HOME ਟੀਕਾਕਰਣ ਅਫ਼ਸਰ ਡਾ ਸੀਮਾ ਗਰਗ ਨੇ ਆਰਬੀਐਸਕੇ ਦੇ ਏਐਮਓਜ਼ ਨਾਲ ਕੀਤੀ ਮੀਟਿੰਗ

ਟੀਕਾਕਰਣ ਅਫ਼ਸਰ ਡਾ ਸੀਮਾ ਗਰਗ ਨੇ ਆਰਬੀਐਸਕੇ ਦੇ ਏਐਮਓਜ਼ ਨਾਲ ਕੀਤੀ ਮੀਟਿੰਗ

1

ਹੁਸ਼ਿਆਰਪੁਰ    (ਸਮਾਜ ਵੀਕਲੀ)    (ਸਤਨਾਮ ਸਿੰਘ ਸਹੂੰਗੜਾ) ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਟੀਕਾਕਰਣ ਅਫ਼ਸਰ ਡਾ ਸੀਮਾ ਗਰਗ ਵਲੋਂ ਆਰਬੀਐਸਕੇ ਦੇ ਕੰਮ ਸੰਬੰਧੀ ਜਾਇਜ਼ਾ ਲੈਣ ਲਈ ਏਐਮਓਜ਼ ਨਾਲ ਮੀਟਿੰਗ ਕੀਤੀ ਗਈ। ਉਹਨਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਆਰਬੀਐਸਕੇ ਟੀਮਾਂ ਵੱਲੋਂ ਦੌਰਾ ਕੀਤੇ ਗਏ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਦੀਆਂ ਐਂਟਰੀਆਂ ਰੋਜ਼ਾਨਾ ਅਧਾਰ ‘ਤੇ RBSK ਪੋਰਟਲ ਵਿੱਚ ਦਰਜ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਮਾਸਿਕ ਰਿਪੋਰਟ ਹਰ ਮਹੀਨੇ ਦੀ 3 ਤਰੀਕ ਤੱਕ ਭੇਜੀ ਜਾਣੀ ਯਕੀਨੀ ਬਣਾਈ ਜਾਵੇ ਤਾਂ ਜੋ ਇਸਨੂੰ ਹਰ ਮਹੀਨੇ ਦੀ 4 ਤਰੀਕ ਤੱਕ ਰਾਜ ਦੇ ਮੁੱਖ ਦਫਤਰ ਨੂੰ ਭੇਜਿਆ ਜਾ ਸਕੇ। ਸਿਰਫ ਕੰਪਿਊਟਰਾਈਜ਼ਡ ਰਿਪੋਰਟ ਹੀ ਸਵੀਕਾਰ ਕੀਤੀ ਜਾਵੇਗੀ। ਔਫਲਾਈਨ ਰਿਪੋਰਟ ਔਨਲਾਈਨ ਰਿਪੋਰਟ ਦੇ ਸਮਾਨ ਹੋਣੀ ਚਾਹੀਦੀ ਹੈ। ਡਾ ਸੀਮਾ ਗਰਗ ਨੇ ਕਿਹਾ ਕਿ ਸਾਰੇ ਫਾਰਮੈਟ ਸਹੀ ਢੰਗ ਨਾਲ ਭਰ ਕੇ ਭੇਜੇ ਜਾਣੇ ਚਾਹੀਦੇ ਹਨ। ਮਾਸਿਕ ਫਾਰਮੈਟ ਰਿਪੋਰਟਾਂ, ਰੈਫਰਲ ਸੂਚੀ, ਨਜ਼ਰ ਕਮਜ਼ੋਰੀ ਸੂਚੀ, ਦੇਖੇ ਗਏ ਸਕੂਲਾਂ ਦੀ ਸੂਚੀ, ਆਂਗਣਵਾੜੀਆਂ ਦੀ ਸੂਚੀ ਨਾਲ ਨੱਥੀ ਕਰਕੇ ਭੇਜੀ ਜਾਵੇ। ਲੌਗ ਬੁੱਕ ਦੇ ਸਾਰੇ ਕਾਲਮ ਹਰ ਮਹੀਨੇ ਦੀ 2 ਤਰੀਕ ਤੱਕ ਡੀਆਈਓ ਦਫ਼ਤਰ ਵਿੱਚ ਸਹੀ ਢੰਗ ਨਾਲ ਭਰ ਕੇ ਭੇਜੇ ਜਾਣ। ਕਾਰ ਨੰਬਰ/ਡਰਾਈਵਰ ਦਾ ਨਾਮ/ਸੰਪਰਕ ਨੰਬਰ/ਡਰਾਈਵਿੰਗ ਲਾਇਸੈਂਸ ਨੰਬਰ ਵਗ਼ੈਰਾ ਲਿਖ ਕੇ ਭੇਜਿਆ ਜਾਵੇ। ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਦੀ ਰੈਫਰਲ ਸੂਚੀ ਅਤੇ ਦ੍ਰਿਸ਼ਟੀ ਕਮਜ਼ੋਰੀ ਸੂਚੀ ਚਸ਼ਮਿਆਂ ਬਾਰੇ ਬਲਾਕ ਪੱਧਰ ‘ਤੇ ਨੇਤਰ ਅਧਿਕਾਰੀ ਰਾਹੀ ਵੱਖਰੇ ਤੌਰ ‘ਤੇ ਭੇਜੀ ਜਾਵੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਡਿਪਟੀ ਸਪੀਕਰ ਵੱਲੋਂ ‘ਅਮਰੁਤ 2’ ਅਧੀਨ 5.65 ਕਰੋੜ ਦੇ ਵਾਟਰ ਸਪਲਾਈ ਪ੍ਰੋਜੈਕਟ ਦਾ ਉਦਘਾਟਨ
Next articleਸਘੰਰਸ਼ ਕਮੇਟੀ ਦੇ ਫ਼ੈਸਲੇ ਤੇ ਸਫ਼ਾਈ ਕਰਮਚਾਰੀ ਯੂਨੀਅਨ ਨੇ ਭਾਰੀ ਇਕੱਠ ਕੀਤਾ