HOME ਗ਼ਜ਼ਲ

ਗ਼ਜ਼ਲ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ) 
ਮੂਲ ਚੰਦ ਸਰਮਾਂ
ਵਜ਼ਨ:ਮਫ਼ਊਲ ਫ਼ਾਇਲਾਤੁਨ ਦੋ ਵਾਰ
1.
ਧੀ ਹੈਂ ਪੰਜਾਬ ਦੀ ਤੂੰ ,ਤੇਰਾ ਜਵਾਬ ਹੈ ਨਈਂ।
ਉੱਡੇ ਜੋ ਉੱਚਾ ਤੈਥੋਂ,ਕੋਈ ਉਕਾਬ ਹੈ ਨਈਂ ।
2.
ਫੁੱਲਾਂ ਦੀ ਘਾਟ ਭਾਵੇਂ ਕੋਈ ਨਹੀਂ ਹੈ ਬਾਗੀਂ,
ਤੇਰੀ ਜੋ ਰੀਸ ਕਰਦਾ, ਉੱਗਿਆ ਗੁਲਾਬ ਹੈ ਨਈਂ।
3.
ਬਣਿਆਂ ਗ਼ੁਲਾਮ ਲੱਗਦੈਂ ਐੱਪਲ ਦੇ ਫ਼ੋਨ ਦਾ ਤੂੰ,
ਹੱਥਾਂ ‘ਚ ਤੇਰੇ ਪਹਿਲਾਂ ਵਾਂਗੂੰ ਕਿਤਾਬ ਹੈ ਨਈਂ।
4.
ਟਿੱਕੀ, ਸਮੋਸੇ,ਬਰਗਰ,ਖਾਵੇਂ ਸਵਾਦ  ਲਾ ਕੇ,
ਮੁੱਖੜੇ ‘ਤੇ ਤਾਂ ਹੀ ਤੇਰੇ ਪਹਿਲਾ ਸ਼ਬਾਬ ਹੈ ਨਈਂ।
5.
ਆਦਤ ਵਿਗਾੜ ਹਰ ਇੱਕ,ਕਾਹਤੋਂ ਬੁਰਾ ਤੂੰ ਹੋਇਐਂ?
ਕਿੰਨੇ ਹੁਨਰ ਨੇ ਤੇਰੇ,ਕੋਈ ਹਿਸਾਬ ਹੈ ਨਈਂ।
6.
ਹੋਵੇਗੀ ਕੌਮ ਪੈਦਾ, ਕਿੱਦਾਂ ਬਹਾਦਰਾਂ ਦੀ,
ਤੇਰੇ ਹੀ ਮੁੱਖ ਦੇ ਉੱਤੇ,ਜਦ ਆਫ਼ਤਾਬ ਹੈ ਨਈਂ।
7.
ਮੈਅ ਖਾਨਿਆਂ ‘ਚ ਜਾਵਾਂ, ਪੁੱਛਦਾ ਹਾਂ ਸਾਕੀਆਂ ਨੂੰ,
ਇੱਕੋ ਜਵਾਬ ਮਿਲਦੈ, ਇੱਥੇ ਸ਼ਰਾਬ ਹੈ ਨਈਂ।
8.
ਜਾਵੀਂ ਨਾ ‘ਰੰਚਣਾਂ’ ਪਿੰਡ,’ਸਰਮੇਂ ਦੇ ਕੋਲ ਸ਼ਾਮੀਂ,
ਪਾਣੀ ਮਿਲੇਗਾ ਠੰਢਾ,ਐਪਰ ਸ਼ਰਾਬ ਹੈ ਨਈਂ।
Previous articleਗੀਤਾਂ ਦਾ ਵਣਜਾਰਾ ,ਮੂਲ ਚੰਦ ਰੰਚਣਾ ਵਾਲਾ 
Next articleਚੀਖ਼ (ਕਹਾਣੀ)