HOME ਕੁਲਰੋਨਕ ਨੇ ਚੋਥਾ ਜਨਮਦਿਨ ਮਾਤਾ ਗੁਜਰੀ ਕੌਰ ਯਾਦਗਾਰੀ ਵਿਦਿਅਕ ਕੇਂਦਰ ਦੇ ਬੱਚਿਆਂ...

ਕੁਲਰੋਨਕ ਨੇ ਚੋਥਾ ਜਨਮਦਿਨ ਮਾਤਾ ਗੁਜਰੀ ਕੌਰ ਯਾਦਗਾਰੀ ਵਿਦਿਅਕ ਕੇਂਦਰ ਦੇ ਬੱਚਿਆਂ ਨਾਲ ਮਨਾਇਆ

7

 ਪੜ੍ਹਾਈ ਹੀ ਮਨੁੱਖ ਨੂੰ ਸਹੀ ਸੇਧ ਦੇ ਸਕਦੀ ਹੈ – ਚੰਡਿਹੋਕ   

ਬਰਨਾਲਾ    (ਸਮਾਜ ਵੀਕਲੀ)   (ਚੰਡਿਹੋਕ) ਬੀਤੇ ਦਿਨੀਂ ਸਥਾਨਕ ਦਾਣਾ ਮੰਡੀ ਵਿੱਚ ਲੇਖਕ ਪਾਠਕ ਸਾਹਿਤ ਸਭਾ ਰਜਿ ਬਰਨਾਲਾ ਦੇ ਸੰਸਥਾਪਕ ਅਤੇ ਪ੍ਰਧਾਨ ਤੇਜਿੰਦਰ ਚੰਡਿਹੋਕ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੇ ਪੋਤਰੇ ਕੁਲਰੌਨਕ ਸਿੰਘ ਚੰਡਿਹੋਕ ਦਾ ਜਨਮਦਿਨ ਝੁੱਗੀ ਝੋਪੜੀਆਂ ਵਿਚ ਰਹਿੰਦੇ ਬੱਚਿਆਂ ਨਾਲ ਕੇਕ ਕੱਟ ਕੇ ਮਨਾਇਆ ਗਿਆ। ਇਹਨਾਂ ਬੱਚਿਆਂ ਦੀ ਪੜ੍ਹਾਈ ਮੰਡੀ ਵਿੱਚ ਇਕ ਬੋਹੜ ਥੱਲੇ ਸਮਾਜ ਸੇਵੀ ਸੰਸਥਾ ਗੁਰੂ ਨਾਨਕ ਚੈਰੀਟੇਬਲ ਸੁਸਾਇਟੀ ਦੇ ਨੁਮਾਇੰਦਿਆਂ ਇੰਜ. ਭਾਨ ਸਿੰਘ ਜੱਸੀ ਅਤੇ ਤੇਜਿੰਦਰ ਸਿੰਘ ਸਕਰਮੇਂਟੋ ਵੱਲੋਂ ਮਾਤਾ ਗੁਜਰੀ ਕੌਰ ਯਾਦਗਾਰੀ ਵਿਦਿਅਕ ਕੇਂਦਰ ਵਿਚ ਕਰਵਾਈ ਜਾਂਦੀ ਹੈ। ਇਸ ਮੌਕੇ ਕੁਲਰੋਨਕ ਅਤੇ ਪਰਿਵਾਰ ਵੱਲੋਂ ਬੱਚਿਆਂ ਨੂੰ ਕਾਪੀਆਂ ਅਤੇ ਬਿਸਕੁਟ ਵੀ ਵੰਡੇ ਗਏ। ਹਾਜਰ ਅਧਿਆਪਿਕਾ ਮੈਡਮ ਗੁਰਦੀਪ ਕੌਰ ਨੇ ਦੱਸਿਆ ਕਿ ਇਸ ਸੰਸਥਾ ਵਿਚ ਸਿਰਫ ਦੋ ਅਧਿਆਪਕਾਵਾਂ ਹਨ ਜਿਹੜੀਆਂ ਕਰੀਬ 135 ਬੱਚਿਆਂ ਨੂੰ ਪੜ੍ਹਾ ਰਹੀਆਂ ਹਨ ਅਤੇ ਹੁਣ ਛੁੱਟੀਆਂ ਹੋਣ ਕਾਰਨ ਕੁਝ ਬੱਚੇ ਸਕੂਲ ਨਹੀਂ ਆ ਰਹੇ। ਇਸ ਸਮੇਂ ਕਰੀਬ 70 ਬੱਚੇ ਹਾਜਰ ਸਨ। ਤੇਜਿੰਦਰ ਚੰਡਿਹੋਕ ਨੇ ਬੱਚਿਆਂ ਨੂੰ ਮਿਹਨਤ ਕਰਨ ਅਤੇ ਮਨ ਲਾ ਕੇ ਪੜ੍ਹਾਈ ਕਰਨ ਬਾਰੇ ਕਿਹਾ ਕਿ ਪੜ੍ਹਾਈ ਹੀ ਮਨੁੱਖ ਨੂੰ ਸਹੀ ਸੇਧ ਦੇ ਸਕਦੀ ਹੈ। ਇਸ ਮੌਕੇ ਜੁਪਿੰਦਰ ਸਿੰਘ, ਜੈਸਮੀਨ ਕੌਰ, ਗਗਨਦੀਪ ਸਿੰਘ, ਬਨਪ੍ਰੀਤ ਕੌਰ, ਖਾਵਿਸ਼ ਗਰਗ, ਰੀਵਾਨੰਨ, ਅਭਿਰਾਜ ਸਿੰਘ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਿਹਨਤ ਕਰੋ ਬੱਚਿਓ
Next article” ਨਸ਼ੇ “