਘ ਸੰਘੇੜਾ ਦੇ ਰਿਕਾਰਡ ਗੀਤ ਦਾ ਹੋਇਆ ਲੋਕ ਅਰਪਣ*
Next articleਨਾਰੀ ਸਸ਼ਕਤੀਕਰਨ ‘ਤੇ ਮਹਿਲਾਵਾਂ ਦੀ ਵਡਮੁੱਲੀ ਭਾਗੀਦਾਰੀ ਨਾਲ ਮਜਾਰੀ ‘ਚ ਔਸ਼ਧੀ ਬੂਟੇ ਲਗਾਏ