ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਡਾ ਗੁਰਿੰਦਰਜੀਤ ਸਿੰਘ ਸਿਵਲ ਸਰਜਨ ਜ਼ਿਲ੍ਹਾ ਸ ਭ ਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਜਸਵਿੰਦਰ ਸਿੰਘ ਐਸ ਐਮ ਓ ਸਿਵਲ ਹਸਪਤਾਲ ਬੰਗਾ ਜੀ ਦੀ ਰਹਿਨੁਮਾਈ ਹੇਠ ਮਮਤਾ ਦਿਵਸ ਮਨਾਇਆ ਗਿਆ। ਇਸ ਵਿੱਚ ਜਨਮ ਤੋਂ ਲੈਕੇ 16 ਸਾਲ ਦੀ ਉਮਰ ਤੱਕ ਦੇ ਬੱਚਿਆਂ ਦੇ ਟੀਕੇ ਲਗਾਏ ਗਏ। ਗਰਭਵਤੀ ਮਾਵਾਂ ਦਾ ਜੱਚਾ ਬੱਚਾ ਕਾਰਡ ਅਤੇ ਟੀਕਾਕਰਨ ਕੀਤਾ ਗਿਆ। ਉਹਨਾਂ ਨੂੰ ਆਇਰਨ ਫੋਲਿੰਗ ਐਸਿਡ ਅਤੇ ਕੈਲਸ਼ੀਅਮ ਦੀਆਂ ਗੋਲੀਆਂ ਫਰੀ ਦਿੱਤੀਆਂ ਗਈਆਂ। ਡਿਲਿਵਰੀ ਸਰਕਾਰੀ ਹਸਪਤਾਲ ਵਿੱਚ ਕਰਾਉਣ ਲਈ ਕਿਹਾ ਗਿਆ। ਇਸ ਵਿੱਚ ਮੈਡਮ ਮਨਜੀਤ ਕੌਰ ਮਲਟੀਪਰਪਜ ਹੈਲਥ ਸੁਪਰਵਾਈਜ਼ਰ ਫੀਮੇਲ, ਭੁਪਿੰਦਰ ਕੌਰ, ਦਲਜੀਤ ਕੌਰ ਮਲਟੀਪਰਪਜ ਹੈਲਥ ਵਰਕਰ ਫੀਮੇਲ, ਜਗਜੀਤ ਕੌਰ, ਸੀਮਾ, ਜਸਪ੍ਰੀਤ,ਪੂਜਾ, ਪਰਮਜੀਤ, ਸੁਨੀਤਾ, ਸੰਦੀਪ, ਗੁਰਬਖਸ਼ ਕੌਰ ਸ਼ਾਮਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



