HOME ਸਘੰਰਸ਼ ਕਮੇਟੀ ਦੇ ਫ਼ੈਸਲੇ ਤੇ ਸਫ਼ਾਈ ਕਰਮਚਾਰੀ ਯੂਨੀਅਨ ਨੇ ਭਾਰੀ ਇਕੱਠ ਕੀਤਾ

ਸਘੰਰਸ਼ ਕਮੇਟੀ ਦੇ ਫ਼ੈਸਲੇ ਤੇ ਸਫ਼ਾਈ ਕਰਮਚਾਰੀ ਯੂਨੀਅਨ ਨੇ ਭਾਰੀ ਇਕੱਠ ਕੀਤਾ

2

ਹੁਸ਼ਿਆਰਪੁਰ    (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) ਮਿਊਂਸੀਪਲ ਸੰਘਰਸ਼ ਕਮੇਟੀ ਪੰਜਾਬ ਦੇ ਉਲੀਕੇ ਫੈਸਲੇ ਝੰਡਾ ਰੈਲੀ ਨੂੰ ਮੁੱਖ ਰੱਖਦੇ ਹੋਏ ਹੁਸ਼ਿਆਰਪੁਰ ਵਿਖੇ ਸਫਾਈ ਕਰਮਚਾਰੀ ਯੂਨੀਅਨ ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਯੂਨੀਅਨ ਦਫਤਰ ਸਫਾਈ ਕਰਮਚਾਰੀਆਂ ਦਾ ਭਾਰੀ ਇਕੱਠ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਕਰਨਜੋਤ ਆਦੀਆ ਦੇ ਹੇਠ ਕੀਤੀ ਗਈ। ਇਸ ਮੌਕੇ ਤੇ ਸੰਘਰਸ਼ ਕਮੇਟੀ ਦੇ ਸਰਪਰਸਤ ਸ.ਕੁਲਵੰਤ ਸਿੰਘ ਸੈਣੀ ਵੀ ਪਹੁੰਚੇ। ਇਹ ਰੈਲੀ ਯੂਨੀਅਨ ਦਫਤਰ ਤੋਂ ਚੱਲ ਕੇ ਕਮੇਟੀ ਬਜ਼ਾਰ, ਗੌਰਾਂ ਗੇਟ ਹੁੰਦਿਆਂ ਹੋਇਆ ਘੰਟਾ ਘਰ ਚੌਂਕ ਵਿੱਚ ਪਹੁੰਚ ਕੇ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਦੇ ਖਿਲਾਫ ਜਮਕੇ ਨਾਰ੍ਹੇਬਾਜ਼ੀ ਕੀਤੀ ਗਈ ਅਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਸਭ ਤੋਂ ਨਿਕੰਮੀ ਪੰਜਾਬ ਸਰਕਾਰ ਦਾ ਪੁਤਲਾ ਫੁਕਿਆ ਗਿਆ। ਇਸ ਮੌਕੇ ਤੇ ਬੁਲਾਰਿਆਂ ਵਲੋਂ ਕਿਹਾ ਗਿਆ ਕਿ ਜੇਕਰ ਸਰਕਾਰ ਕੱਚੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਅਣਦੇਖਿਆਂ ਕਰੇਗੀ ਤਾਂ ਜਲਦ ਆਉਣ ਵਾਲੇ ਦਿਨਾ ਵਿੱਚ ਨਗਰ ਨਿਗਮ ਦਾ ਕੰਮ ਬੰਦ ਕਰਕੇ ਅਣਮਿੱਥੇ ਸਮੇਂ ਦੀ ਹੜਤਾਲ ਕੀਤੀ ਜਾਵੇਗੀ। ਜੇਕਰ ਗੰਦਗੀ ਨੂੰ ਲੈ ਕੇ ਕੋਈ ਬਿਮਾਰੀ ਫੈਲਦੀ ਹੈ ਤਾਂ ਉਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਤੇ ਵਾਈਸ ਪ੍ਰਧਾਨ ਸੋਮਨਾਥ ਆਦੀਆ, ਸੀਨੀਅਰ ਵਾਈਸ ਪ੍ਰਧਾਨ ਵਿਕਰਮਜੀਤ ਬੰਟੀ, ਚੇਅਰਮੈਨ ਬਲਰਾਮ ਭੱਟੀ, ਜੈ ਗੋਪਾਲ, ਕੈਲਾਸ਼ ਗਿਲ, ਹੀਰਾ ਲਾਲ, ਦੇਵ ਕੁਮਾਰ, ਆਸ਼ੂ, ਅਸ਼ੋਕ ਕੁਮਾਰ, ਪਰਦੀਪ ਕੁਮਾਰ, ਜੋਗਿੰਦਰਪਾਲ ਆਦੀਆ, ਪ੍ਰਦੀਪ ਆਦੀਆ, ਲੇਖਰਾਜ ਆਦਿ ਸ਼ਾਮਲ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਟੀਕਾਕਰਣ ਅਫ਼ਸਰ ਡਾ ਸੀਮਾ ਗਰਗ ਨੇ ਆਰਬੀਐਸਕੇ ਦੇ ਏਐਮਓਜ਼ ਨਾਲ ਕੀਤੀ ਮੀਟਿੰਗ
Next articleਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਥਾਇਰਾਇਡ ਦਾ ਮੁਫਤ ਚੈੱਕਅੱਪ ਕੈਂਪ