HOME ਸੱਤ ਸਮੁੰਦਰੋ ਪਾਰ, ਪੰਜਾਬੀ ਮਾਂ ਬੋਲੀ ਦਾ ਪਹਿਰੇਦਾਰ ਅਮਰਜੀਤ ਚੀਮਾ

ਸੱਤ ਸਮੁੰਦਰੋ ਪਾਰ, ਪੰਜਾਬੀ ਮਾਂ ਬੋਲੀ ਦਾ ਪਹਿਰੇਦਾਰ ਅਮਰਜੀਤ ਚੀਮਾ

3
ਅਮਰਜੀਤ ਚੀਮਾ
          (ਸਮਾਜ ਵੀਕਲੀ)     ਗੁਰਭਿੰਦਰ ਸਿੰਘ ਗੁਰੀ  :- ਪੰਜਾਬੀ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਣ, ਉੱਥੇ ਸਖਤ ਮਿਹਨਤ ਤੇ ਲਗਨ ਨਾਲ ਕੰਮ ਕਰਦਿਆਂ ਸਫਲਤਾ ਦੇ ਝੰਡੇ ਝੁਲਾਉਦਿਆਂ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਂਦੇ ਹਨ। ਇਹਨਾਂ ਦੀ ਇਸੇ ਵਿਲੱਖਣਤਾ ਸਦਕਾ ਅੱਜ ਪੰਜਾਬੀਆਂ ਨੂੰ ਦੁਨੀਆਂ ਭਰ ਚ ਵਿਸ਼ੇਸ਼ ਸਤਿਕਾਰ ਨਾਲ ਦੇਖਿਆ ਜਾਂਦਾ ਹੈ। ਜਲੰਧਰ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਚੀਮਾ ਤੋਂ ਦੋ ਦਹਾਕੇ ਪਹਿਲਾਂ ਰੋਜੀ ਰੋਟੀ ਦੇ ਜੁਗਾੜ ਚ ਘਰੋ ਨਿਕਲਿਆ ਅਮਰਜੀਤ ਚੀਮਾ ਆਪਣੀ ਹੱਡ ਭੰਨਵੀਂ ਮਿਹਨਤ ਸਦਕਾ ਉੱਥੇ ਨਾ ਸਿਰਫ਼ ਪੱਕੇ ਪੈਂਰੀ ਹੋਇਆ, ਸਗੋਂ ਉਸਨੇ ਪੰਜਾਬ ਦੇ ਸੱਭਿਆਚਾਰ ਨੂੰ ਵੀ ਆਪਣੇ ਸੌਂਕ ਸਦਕਾ ਸੱਤ ਸਮੁੰਦਰੋ ਪਾਰ ਯੂਰਪ ਵਿੱਚ ਫੈਲਾਇਆ ਹੈ।
                  ਪਿਤਾ ਸ ਰੇਸ਼ਮ ਸਿੰਘ ਚੀਮਾ ਤੇ ਮਾਤਾ ਗੁਰਬਚਨ ਕੌਰ ਦੇ ਘਰ ਜਨਮੇ ਅਮਰਜੀਤ ਚੀਮਾ ਨੂੰ ਸੁਰੂ ਤੋਂ ਹੀ ਤੁਕਬੰਦੀ ਕਰਨ ਦਾ ਸੌਂਕ ਸੀ , ਪਰ ਇਸ ਕਲਾ ਨੂੰ ਬਾਹਰ ਲਿਆਉਣ ਲਈ  ਚੀਮੇ ਨੂੰ ਕੋਈ ਢੁਕਵਾਂ ਮੰਚ ਨਹੀ ਮਿਲ ਰਿਹਾ ਸੀ। ਜਿਵੇਂ ਕਹਾਵਤ ਹੈ ਕਿ ਜਦ ਇਨਸਾਨ ਦੀ ਕਿਸਮਤ ਦੇ ਬੰਦ ਦਰਵਾਜ਼ੇ ਖੁੱਲਦੇ ਹਨ ਤਾਂ ਪਤਾ ਈ ਨੀ ਲਗਦਾ। ਅਮਰਜੀਤ ਚੀਮੇ ਨਾਲ ਵੀ ਕੁਝ ਇਵੇਂ ਹੀ ਵਾਪਰਿਆ ਕਿ ਉਹ ਨੂੰ ਪਤਾ ਹੀ ਨੀ ਲੱਗਾ ਕਿ ਉਹ ਕਿਵੇਂ ਰਾਤੋ ਰਾਤ ਸੰਗੀਤ ਦੀ ਦੁਨੀਆਂ ਵਿੱਚ ਛਾ ਗਿਆ। ਹੋਇਆ ਇੰਝ ਕਿ ਉਸਨੇ ਇੱਕ ਦਿਨ ਬੈਠੇ ਬੈਠੇ ਨੇ ਸੰਗੀਤਕ ਸਮਰਾਟ ਜਨਾਬ ਚਰਨਜੀਤ ਆਹੂਜਾ ਸਾਹਿਬ ਨੂੰ ਫੋਨ ਲਗਾ ਲਿਆ ਤੇ ਖੁੱਲਕੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦਿਆਂ ਆਪਣੇ ਕੁਝ ਗੀਤਾਂ ਦੇ ਮੁਖੜੇ ਵੀ ਸੁਣਾ ਦਿੱਤੇ। ਚਰਨਜੀਤ ਆਹੂਜਾ ਸਾਹਿਬ ਨੂੰ ਉਨ੍ਹਾਂ ਦੇ ਗੀਤਾਂ ਦਮਦਾਰ ਜਾਪੇ ਤੇ ਉਨ੍ਹਾਂ ਨੇ ਚੀਮੇ ਨੂੰ ਆਪਣੇ ਗੀਤ ਡਾਕ ਰਾਹੀ ਐਚ ਐਮ ਵੀ ਕੰਪਨੀ ਦੇ ਦਿੱਲੀ ਸਥਿਤ ਦਫਤਰ ਚ ਭੇਜਣ ਲਈ ਕਿਹਾ। ਇਸ ਤਰ੍ਹਾਂ ਚੀਮੇ ਦੀ ਗੀਤਕਾਰੀ ਦਾ ਸਫ਼ਰ ਸ਼ੁਰੂ ਹੋ ਗਿਆ। ਆਹੂਜਾ ਸਾਹਿਬ ਨੇ ਉਸਦਾ ਲਿਖਿਆ ਹੋਇਆ ਗੀਤ , ਤੇਰੇ ਬਾਝੋਂ ਗਿੱਧੇ ਦਾ ਸਵਾਦ ਨਹੀ ਆਇਆ,  ਪ੍ਰਸਿੱਧ ਲੋਕ ਗਾਇਕ ਸਤਵਿੰਦਰ ਬੁੱਗੇ ਦੀ ਅਵਾਜ਼ ਵਿੱਚ  , ਨੀ ਬੇਦਰਦੇ  ਟਾਇਟਲ ਹੇਠ ਆਈ ਟੇਪ ਵਿੱਚ ਆਇਆ। ਵੱਖ ਵੱਖ ਚੈਨਲਾਂ ਤੇ ਚੱਲੇ ਇਸ ਗੀਤ ਦੇ ਵੀਡੀਓ ਨੇ ਅਮਰਜੀਤ ਚੀਮੇ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਹ ਗੀਤ ਵਿਆਹਾਂ ਸ਼ਾਦੀਆਂ ਵਿੱਚ ਆਮ ਹੀ ਵਜਦਾ ਸੁਣਿਆ।
     ਹੁਣ ਅਮਰਜੀਤ ਚੀਮੇ ਲਈ ਚਰਨਜੀਤ ਆਹੂਜਾ ਸਾਹਿਬ ਨੇ ਜਿਵੇਂ ਰਸਤੇ ਖੋਲ੍ਹ ਦਿੱਤੇ। ਉੱਭਰਦੇ ਨੌਜਵਾਨ ਗਾਇਕ ਬਲਰਾਜ ਦੀ ਅਵਾਜ਼ ਵਿੱਚ ਆਈ ਟੇਪ, ਵੈਰਨੇ ਕਿਉਂ ਲਾਈਆਂ  ਵਿੱਚ ਦੋ ਗੀਤ, ਜਿੰਨਾ ਵਿੱਚ ਇੱਕ ਦੋਗਾਣਾ , ਸੋਹਣੇ ਸੋਹਣੇ ਮੁੰਡੇ ਮੁੱਕ ਗਏ   ਤੇ ਬੱਲੇ ਬੱਲੇ ਸੋਹਣੀਏ ਜਵਾਬ ਨਹੀਂ ਤੇਰਾ ਨਾਲ ਅਮਰਜੀਤ ਚੀਮਾ ਗੀਤਕਾਰ ਵਜੋਂ ਚਰਚਿਤ ਹੋ ਗਿਆ। ਸਮੇਂ ਦੇ ਨਾਲ ਨਾਲ ਅਮਰਜੀਤ ਚੀਮੇ ਦੇ ਮਲਟੀ ਸਟਾਰ ਲੋਕ ਗਾਇਕਾਂ ਜਨਾਬ ਹੰਸ ਰਾਜ ਹੰਸ, ਜਸਪਿੰਦਰ ਨਰੂਲਾ, ਦੁਰਗਾ ਰੰਗੀਲਾ, ਸਤਵਿੰਦਰ ਬੁੱਗਾ, ਬਲਰਾਜ ਤੇ ਹਰਬੰਸ ਸਹੋਤਾ ਦੇ ਗੀਤ ਸਾਂਝੇ ਗੁਲਦਸਤੇ ਵਜੋਂ ਸਰੋਤਿਆਂ ਦੀ ਕਚਿਹਰੀ ਵਿੱਚ ਸਲਾਹੇ ਗਏ ਹਨ।
ਇੱਕ ਮੁਲਾਕਾਤ ਦੌਰਾਨ ਅਮਰਜੀਤ ਚੀਮੇ ਨੇ ਦੱਸਿਆ ਕਿ  ਨਵੇਂ ਗੀਤਕਾਰ ਜੇਕਰ ਕੁਝ ਸਿੱਖ ਕੇ ਅੱਗੇ ਆਉਣ ਤਾਂ ਪੰਜਾਬੀ ਮਾਂ ਬੋਲੀ ਦਾ ਮਾਣ ਹੋਰ ਵੀ ਜਿਆਦਾ ਵਧ ਜਾਵੇਗਾ। ਉਹ ਉਨ੍ਹਾਂ ਸਾਰੇ ਗੀਤਕਾਰਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹੈ ਜਿੰਨਾਂ ਦੀ ਕਲਮ ਸਮਾਜਿਕ ਕੁਰੀਤੀਆਂ ਤੇ ਲੋਕ ਦਰਦਾਂ ਦੀ ਅਵਾਜ਼ ਬਣਦੀਆਂ ਹਨ। ਚੀਮਾ ਜਿੱਥੇ ਬੇਹੱਦ ਮਕਬੂਲ ਗੀਤਕਾਰ ਹੈ, ਉੱਥੇ ਹੀ ਉਹ ਇੱਕ ਜਿੰਮੇਵਾਰ ਪਤੀ ਪਿਤਾ ਦੇ ਰੂਪ ਵਿੱਚ  ਕਸਮੀਰ ਕੌਰ  , ਬੇਟਿਆਂ  ਸਮਸ਼ੇਰ ਚੀਮਾ, ਰਣਸ਼ੇਰ ਚੀਮਾ ਅਤੇ ਸੁਖਦੀਪ ਚੀਮਾ ਦਾ ਜਿੰਮੇਵਾਰ ਪਿਤਾ ਹੈ। ਅਮਰਜੀਤ ਚੀਮੇ ਦੇ ਹੁਣ ਤੱਕ ਸੌ ਦੇ ਕਰੀਬ ਗੀਤ ਵੱਖ ਵੱਖ ਗਾਇਕਾਂ ਦੀ ਅਵਾਜ਼ ਵਿੱਚ ਰਿਕਾਰਡ ਹੋਕੇ ਫਿਜਾਵਾਂ ਮਹਿਕਾ ਰਹੇ ਹਨ।
          ਗੀਤਾਂ ਤੋਂ ਇਲਾਵਾ ਅਮਰਜੀਤ ਚੀਮੇ ਨੇ ਸਾਹਿਤਕ ਕਿਰਤਾਂ ਤੇ ਵੀ ਸਫਲਤਾਪੂਰਵਕ ਕਲਮ ਅਜਮਾਈ ਕੀਤੀ ਹੈ। ਉਸਦੇ ਲਿਖੇ ਕਈ ਵਿਅੰਗ ਲੇਖ ਬੜੇ ਰਸਦਾਰ ਹਨ ਜਿਵੇਂ  , ਕਾਲੇ ਮੂੰਹ ਵਾਲਾ, ਗੰਦ ਦੇ ਕੀੜੇ, ਰੱਬ ਅਤੇ  ਪਾਖੰਡੀ ਬਾਬਾ ਪਾਠਕਾਂ ਨੇ ਖੂਬ ਪਸੰਦ ਕੀਤੇ ਹਨ। ਇਹੀ ਨਹੀਂ, ਅਮਰਜੀਤ ਚੀਮੇ ਦੀ ਵਾਰਤਕ ਪੁਸਤਕ, ਮੇਰੀਆਂ ਜਖਮੀ ਮੁਹੱਬਤਾਂ ਅਤੇ ਮੇਰੇ ਜਖਮੀ ਪਰਦੇਸ ਨਾਮੇ ਸਰੋਤਿਆਂ ਤੱਕ ਪਹੁੰਚਣ ਵਾਲੀ ਹੈ। ਉਨ੍ਹਾਂ ਮੁਤਾਬਕ ਇਹ ਆਪਣੇ ਹੱਡੀ ਹੰਡਾਇਆ ਸੱਚ ਹੈ ਜੋ ਅੱਲੜ੍ਹ ਵਰੇਸ ਗੱਭਰੂ ਪਿਆਰ ਦੇ ਚੱਕਰਾਂ ਚ ਜਿੰਦਗੀ ਬਰਬਾਦ ਕਰ ਲੈਂਦੇ ਹਨ ਉਨ੍ਹਾਂ ਲਈ। ਅਮਰਜੀਤ ਮੁਤਾਬਕ ਮੈ ਪੰਡਤਾਂ, ਸਿਅਣਿਆਂ ਤੇ ਪਾਖੰਡੀ ਲੋਕਾਂ ਖਿਲਾਫ਼ ਅਵਾਜ਼ ਉਠਾਈ ਹੈ। ਝੂਠੀ ਵਾਹ ਵਾਹ ਖੱਟਣ ਲਈ ਕੁਝ ਨਹੀਂ ਲਿਖਿਆ। ਜੋ ਅੱਖੀ ਵੇਖਿਆ ਉਹੀ ਲਿਖਿਆ। ਵਾਹਿਗੁਰੂ ਅਮਰਜੀਤ ਚੀਮੇ ਵੀਰ ਦੀ ਕਲਮ ਨੂੰ ਹੋਰ ਵੀ ਬੁਲੰਦੀਆਂ ਬਖਸ਼ੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਲੈਸਟਰ ਦੇ ਪਹਿਲੇ ਅੰਮ੍ਰਿਤਧਾਰੀ ਸਿੱਖ ਲਾਰਡ ਮੇਅਰ ਕੁਲਵਿੰਦਰ ਸਿੰਘ ਜੌਹਲ ਨੇ ਅਧਿਕਾਰਿਤ ਤੌਰ ਤੇ ਸੰਭਾਲਿਆ ਅਹੁਦਾ
Next articleਸਰਕਾਰ ਦੇ ਸਿੱਖਿਆ ਸੁਧਾਰ ਇਤਿਹਾਸਕ ਅਤੇ ਸ਼ਲਾਘਾਯੋਗ : ਨਿਰਮਲਜੀਤ ਕੌਰ