HOME ਮਿਹਨਤ ਕਰੋ ਬੱਚਿਓ

ਮਿਹਨਤ ਕਰੋ ਬੱਚਿਓ

ਮਹਿੰਦਰ ਸਿੰਘ ਮਾਨ
(ਸਮਾਜ ਵੀਕਲੀ)
ਮਿਹਨਤ ਕਰੋ ਬੱਚਿਓ/ ਬਾਲ ਕਵਿਤਾ
ਜੇ ਪਾਸ ਹੋਣਾ ਚਾਹੁੰਦੇ ਹੋ ਬੱਚਿਓ,
ਦਿਲ ਲਾ ਕੇ ਪੜ੍ਹਾਈ ਕਰੋ ਬੱਚਿਓ।
ਜਿਹੜੇ ਨਕਲ ‘ਤੇ ਰੱਖੀ ਬੈਠੇ ਆਸ,
ਤੁਸੀਂ ਉਨ੍ਹਾਂ ਤੋਂ ਬਚ ਕੇ ਰਹੋ ਬੱਚਿਓ।
ਨਕਲ ਕਰਨ ਵਾਲੇ ਆਪ ਵੀ ਡੁੱਬਣ,
ਤੇ ਦੂਜਿਆਂ ਨੂੰ ਵੀ ਦੇਣ ਡਬੋ ਬੱਚਿਓ।
ਮਿਹਨਤ ਕਰਨ ਲਈ ਮਨ ਨੂੰ ਮਾਰੋ,
ਮਨ ਮਾਰਨ ਤੋਂ ਕਦੇ ਨਾ ਡਰੋ ਬੱਚਿਓ।
ਮਿਹਨਤ ਕਰਨ ਵਾਲੇ ਮਾਰਨ ਮੱਲਾਂ,
ਮਿਹਨਤ ਕਰਨ ਤੋਂ ਨਾ ਡਰੋ ਬੱਚਿਓ।
ਹੋਰਾਂ ਨੂੰ ਮਿਹਨਤ ਕਰਨ ਲਈ ਕਹੋ,
ਤੇ ਆਪ ਵੀ ਮਿਹਨਤ ਕਰੋ ਬੱਚਿਓ।
‘ਮਾਨ ਸਰ’ ਦੀ ਹੈ ਇਹੋ ਖਾਹਿਸ਼,
ਤੁਸੀਂ ਜ਼ਿੰਦਗੀ ‘ਚ ਖੁਸ਼ ਰਹੋ ਬੱਚਿਓ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ-144526
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਫੋਨ -9915803554
Previous articleਟਰੰਪ ਨੇ ਮਸਕ ਦੀ ਮੁਆਫ਼ੀ ‘ਸਵੀਕਾਰ’ ਕੀਤੀ, ਤਣਾਅ ਖਤਮ ਕਰਨ ਦੇ ਸੰਕੇਤ ਦਿੱਤੇ
Next articleਕੁਲਰੋਨਕ ਨੇ ਚੋਥਾ ਜਨਮਦਿਨ ਮਾਤਾ ਗੁਜਰੀ ਕੌਰ ਯਾਦਗਾਰੀ ਵਿਦਿਅਕ ਕੇਂਦਰ ਦੇ ਬੱਚਿਆਂ ਨਾਲ ਮਨਾਇਆ