(ਸਮਾਜ ਵੀਕਲੀ)
ਵਿਦਿਆਰਥੀ
—————
ਅਸੀਂ ਹੈ ਅੱਜ ਸਕੂਲੇ ਜਾਣਾ ਖ਼ੁਸ਼ ਹੋ ਕੇ ।
ਮਿਲੂ ਹਾਣ ਨੂੰ ਹਾਣ ਪੁਰਾਣਾ ਖ਼ੁਸ਼ ਹੋ ਕੇ।
ਕੁੱਝ ਘੰਟੇ ਮਾਵਾਂ ਨੂੰ ਸੁਖ ਦਾ ਸਾਹ ਆਊ;
ਮੰਨਣਾ ਪਊ ਗੁਰੂ ਦਾ ਭਾਣਾ ਖ਼ੁਸ਼ ਹੋ ਕੇ ।
ਢੋਲ ਪ੍ਰਦੇਸੀ ਨੂੰ
—————–
ਓਦਣ ਵੀ ਕਣੀਆਂ ਆਈਆਂ ਸੀ ,
ਜਿੱਦਣ ਹਾੜ ਸੀ ਚੜ੍ਹਿਆ ।
ਅੱਜ ਓਸ ਤਰ੍ਹਾਂ ਹੀ ਇੰਦਰ ਦੇਵਤਾ ,
ਆ ਵਿੱਚ ਜੁਲਾਈ ਵੜਿਆ ।
ਅਜੇ ਸਾਉਂਣ ਮਹੀਨਾ ਆਉਂਣਾ ਏਂ ,
ਖੌਰੇ ਕੀ ਕੀ ਰੰਗ ਵਿਖਾਊ ;
ਤੂੰ ਵੀ ਸਾਉਂਣ ਤੋਂ ਪਹਿਲਾਂ ਪਹਿਲਾਂ ,
ਵਾਪਸ ਆ ਜਾਵੀਂ ਅੜਿਆ ।
ਅੱਜ ਕੌਮੀਂ ਡਾਕਟਰ ਦਿਵਸ ‘ਤੇ
———————————
ਕਦੇ ਡਾਕਟਰ ਦੂਜਾ ਰੱਬ ਸਨ
ਅੱਜ ਕੱਲ੍ਹ ਲੋਕੀਂ ਨੇ ਡਰਦੇ ।
ਭਾਰੇ ਫੀਸਾਂ ਟੈਸਟ ਦਵਾਈ ਦੇ
ਸਿਰ ‘ਤੇ ਪੱਥਰ ਨੇ ਧਰਦੇ ।
ਲੋਕੀ ਅਕਸਰ ਇੱਕ ਦੂਜੇ ਨਾਲ਼
ਏਹੀ ਗੱਲਾਂ ਕਰਦੇ ਨੇ ;
ਬਹੁਤੇ ਡਾਕਟਰ ਅਪਣੇ ਕਿੱਤੇ ਨਾਲ਼
ਇਨਸਾਫ਼ ਨਹੀਂ ਕਰਦੇ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037



