HOME ਪਾਵਰਕੌਮ ਟਰਾਂਸਕੋ ਆਊਟਸੋਰਸ ਵਰਕਰ ਯੂਨੀਅਨ ਏਟਕ ਪੰਜਾਬ ਤੇ ਪੀ ਐਸ ਟੀ ਸੀ...

ਪਾਵਰਕੌਮ ਟਰਾਂਸਕੋ ਆਊਟਸੋਰਸ ਵਰਕਰ ਯੂਨੀਅਨ ਏਟਕ ਪੰਜਾਬ ਤੇ ਪੀ ਐਸ ਟੀ ਸੀ ਐੱਲ ਨੇ ਕੀਤੀ ਸੀ.ਐਮ ਡੀ ਨਾਲ ਮੀਟਿੰਗ।

23
  ਫ਼ਰੀਦਕੋਟ   (ਸਮਾਜ ਵੀਕਲੀ)   ( ਸ਼ਿਵਨਾਥ ) ਪਾਵਰਕੌਮ ਟਰਾਂਸਕੋ ਆਊਟਸੋਰਸ ਵਰਕਰ ਯੂਨੀਅਨ ਏਟਕ ਪੰਜਾਬ ਅਤੇ ਪੀ ਐਸ ਟੀ ਸੀ ਐਲ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦੇ ਹੋਏ ਦੱਸਿਆ ਕੇ ਅੱਜ ਜਥੇਬੰਦੀ ਦੀ ਮੀਟਿੰਗ ਸ੍ਰੀ ਬਸੰਤ ਗਰਗ ਜੀ ਸੀ ਐਮ ਡੀ ਪਾਵਰ ਕੌਮ ਅਤੇ ਪੀ ਐਸ ਟੀ ਸੀ ਐੱਲ ਦੀ ਪ੍ਰਧਾਨਗੀ ਹੇਠ ਕਾਨਫਰੰਸ ਹਾਲ ਪਟਿਆਲਾ ਵਿਖੇ ਹੋਈ ,ਮੀਟਿੰਗ ਵਿੱਚ ਏਜੰਡਾ ਆਊਟ ਸੌਰਸ ਨੂੰ ਦੋਨਾਂ ਕਾਰਪੋਰੇਸ਼ਨਾਂ ਦੇ ਰੋਲ ਤੇ ਲੈਣ ਦਾ ਸੀ,ਮੀਟਿੰਗ ਵਿੱਚ ਜਥੇਬੰਦੀ ਨੇ ਸੀ ਐਮ ਡੀ ਸਾਹਿਬ ਨੂੰ ਕਿਹਾ ਕੇ ਪੈਸਕੋ , ਟੈਲੀਪਰਮੈਨਸ ਗਲੋਬਲ ਰਹੀ ਭਰਤੀ ਐਨ ਸੀ ਸੀ ,ਸੀ ਆਰ ਸੀ ਅਤੇ ਹੋਰ ਠੇਕੇਦਾਰਾਂ ਕੋਲ ਕੰਮ ਕਰਦੇ ਵਰਕਰਾਂ ਨਾਲ ਵਿਤਕਰਾ ਕਰਦੇ ਹੋਏ ਸੀ । ਐਚ ਬੀ/ਸੀ ਐਚ ਐਚ ਵਰਕਰਾਂ ਨੂੰ ਮਹਿਕਮੇ ਨੇ ਆਪਣੇ ਰੋਲ ਤੇ ਲਿਆ ,ਇਨ੍ਹਾਂ ਵਰਕਰਾਂ ਨਾਲ ਧੱਕਾ ,ਅਤੇ ਵਿਤਕਰਾ ਕਰਦੇ ਇਨ੍ਹਾਂ ਨੂੰ ਨਹੀਂ ਲਿਆ ,ਜਥੇਬੰਦੀ ਨੇ ਸੀ ਐਮ ਡੀ ਸਾਹਿਬ ਜੀ ਨੂੰ ਕਿਹਾ ਕਿ ਜਿਵੇਂ ਸੀ ਐਚ ਬੀ ਕਾਮੇ ਰੋਲ ਤੇ ਵੈਲਫੇਅਰ ਐਕਟ 2016 ਦੇ ਅਧਾਰ ਲਏ ਹਨ ਉਸ ਐਕਟ ਮੁਤਾਬਕ ਹੀ ਇਨ੍ਹਾਂ ਬਾਕੀ ਰਹਿੰਦੇ ਵਰਕਰਾਂ ਨੂੰ ਰੋਲ ਤੇ ਵਾਅਦੇ ਮੁਤਾਬਕ 15/6/26 ਤਕ ਲਿਆ ਜਾਵੇ ,ਸੀ ਐਮ ਡੀ ਸਾਹਿਬ ਨੇ ਪੰਜਾਬ ਸਰਕਾਰ ਦੇ ਨਵੇਂ ਆਰਡੀਨੈਂਸ ਮੁਤਾਬਕ ਲੈਣ ਦੀ ਗੱਲ ਕੀਤੀ ਤਾਂ ਜਥੇਬੰਦੀ ਨੇ ਸਖ਼ਤ ਵਿਰੋਧ ਕੀਤਾ ਤੇ ਕਿਹਾ ਕਿ ਇਹ ਵਰਕਰਾਂ ਨਾਲ ਬੇਇਨਸਾਫ਼ੀ ਹੈ ,ਕੋਈ ਵੀ ਐਕਟ ਪਿਛਲੀ ਮਿਤੀ/ਸਮੇਂ ਤੋ ਲਾਗੂ ਨਹੀਂ ਹੁੰਦੇ ,ਜਥੇਬੰਦੀ ਨੇ ਸੀ ਐਮ ਡੀ ਸਾਹਿਬ ਕੋਲ ਇਹ ਰੋਸ ਵੀ ਜ਼ਾਹਿਰ ਕੀਤਾ ਪੰਜਾਬ ਸਰਕਾਰ ਦੇਆਰਡੀਨੈਂਸ ਮੁਤਾਬਕ ਵਰਕਰ ਦੀਆਂ ਦੋ ਕੈਟਾਗਰੀਜ਼ ਨਿਰਧਾਰਤ ਕੀਤੀਆਂ ਹਨ ਜਿਵੇਂ ਘਾਤਕ ਤੇ ਨੋਨ ਘਾਤਕ ,ਜਥੇਬੰਦੀ ਨੇ ਇਹ ਕਹਿੰਦੇ ਹੋਏ ਵਿਰੋਧ ਕੀਤਾ ਕੇ ਪਾਵਰ ਕੌਮ ਅਤੇ ਪੀ ਐਸ ਟੀ ਸੀ ਐਲ ਵਿਚ 99 ਪ੍ਰਤੀਸ਼ਤ ਡਿਊਟੀਆਂ ਘਾਤਕ ਹੀ ਹਨ ,ਇਸ ਤੇ ਸੀ ਐਮ ਡੀ ਸਾਹਿਬ ਨੇ ਕਿਹਾ ਕਿ ਤੁਹਾਡੀ ਗੱਲ ਠੀਕ ਹੈ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾ ਦਿੱਤੀ ਜਾਵੇਗੀ । ਜਥੇਬੰਦੀ ਨੇ ਸੀ ਐਮ ਡੀ ਸਾਹਿਬ ਨੂੰ ਇਹ ਬੇਨਤੀ ਵੀ ਕੀਤੀ ਕੇ ਪੰਜਾਬ ਸਰਕਾਰ ਦੇ ਫੈਸਲੇ ਮੁਤਾਬਕ ਕੇ ਪੰਜਾਬ ਵਿੱਚ ਠੇਕੇਦਾਰੀ ਸਿਸਟਮ ਬੰਦ ਤੇ ਅਗੋ ਤੋਂ ਮਹਿਕਮੇ ਵਰਕਰ ਨੂੰ ਆਪਣੇ ਰੋਲ ਤੇ 3,5,7 ਅਤੇ ਦੁਸ ਸਾਲ ਦੀ ਸੇਵਾ ਵਾਲੇ ਲਵੇਗਾ ਤੇ ਪੂਰੀ ਤਨਖਾਹਾਂ ਮਿਲੇਗੀ ਵਰਕਰਾਂ ਦਾ ਸ਼ੋਸਣ ਬੰਦ ਹੋਵੇਗਾ ,ਜਥੇਬੰਦੀ ਨੇ ਇਹ ਕਿਹਾ ਕੇ 3 ਸਾਲ ਤੋ ਘਟ ਦੀ ਸੇਵਾ ਵਾਲੇ ਵਰਕਰ ਠੇਕੇਦਾਰ ਕੰਪਨੀ ਅਧੀਨ ਰਹਿਣਗੇ ਅਤੇ ਉਨ੍ਹਾਂ ਦਾ ਸ਼ੋਸਣ ਹੁੰਦਾ ਰਹੇਗਾ ਤਾਂ ਸੀ ਐਮ ਡੀ ਸਾਹਿਬ ਨੇ ਕਿਹਾ ਕਿ 3 ਸਾਲ ਤਕ ਸਿਸਟਮ ਚਲੇਗਾ ,ਬਾਕੀ ਉਹ ਪੰਜਾਬ ਸਰਕਾਰ ਨਾਲ ਗੱਲ ਕਰਨਗੇ । ਅਖੀਰ ਜਥੇਬੰਦੀ ਨੇ ਸਬ ਸਟੇਸ਼ਨ ਸਟਾਫ਼ ਦੇ ਮਹੱਤਵ ਪੂਰਨ ਮੁੱਦਿਆਂ ਤੇ ਪਾਵਰ ਕੌਮ ਅਤੇ ਪੀ ਐਸ ਟੀ ਸੀ ਐੱਲ ਦੀ ਆਪਣੀ ਪ੍ਰਧਾਨਗੀ ਹੇਠ ਜਥੇਬੰਦੀ ਨੂੰ ਮੀਟਿੰਗ ਦੇਣ ਦਾ ਸੰਬੰਧਿਤ ਅਧਿਕਾਰੀਆਂ ਨੂੰ ਹੁਕਮ ਕੀਤਾ । ਅਖੀਰ ਵਿੱਚ ਜਥੇਬੰਦੀ ਨੇ ਸੀ ਐਮ ਡੀ ਸਾਹਿਬ ਜੀ ਨੂੰ ਅਪੀਲ ਕੀਤੀ ਕੇ ਉਹ ਵਾਅਦੇ ਮੁਤਾਬਕ , ਦੋਨਾਂ ਕਾਰਪੋਰੇਸ਼ਨਾਂ ਦੇ ਪੈਸਕੋ ,ਐਨ ਸੀ ਸੀ , ਸੀ ਆਰ ਸੀ ,ਸੀ ਐਫ਼ ਐਫ਼ ਅਤੇ ਹੋਰ ਠੇਕੇਦਾਰੀ ਸਿਸਟਮ ਤਹਿਤ ਕੰਮ ਕਰਦੇ ਵਰਕਰਾਂ ਨੂੰ ਮਹਿਕਮੇ 15/6/26 ਤਕ ਆਪਣੇ ਰੋਲ ਤੇ ਲਵੇ ਤਾਂ ਜੌ ਉਹ ਪੈਡੀ ਸੀਜ਼ਨ ਵਿਚ ਖਪਤਕਾਰਾਂ ਨੂੰ ਨਿਰ ਵਿਗਣ ਸਪਲਾਈ ਦੇਣ ਵਿਚ ਜੀ ਜਾਨ ਇਕ ਕਰ ਦੇਣ । ਜੇਕਰ ਮੈਨੇਜਮੈਟ ਵੱਲੋਂ ਮਿਤੀ 15-06-2026 ਤੱਕ ਨੋਟੀਫ਼ਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ ਤਾਂ ਮਿਤੀ 16-06-2026 ਨੂੰ ਡਵੀਜਨ ਪੱਧਰ ਤੇ ਧਰਨੇ ਦਿੱਤੇ ਜਾਣਗੇ ਅਤੇ ਮਿਤੀ 17-06-2026 ਨੂੰ ਪੀ ਐਸ ਪੀ ਸੀ ਐਲ ਹੈੱਡ ਆਫ਼ਿਸ ਦੇ ਮੇਨ ਗੇਟ ਤੇ ਅਣਮਿਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ ਜਿਸ ਦੀ ਜ਼ਿੰਮੇਵਾਰ ਬਿਜਲੀ ਬੋਰਡ ਦੀ ਮੈਨੇਜਮੈਟ ਹੋਵੇਗੀ । ਮਨੇਜਮੈਂਟ ਵਲੋ ਸ੍ਰੀ ਬਸੰਤ ਗਰਗ ਆਈ ਏ ਐਸ ਸੀ ਐਮ ਦੀ ,ਸ੍ਰੀ ਵਿਨੋਦ ਬਾਂਸਲ ਡਾਇਰੈਕਟਰ ਪ੍ਰਬੰਧਕੀ ਤੇ ਵਿਤ,ਇੰਜ ਸੰਜੀਵ ਕੁਮਾਰ ਸੂਦ ,ਚੀਫ਼ ਇੰਜ ਐਚ ਆਰ ਡੀ ਅਤੇ ਹੋਰ ਅਧਿਕਾਰੀ ਸ਼ਾਮਲ ਸਨ,ਜਥੇਬੰਦੀ ਵਲੋਂ ਸੂਬਾ ਪ੍ਰਧਾਨ ਹਰਵਿੰਦਰ ਸਰਮਾ ਅਤੇ ਸੂਬਾ ਜਨਰਲ ਸਕੱਤਰ ਹਰਵਿੰਦਰ ਸਿੰਘ ਹੈਪੀ ,ਸੀਨੀਅਰ ਮੀਤ ਪ੍ਰਧਾਨ ਰਾਮ ਚੁਹਾਨ ਮੀਤ ਪ੍ਰਧਾਨ ਮਨਦੀਪ ਸਿੰਘ ਪਟਿਆਲਾ ਵਿੱਤ ਸਕੱਤਰ ਹਰਦੀਪ ਸਿੰਘ ਬਾਦਸਾਹਪੁਰ ਸਹਾ.ਪ੍ਰੈੱਸ ਸਕੱਤਰ ਕੁਲਦੀਪ ਸਿੰਘ ਬਾਗੀ ਅਤੇ ਹਾਜਰ ਸਨ । ਮਨੇਜਮੈਂਟ ਵਲੋ ਜਾਰੀ ਮਿੰਟਸ ਆਫ ਮਿੰਟਿਗ ਜਥੇਬੰਦੀ ਵੱਲੋਂ ਠੁਕਰਾ ਦਿੱਤੇ ਗਏ ਹਨ । ਇਸ ਨਾਲ ਜਥੇਬੰਦੀ ਸਹਿਮਤ ਨਹੀਂ ਹੈ , ਕਿਉੰਕਿ ਮੀਟਿੰਗ ਮੁਤਾਬਕ ਮਿੰਟਸ ਨਹੀਂ ਹਨ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleTHE WORLD OF NAGABANDHAM UNFOLDS WITH POSTERS AND TEASER
Next articleਸ਼ੇਰੇ-ਏ-ਪੰਜਾਬ ਨੈਸ਼ਨਲ ਪੈਂਥਰ ਪਾਰਟੀ ਨੇ ਵਿਧਾਨ ਸਭਾ ਚੋਣਾਂ ਲੜਨ ਦਾ ਕੀਤਾ ਐਲਾਨ